16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਵਿਧਾਇਕਾ ਅਰੋੜਾ ਵਲੋਂ ਪੁਰਾਣੀ ਦਾਣਾ ਮੰਡੀ ਗੇਟ ਦੀ ਡਿੱਗੀ ਛੱਤ ਵਾਲੀ ਜਗ੍ਹਾ ਦਾ ਮੁਆਇਨਾ

Ad Position 21
No active advertisement
ਅਜੀਤ ਡੈਸਕ 03-09-2025
ਮੋਗਾ, 2 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿਚ ਕੱਲ੍ਹ ਹੋਈ ਬਾਰਸ਼ ਕਾਰਨ ਸਾਲ 1906 ਵਿਚ ਬਣੇ ਗੇਟ ਦੀ ਛੱਤ ਕੱਲ੍ਹ ਡਿੱਗ ਗਈ | ਅੱਜ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਨਗਰ ਨਿਗਮ ਅਧਿਕਾਰੀਆਂ ਨਾਲ ਸਥਿਤੀ ਦਾ ਜਾਇਜ਼ਾ ਲਿਆ | ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੋਗਾ ਦੀ ਪੁਰਾਣੀ ਦਾਣਾ ਮੰਡੀ ਦੇ ਗੇਟ, ਜੋ ਕਿ 120 ਸਾਲ ਪਹਿਲਾਂ ਸਾਲ 1906 ਵਿਚ ਬਣੇ ਸਨ, ਪੁਰਾਣੀ ਵਿਰਾਸਤ ਨੂੰ ਦਰਸਾਉਂਦੇ ਹਨ | ਲਗਾਤਾਰ ਮੀਂਹ ਕਾਰਨ ਗੇਟ ਦੀ ਛੱਤ ਡਿੱਗ ਗਈ | ਅੱਜ ਉਨ੍ਹਾਂ ਨਗਰ ਨਿਗਮ ਮੋਗਾ ਦੇ ਅਧਿਕਾਰੀਆਂ ਨਾਲ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੰਡੀ ਦੇ ਗੇਟਾਂ ਦੇ ਵਿਰਾਸਤੀ ਪਹਿਲੂ ਨੂੰ ਬਣਾਈ ਰੱਖਦੇ ਹੋਏ ਨਵੇਂ ਗੇਟਾਂ ਦੀ ਉਸਾਰੀ ਦਾ ਅਨੁਮਾਨ ਲਗਾਉਣ ਲਈ ਕਿਹਾ ਹੈ ਅਤੇ ਜਲਦੀ ਹੀ ਨਵੇਂ ਗੇਟ ਬਣਾਏ ਜਾਣਗੇ ਅਤੇ ਵਿਰਾਸਤੀ ਪਹਿਲੂ ਦਿੱਤਾ ਜਾਵੇਗਾ | ਨਿਰੀਖਣ ਦੌਰਾਨ ਉਨ੍ਹਾਂ ਪੁਰਾਣੀ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਜਨਤਕ ਸਮੱਸਿਆਵਾਂ ਸੁਣੀਆਂ ਅਤੇ ਨਿਗਮ ਅਧਿਕਾਰੀਆਂ ਨੂੰ ਮੌਕੇ 'ਤੇ ਹੀ ਪੈਦਾ ਹੋਈਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਆਦੇਸ਼ ਦਿੱਤੇ |

Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ.(ਐਮ) ਜ਼ਿਲ੍ਹਾ ਮੋਗਾ ਦੀ ਮੀਟਿੰਗ ਅਗਲੀ ਖ਼ਬਰ ਯੂਥ ਆਗੂ ਇਕਬਾਲਦੀਪ ਹੈਰੀ ਹੜ੍ਹ ਪੀੜਤਾਂ ਨੂੰ ਘਰਾਂ 'ਚ ਜਾ ਕੇ ਦੇ ਰਹੇ ਘਰੇਲੂ ਸਮੱਗਰੀ
Ad Position 24