22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਝੋਨੇ 'ਚ ਸਪਰੇਅ ਕਰਨ ਦੌਰਾਨ ਬਿਜਲੀ ਦਾ ਕਰੰਟ ਲੱਗਣ ਨਾਲ 2 ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 21-09-2025
ਹਰਚੋਵਾਲ (ਬਟਾਲਾ), 20 ਸਤੰਬਰ (ਭਾਮ, ਢਿੱਲੋਂ)-ਝੋਨੇ ਦੀ ਫ਼ਸਲ ਨੂੰ ਸਪਰੇਅ ਕਰਨ ਦੌਰਾਨ 2 ਵਿਅਕਤੀਆਂ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜੋਗਾ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਅਤੇ ਰਿੰਕੂ ਪੁੱਤਰ ਮਹਿੰਦਰ ਮਸੀਹ ਵਾਸੀ ਪਿੰਡ ਗਿੱਲ ਮੰਝ ਨੇ ਦੱਸਿਆ ਕਿ ਉਹ 4 ਵਿਅਕਤੀ ਪਿੰਡ ਨੰਗਲ ਝੌਰ ਦੇ ਕਿਸਾਨ ਇੰਦਰਜੀਤ ਸਿੰਘ ਪੁੱਤਰ ਮੰਗਲ ਸਿੰਘ ਦੇ ਖੇਤਾਂ ਵਿਚ ਝੋਨੇ ਨੂੰ ਸਪਰੇਅ ਕਰ ਰਹੇ ਸਨ | ਖੇਤਾਂ ਵਿਚ ਬਿਜਲੀ ਦਾ ਖੰਭਾ ਡਿੱਗਾ ਹੋਣ ਸੰਬੰਧੀ ਖੇਤ ਦੇ ਮਾਲਕ ਵਲੋਂ ਉਨ੍ਹਾਂ ਨੂੰ ਨਹੀਂ ਦੱਸਿਆ ਗਿਆ ਅਤੇ ਸਾਨੂੰ ਸਪਰੇਅ ਕਰਨ ਲਗਾ ਕੇ ਆਪ ਆਪਣੇ ਘਰੇ ਚਲਿਆ ਗਿਆ, ਜਦੋਂ ਅਸੀਂ ਖੇਤ ਸਪਰੇਅ ਕਰ ਰਹੇ ਸੀ ਤਾਂ ਸਾਡੇ 2 ਸਾਥੀ ਜਗਤਾਰ ਮਸੀਹ (35) ਪੁੱਤਰ ਅਮਰੀਕ ਮਸੀਹ ਅਤੇ ਰਾਜਨ (28) ਪੁੱਤਰ ਕਸ਼ਮੀਰ ਮਸੀਹ ਵਾਸੀ ਗਿੱਲ ਮੰਝ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਏ ਅਤੇ ਬਿਜਲੀ ਦਾ ਕਰੰਟ ਲੱਗਣ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਦੋਂ ਇਸ ਸਬੰਧੀ ਪੁਲਿਸ ਚੌਂਕੀ ਹਰਚੋਵਾਲ ਦੇ ਇੰਚਾਰਜ ਏ.ਐੱਸ.ਆਈ. ਸਰਵਣ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਿ੍ਤਕ ਵਿਅਕਤੀਆਂ ਦੇ ਸਾਥੀਆਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਬਣਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ ਸਰਕਾਰ ਦੀ ਮਨਾਹੀ ਦੇ ਬਾਵਜੂਦ ਕਿਸਾਨਾਂ 'ਤੇ ਜ਼ਬਰੀ ਥੋਪੀ ਜਾ ਰਹੀ ਹੈ ਨੈਨੋ ਯੂਰੀਆ ਅਗਲੀ ਖ਼ਬਰ ਰਾਜਪਾਲ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ 7 ਟਰੱਕ ਰਵਾਨਾ <br/>
Ad Position 24