16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਰਵਹਿੱਤਕਾਰੀ ਵਿੱਦਿਆ ਮੰਦਰ 'ਚ ਗੁਰੂ ਵੰਦਨ ਵਿਦਿਆਰਥੀ ਅਭਿਨੰਦਨ ਪ੍ਰੋਗਰਾਮ <br/>

Ad Position 21
No active advertisement
ਲਾਲ ਸ਼ਰਨ ਦਾਸ ਬੂਟਾ ਰਾਮ ਅਗਰਵਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਅਧਿਆਪਕ | ਅਜੀਤ ਤਸਵੀਰ <br/> 18-10-2025
ਫ਼ਾਜ਼ਿਲਕਾ, 17 ਅਕਤੂਬਰ (ਦਵਿੰਦਰ ਪਾਲ ਸਿੰਘ)- ਭਾਰਤ ਵਿਕਾਸ ਪ੍ਰੀਸ਼ਦ ਫ਼ਾਜ਼ਿਲਕਾ ਵਲੋਂ ਲਾਲ ਸ਼ਰਨ ਦਾਸ ਬੂਟਾ ਰਾਮ ਅਗਰਵਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਮੈਦਾਨ ਵਿਚ ਗੁਰੂ ਵੰਦਨ ਵਿਦਿਆਰਥੀ ਅਭਿਨੰਦਨ ਪ੍ਰੋਜੈਕਟ ਕਰਵਾਇਆ ਗਿਆ | ਸਭ ਤੋਂ ਪਹਿਲਾਂ ਪਿ੍ੰਸੀਪਲ ਮਧੂ ਸ਼ਰਮਾ ਤੇ ਕਮੇਟੀ ਮੈਂਬਰ ਇੰਦਰ ਚੰਦ ਬਿਹਾਨੀ ਤੇ ਰਵੀ ਭੂਸ਼ਨ ਡੋਡਾ ਨੇ ਸਾਰੇ ਪ੍ਰੀਸ਼ਦ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ | ਭਾਰਤ ਮਾਤਾ ਦੀ ਵੰਦਨਾ ਤੋਂ ਬਾਅਦ ਰਾਸ਼ਟਰੀ ਗੀਤ ਵੰਦੇ ਮਾਤਰਮ ਗਾਇਆ ਗਿਆ | ਪ੍ਰੋਗਰਾਮ ਤਹਿਤ ਪ੍ਰੀਸ਼ਦ ਵਲੋਂ ਅਧਿਆਪਕਾਂ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਵਿਚ ਰਮੇਸ਼ ਚੁਚਰਾ ਨੇ ਗੁਰੂ ਦੀ ਮਹੱਤਤਾ ਦੱਸੀ ਤੇ ਮਿਹਨਤੀ ਵਿਦਿਆਰਥੀਆਂ ਦਾ ਸਵਾਗਤ ਕੀਤਾ | ਸੂਬਾਈ ਸਲਾਹਕਾਰ ਨਿਵਾਸ ਬਿਹਾਨੀ ਤੇ ਪ੍ਰਧਾਨ ਰਾਜਨ ਸਿੰਗਲਾ ਨੇ ਹਾਜ਼ਰੀਨ ਨੂੰ ਪ੍ਰੀਸ਼ਦ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | 'ਭਾਰਤ ਕੋ ਜਾਨੋਂ' ਦੇ ਸੂਬਾਈ ਕਨਵੀਨਰ ਵਿਕਟਰ ਛਾਬੜਾ ਨੇ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਕਿ ਉਹ ਵੀ ਆਪਣੇ ਮਾਤਾ-ਪਿਤਾ ਦੇ ਨਾਲ ਸਕੂਲ ਦਾ ਨਾਂਅ ਰੌਸ਼ਨ ਕਰਨਗੇ | ਮੁੱਖ ਮਹਿਮਾਨ ਰਮੇਸ਼ ਚਰਾਇਆ ਤੇ ਵਿਸ਼ੇਸ਼ ਮਹਿਮਾਨ ਪਿ੍ੰਸੀਪਲ ਰਾਜਿੰਦਰ ਵਿਖੋਨਾ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ | ਇਸ ਤੋਂ ਬਾਅਦ ਵਿੱਦਿਆ ਮੰਦਰ ਦੀਆਂ ਸੀਨੀਅਰ ਅਧਿਆਪਕਾਵਾਂ ਸੁਨੀਤਾ ਧਵਨ, ਸੰਤੋਸ਼ ਮਦਾਨ, ਮਧੂ ਮਹਿਤਾ, ਊਸ਼ਾ ਪੇੜੀ ਵਾਲ ਤੇ ਸਤੀਸ਼ ਰਾਣੀ ਨੂੰ ਫੁੱਲਾਂ ਦੇ ਹਾਰ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਕੂਲ ਦੀਆਂ ਵੱਖ-ਵੱਖ ਕਲਾਸਾਂ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੇ ਹੁਸ਼ਿਆਰ ਵਿਦਿਆਰਥੀਆਂ ਹਰਸ਼ਿਕਾ, ਅੰਜਨੀ, ਪਿ੍ਯਾਂਸ਼ੀ ਰਿੱਧੀ, ਰੂਹਾਨੀ, ਜਸ਼ਮਨਪ੍ਰੀਤ, ਸੁਹਾਨੀ, ਐਂਜਲ, ਈਸ਼ਾਂਤ, ਆਕਰਸ਼, ਐਵਿਸ਼ ਕੰਬੋਜ, ਨੈਸ਼ਨਲ ਸਪੋਰਟਸ ਵਿਨਰ ਅਲਫਾਜ਼ ਕੌਰ ਤੇ ਪੁਖਰਾਜ ਸਿੰਘ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਦਾ ਕੰਮ ਸੰਦੀਪ ਕਟਾਰੀਆ ਨੇ ਕੀਤਾ | ਪ੍ਰੋਜੈਕਟ ਇੰਚਾਰਜ ਲੋਕੇਸ਼ ਅਰੋੜਾ ਨੇ ਪ੍ਰੋਗਰਾਮ ਦੀ ਸਫਲਤਾ 'ਤੇ ਸਾਰਿਆਂ ਨੂੰ ਵਧਾਈ ਦਿੱਤੀ | ਜ਼ਿਲ੍ਹਾ ਕਨਵੀਨਰ ਸ਼ਿਆਮ ਪੇੜੀ ਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਭਾਰਤ ਭੂਸ਼ਨ ਗਰਗ, ਸ਼ਿਵ ਗੋਇਲ, ਅਸ਼ੋਕ ਸੁਧਾ, ਵਰੁਨ ਬੱਬਰ, ਅਮਿੱਤ ਉਬਵੇਜਾ, ਮਹਿਲਾ ਪ੍ਰਮੁੱਖ ਅੰਜੂ ਅਰੋੜਾ, ਅਨੀਤਾ ਛਾਬੜਾ, ਅੰਜੂ ਗੋਇਲ, ਪ੍ਰਵੀਨ ਸ਼ਰਮਾ ਹਾਜ਼ਰ ਸਨ | ਅੰਤ ਵਿਚ ਪਿ੍ੰਸੀਪਲ ਮਧੂ ਸ਼ਰਮਾ ਨੇ ਪ੍ਰੀਸ਼ਦ ਦੇ ਸਾਰੇ ਮੈਂਬਰਾਂ ਦਾ ਤੋਹਫ਼ੇ ਦੇ ਕੇ ਧੰਨਵਾਦ ਕੀਤਾ ਤੇ ਭਾਰਤ ਵਿਕਾਸ ਪ੍ਰੀਸ਼ਦ ਪਰਿਵਾਰ ਲਈ ਸਕੂਲ ਦੀ ਹਾਜ਼ਰੀ ਹਮੇਸ਼ਾ ਲਈ ਦਰਜ ਕਰਵਾਈ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਕੱਲਰ ਖੇੜਾ ਸੈਂਟਰ ਦੀਆਂ ਸਕੂਲ ਪ੍ਰਬੰਧਨ ਕਮੇਟੀਆਂ ਦੀ ਸਿਖਲਾਈ ਪੂਰੀ ਹੋਈ
Ad Position 24