18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬੁੱਧੀਜੀਵੀਆਂ ਵਲੋਂ ਗਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੱਦਾ ਵੀ ਰਿਹਾ 'ਬੇਅਸਰ'

Ad Position 21
No active advertisement
ਅਜੀਤ ਡੈਸਕ 23-10-2025
ਜ਼ੀਰਾ, 22 ਅਕਤੂਬਰ (ਰਜਨੀਸ਼ ਕਥੂਰੀਆ)- ਵਾਤਾਵਰਨ ਵਿਚ ਪ੍ਰਦੂਸ਼ਣ ਫੈਲਾਉਣ ਤੋਂ ਬਚਣ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੁੱਧੀਜੀਵੀਆਂ ਵਲੋਂ ਪੰਜਾਬੀਆਂ ਨੂੰ ਪਟਾਕੇ ਨਾ ਚਲਾ ਕੇ ਹਰੀ ਦੀਵਾਲੀ ਮਨਾਉਣ ਦੇ ਦਿੱਤੇ ਗਏ ਸੱਦੇ ਨੂੰ ਇਕ ਦੂਜੇ ਤੋਂ ਵੱਧ ਕੇ ਪਟਾਕੇ ਚਲਾ ਕੇ ਪੰਜਾਬੀਆਂ ਨੇ ਆਤਿਸ਼ਬਾਜ਼ੀ ਦੇ ਧੰੂਏਾ ਵਿਚ ਉਡਾ ਕੇ ਆਪਣੀ ਸੋਚ ਦਾ ਪ੍ਰਗਟਾਵਾ ਕੀਤਾ | ਪੰਜਾਬੀਆਂ ਨੇ ਆਪਣਾ ਸਮਾਜਿਕ ਰੁਤਬਾ ਵਿਖਾਉਣ ਲਈ ਨਾ ਸਿਰਫ਼ ਪਟਾਕੇ ਚਲਾ ਕੇ ਵਾਤਾਵਰਨ ਗੰਧਲਾ ਕਰਨ ਵਿਚ ਕੋਈ ਕਸਰ ਬਾਕੀ ਛੱਡੀ ਬਲਕਿ ਆਤਿਸ਼ਬਾਜ਼ੀ ਚਲਾਉਂਦੇ ਸਮੇਂ ਦੀਆਂ ਰੀਲਾਂ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਸਮਾਜ ਨੂੰ ਇਹ ਦੱਸਣ ਦੀ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਕਿ ਵਾਤਾਵਰਨ ਦੇ ਪ੍ਰਤੀ ਅਸੀਂ ਕਿੰਨੇ ਕੁ ਸੁਹਿਰਦ ਹਾਂ | ਦਰਅਸਲ ਕੁਦਰਤ ਵਲੋਂ ਮਨੁੱਖ ਨੂੰ ਪ੍ਰਦਾਨ ਕੀਤੀਆਂ ਗਈਆਂ ਮੁਫ਼ਤ ਦੀਆਂ ਨਿਆਮਤਾਂ ਦੀ ਸਾਡਾ ਸਮਾਜ ਕੋਈ ਕਦਰ ਹੀ ਨਹੀਂ ਕਰਦਾ ਤੇ ਜਦੋਂ ਸਮਾਂ ਹੱਥੋਂ ਲੰਘ ਜਾਂਦਾ ਹੈ ਤਾਂ ਪਛਤਾਉਂਦਾ ਹੈ | ਜਿਹੜੀ ਵਾਤਾਵਰਨ 'ਚੋਂ ਮਿਲਦੀ ਮੁਫ਼ਤ ਦੀ ਕੁਦਰਤੀ ਆਕਸੀਜਨ ਵਿਚ ਅਸੀਂ ਸਾਹ ਲੈਂਦੇ ਹਾਂ ਜੇਕਰ ਇਸ ਦੀ ਕੋਈ ਕੀਮਤ ਰੱਖੀ ਜਾਂਦੀ ਤਾਂ ਸ਼ਾਇਦ ਮਨੁੱਖ ਇਸ ਦੀ ਕਦਰ ਕਰਦਾ ਪਰ ਬਿਮਾਰ ਹੋਣ 'ਤੇ ਜਦੋਂ ਇਹ ਹੀ ਆਕਸੀਜਨ ਹਸਪਤਾਲਾਂ ਵਿਚ ਵੈਂਟੀਲੇਟਰਾਂ 'ਤੇ ਪਏ ਮਰੀਜ਼ਾਂ ਨੂੰ ਲਗਾਈ ਜਾਂਦੀ ਹੈ ਤਾਂ ਅਸੀਂ ਇਸ ਦੀ ਕੀਮਤ ਸਮਝਦੇ ਹਾਂ | ਬੇਸ਼ੱਕ ਸਾਡੇ ਦੇਸ਼ ਦੇ ਲੋਕ ਵਿਕਸਿਤ ਦੇਸ਼ਾਂ ਦੇ ਲੋਕਾਂ ਦੀਆਂ ਆਦਤਾਂ ਅਪਣਾਉਣ ਦੇ ਸੋਸ਼ਲ ਮੀਡੀਆ 'ਤੇ ਬੜੇ ਵੱਡੇ-ਵੱਡੇ ਵਿਖਾਵੇ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ ਪਰ ਇਸ ਤਰ੍ਹਾਂ ਜਾਪਦਾ ਹੈ ਕਿ ਜ਼ਮੀਨੀ ਪੱਧਰ 'ਤੇ ਸਾਨੂੰ ਉਹਨਾਂ ਦੀ ਸੋਚ ਦੇ ਹਾਣ ਦਾ ਹੋਣ ਲਈ ਅਜੇ ਹੋਰ ਵੀ ਕਈ ਸਾਲ ਲੱਗਣਗੇ |

Ad Position 22
No active advertisement
ਪਿਛਲੀ ਖ਼ਬਰ ਬ੍ਰਹਮਾ ਕੁਮਾਰੀ ਆਸ਼ਰਮ 'ਚ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ 'ਅਜੀਤ' ਦੇ ਮਿਆਣੀ ਤੋਂ ਪੱਤਰਕਾਰ ਹਰਜਿੰਦਰ ਸਿੰਘ ਮੁਲਤਾਨੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
Ad Position 24