14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕੈਂਸਰ ਦੇ ਇਲਾਜ 'ਚ ਵੱਡੀ ਸਫ਼ਲਤਾ-ਕੈਪੀਟੋਲ ਹਸਪਤਾਲ ਜਲੰਧਰ ਨੇ ਦਿੱਤੀ ਨਵੀਂ ਜ਼ਿੰਦਗੀ <br/>

Ad Position 21
No active advertisement
ਅਜੀਤ ਡੈਸਕ 21-09-2025
ਜਲੰਧਰ, 20 ਸਤੰਬਰ (ਐੱਮ. ਐੱਸ. ਲੋਹੀਆ)-ਪਿਸ਼ਾਬ ਬਲੈਡਰ ਦੇ ਕੈਂਸਰ ਤੋਂ ਪੀੜਤ 57 ਸਾਲਾ ਔਰਤ ਦਾ ਕੈਪੀਟੋਲ ਹਸਪਤਾਲ, ਜਲੰਧਰ ਦੀ ਮਾਹਿਰ ਟੀਮ ਨੇ ਸਫ਼ਲਤਾਪੂਰਵਕ ਇਲਾਜ ਕਰਕੇ ਮਰੀਜ਼ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ | ਪੰਜਾਬ ਅਤੇ ਨਾਲ ਲਗਦੇ ਸੂਬੇ ਦੇ ਲੋਕਾਂ ਨੂੰ ਅਤਿ-ਆਧੁਨਿਕ ਉਪਕਰਣਾਂ ਅਤੇ ਵਿਸ਼ਵ ਪੱਧਰੀ ਸਹੂਲਤਾਂ ਦੇ ਨਾਲ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੇ ਕੈਪੀਟੋਲ ਹਸਪਤਾਲ ਦੇ ਚੇਅਰਮੈਨ ਡਾ. ਸੀ. ਐਸ. ਪਰੂਥੀ ਨੇ ਜਾਣਕਾਰੀ ਦਿੱਤੀ ਕਿ ਦੋ ਸਾਲਾਂ ਤੋਂ ਪਿਸ਼ਾਬ 'ਚ ਖ਼ੂਨ ਵਗਣ (ਹੀਮੇਟੂਰੀਆ) ਤੋਂ ਪੀੜਤ ਔਰਤ ਜਦੋਂ ਉਨ੍ਹਾਂ ਦੇ ਹਸਪਤਾਲ 'ਚ ਜਾਂਚ ਕਰਵਾਉਣ ਆਈ ਤਾਂ ਹਸਪਤਾਲ ਦੇ ਕੰਸਲਟੈਂਟ ਯੂਰੋਲੋਜਿਸਟ, ਐਂਡਰੋਲੋਜਿਸਟ, ਕਿਡਨੀ ਟ੍ਰਾਂਸਪਲਾਂਟ ਅਤੇ ਯੂਰੋ-ਓਨਕੋਸਰਜਨ ਡਾ. ਵਰਿੰਦਰ ਵਿਰਦੀ ਨੇ ਮਰੀਜ਼ ਦੇ ਟੈੱਸਟ ਕਰਵਾਏ, ਜਿਨ੍ਹਾਂ ਤੋਂ ਉਸ ਦੇ ਬਲੈਡਰ ਕੈਂਸਰ ਦੀ ਪੁਸ਼ਟੀ ਹੋਈ | ਉਪਰੰਤ ਮੈਡੀਕਲ ਟੀਮ ਨੇ ਸਰਜਰੀ ਜ਼ਰੀਏ ਪਿਸ਼ਾਬ ਬਲੈਡਰ, ਬੱਚੇਦਾਨੀ, ਅੰਡਾਸ਼ਯ ਅਤੇ ਯੋਨੀ ਦਾ ਹਿੱਸਾ ਹਟਾ ਦਿੱਤਾ | ਉਨ੍ਹਾਂ ਕਿਹਾ ਕਿ ਮਰੀਜ਼ ਠੀਕ ਹੋ ਗਈ ਅਤੇ ਇਸ ਵੇਲੇ ਕੈਂਸਰ ਮੁਕਤ ਹੈ, ਜੋ ਇਕ ਸਿਹਤਮੰਦ ਜੀਵਨ ਜੀਅ ਰਹੀ ਹੈ | ਡਾਇਰੈਕਟਰ-ਮੈਡੀਕਲ ਡਾ. ਹਰਨੂਰ ਸਿੰਘ ਪਰੂਥੀ ਨੇ ਕਿਹਾ ਕਿ ਕੈਪੀਟੋਲ ਹਸਪਤਾਲ ਵਿਖੇ ਇਕ ਛੱਤ ਹੇਠ ਉੱਨਤ ਸਰਜੀਕਲ, ਮੈਡੀਕਲ ਅਤੇ ਰੇਡੀਏਸ਼ਨ ਓਨਕੋਲੋਜੀ ਸੇਵਾਵਾਂ ਦੇ ਨਾਲ ਇਕ ਪੂਰੀ ਤਰ੍ਹਾਂ ਲੈਸ ਵਿਆਪਕ ਕੈਂਸਰ ਕੇਅਰ ਵਿਭਾਗ ਮਰੀਜ਼ਾਂ ਦੀ ਸੇਵਾ ਕਰ ਰਿਹਾ ਹੈ, ਜਿਸ ਕਰਕੇ ਹੁਣ ਕਿਸੇ ਵੀ ਮਰੀਜ਼ ਨੂੰ ਆਪਣਾ ਇਲਾਜ ਕਰਵਾਉਣ ਲਈ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਹੈ | ਉਨ੍ਹਾਂ ਕਿਹਾ ਕਿ ਬਿਹਤਰ ਨਤੀਜਿਆਂ ਲਈ ਕੈਂਸਰ ਦਾ ਜਲਦੀ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸ਼ੁਰੂਆਤੀ ਪੜਾਅ 'ਤੇ ਕੈਂਸਰ ਦੀ ਪਛਾਣ ਕਰਨ ਨਾਲ ਸਫ਼ਲ ਇਲਾਜ ਅਤੇ ਰਿਕਵਰੀ ਦੀਆਂ ਸੰਭਾਵਨਾਵਾਂ ਬਹੁਤ ਵੱਧ ਜਾਂਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਦੋ ਵੱਖ-ਵੱਖ ਮਾਮਲਿਆਂ 'ਚ ਇਕ ਵਿਅਕਤੀ ਤੇ ਨੌਜਵਾਨ ਲੜਕੀ ਵਲੋਂ ਖ਼ੁਦਕੁਸ਼ੀ ਅਗਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 'ਸਰਬ ਧਰਮ ਸੰਮੇਲਨ' ਕਰਵਾਇਆ <br/>
Ad Position 24