14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮੀਂਹ 'ਚ ਰਮਿੰਦਰ ਆਵਲਾ ਨੇ ਹੜ੍ਹ ਪੀੜਤ ਲੋਕਾਂ ਨੂੰ ਦਿੱਤੀ ਰਾਹਤ ਸਮੱਗਰੀ

Ad Position 21
No active advertisement
ਅਜੀਤ ਡੈਸਕ 01-09-2025
ਗੁਰੂਹਰਸਹਾਏ, 31 ਅਗਸਤ (ਹਰਚਰਨ ਸਿੰਘ ਸੰਧੂ)-ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਗੁਰੂਹਰਸਹਾਏ ਦੇ ਬਾਰਡਰ ਏਰੀਆ 'ਚ ਪੈਂਦੇ ਪਿੰਡ ਦੋਨਾ ਮੱਤੜ ਹਿਠਾੜ, ਦੋਨਾ ਮੱਤੜ ਉਤਾੜ, ਚੱਕ ਸ਼ਿਕਾਰਗਾਹ, ਝੁੱਗੇ ਝੰਡੀਆਂ ਵਾਲੇ, ਗਜਨੀ ਵਾਲਾ, ਚੱਕ ਰਾਉ ਕੇ, ਗੱਟੀ ਮੱਤੜ, ਰਾਜਾ ਰਾਏ ਜਿੱਥੇ ਹੜ੍ਹਾਂ ਦੇ ਪਾਣੀਆਂ ਨੇ ਲੋਕਾਂ ਦਾ ਕਾਫ਼ੀ ਨੁਕਸਾਨ ਕੀਤਾ ਹੈ ਤਾਂ ਲੋਕਾਂ ਦੀ ਮੰਗ ਸੀ ਕਿ ਪਸ਼ੂਆਂ ਲਈ ਹਰਾ ਚਾਰਾ, ਰਾਸ਼ਨ, ਤਰਪਾਲਾਂ ਤੇ ਹੋਰ ਲੋੜੀਂਦੇ ਸਾਮਾਨ ਦੀ ਮੰਗ ਲੋਕਾਂ ਵਲੋਂ ਰਮਿੰਦਰ ਆਂਵਲਾ ਨੂੰ ਕੀਤੀ ਗਈ ਤੇ ਅੱਜ ਸਾਰਾ ਸਮਾਨ ਰਮਿੰਦਰ ਆਂਵਲਾ ਆਪ ਪੈਂਦੇ ਹੋਏ ਮੀਂਹ 'ਚ ਇਹ ਰਾਹਤ ਸਮੱਗਰੀ ਲੈ ਕੇ ਪਿੰਡ ਵਾਸੀਆਂ ਕੋਲ ਪੁੱਜੇ, ਉੱਥੇ ਹੀ ਪਿੰਡਾਂ ਦੇ ਲੋਕਾਂ ਵਲੋਂ ਰਮਿੰਦਰ ਆਂਵਲਾ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਨਾਲ ਅਮਰਜੀਤ ਗਜਨੀ ਵਾਲਾ, ਗੁਰਪ੍ਰੀਤ ਅਵਾਨ, ਜਗਜੀਤ ਸਿੰਘ ਢਿੱਲੋਂ ਰਾਓ ਕੇ, ਗੁਰਬਖ਼ਸ਼ ਸਿੰਘ ਗੱਟੀ, ਅਮਨ ਰੰਧਾਵਾ, ਜਸਵੰਤ ਸਿੰਘ ਚੱਕ ਸ਼ਿਕਾਰ ਗਾਹ, ਬਲਵੀਰ ਸਿੰਘ ਗਜਨੀ ਵਾਲਾ, ਡਾਕਟਰ ਓਮ ਪ੍ਰਕਾਸ਼, ਰਜਿੰਦਰ ਸਿੰਘ, ਮਨਦੀਪ ਦੋਨਾ ਮੱਤੜ, ਅਮਰੀਕ ਸਿੰਘ, ਕਰਤਾਰ ਸਿੰਘ, ਭੀਮ ਕੰਬੋਜ, ਸਵਰਨ ਸਿੰਘ, ਗੁਰਪ੍ਰੀਤ ਸੋਢੀ, ਭੋਲਾ ਬਹਿਲ, ਰਿੰਕੂ ਸੋਢੀ, ਬਲਵਿੰਦਰ ਸਿੰਘ, ਅਮਰ ਕੰਬੋਜ, ਭੁਪਿੰਦਰ ਗਹਿਰੀ, ਰਮਨ ਹਾਂਡਾ, ਮਨਦੀਪ ਰੱਤੇ ਵਾਲਾ, ਲਖਵਿੰਦਰ ਤੂਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਏ-ਵੰਨ ਨਾਗੀ ਹਸਪਤਾਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਚੱਲ ਰਹੇ ਕੈਂਪਾਂ ਲਈ ਭੇਜੀਆਂ ਦਵਾਈਆਂ ਅਗਲੀ ਖ਼ਬਰ ਮੋਹਲੇਧਾਰ ਮੀਂਹ ਨੇ ਖੜੀਆਂ ਕੀਤੀਆਂ ਲੋਕਾਂ ਲਈ ਮੁਸ਼ਕਲਾਂ ਡਿਫੈਂਸ ਦਾ ਪੁਲ ਪਾਣੀ ਨਾਲ ਨੱਕੋ-ਨੱਕ ਭਰਿਆ
Ad Position 24