11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸਮਾਣਾ 'ਚ ਵੱਡੇ ਪੱਧਰ 'ਤੇ ਹੋ ਰਹੀ ਹੈ ਪੀਣ ਵਾਲੇ ਪਾਣੀ ਦੀ ਬਰਬਾਦੀ

Ad Position 21
No active advertisement
ਅਜੀਤ ਡੈਸਕ 22-10-2025
ਸਮਾਣਾ, 21 ਅਕਤੂਬਰ (ਸਾਹਿਬ ਸਿੰਘ)-ਸਮਾਣਾ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਵੱਡੇ ਪੱਧਰ 'ਤੇ ਬਰਬਾਦੀ ਹੋ ਰਹੀ ਹੈ | ਨਗਰ ਕੌਂਸਲ ਅਤੇ ਪਾਣੀ ਸਪਲਾਈ ਤੇ ਸੀਵਰੇਜ ਵਿਭਾਗ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਨਾਕਾਮ ਸਿੱਧ ਹੋ ਰਿਹਾ ਹੈ | ਕ੍ਰਿਸ਼ਨਾ ਮਾਰਕੀਟ ਤੇ ਸ਼ਹਿਰ ਦੀਆਂ ਹੋਰ ਥਾਵਾਂ 'ਤੇ ਨਲਕਾ ਟੁੱਟੀਆਂ ਲਗਾਈਆਂ ਹੋਈਆਂ ਹਨ ਜਿੰਨਾਂ ਨੂੰ ਬੰਦ ਕਰਨ ਦਾ ਪ੍ਰਬੰਧ ਨਹੀਂ ਕੀਤਾ ਗਿਆ | ਜੇਕਰ ਟੁੱਟੀਆਂ ਬੰਦ ਕਰਨ ਲਈ ਉਨ੍ਹਾਂ ਅੱਗੇ ਵਾਲ ਲਗਾਏ ਹਨ, ਤਾਂ ਉਹ ਬੇਅਸਰ ਹਨ | ਜਦੋਂ ਵੀ ਟਿਊਬਵੈੱਲ ਚੱਲਦੇ ਹਨ ਤਾਂ ਇਨ੍ਹਾਂ ਟੁੱਟੀਆਂ ਤੋਂ ਆਪ-ਮੁਹਾਰੇ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ | ਇਸ ਤਰ੍ਹਾਂ ਹਜ਼ਾਰਾਂ ਲੀਟਰ ਪਾਣੀ ਰੋਜ਼ਾਨਾ ਬਰਬਾਦ ਹੁੰਦਾ ਹੈ | ਇਨ੍ਹਾਂ ਨਲਕਾ ਟੁੱਟੀਆਂ ਤੋਂ ਪਾਣੀ ਲੈਣ ਵਾਲੇ ਦੁਕਾਨਦਾਰ ਵੀ ਇਸ ਪਾਸੇ ਤੋਂ ਅਵੇਸਲੇ ਹਨ | ਇਹ ਨਲਕਾ ਟੁੱਟੀਆਂ ਕਈ ਸਾਲਾਂ ਤੋਂ ਪਾਣੀ ਬਰਬਾਦ ਕਰ ਰਹੀਆਂ ਹਨ | ਇਸ ਤੋਂ ਇਲਾਵਾ ਕਈ ਥਾਵਾਂ 'ਤੇ ਲੱਗੀਆਂ ਜਨਤਕ ਟੁੱਟੀਆਂ ਵੀ ਖੱੁਲ੍ਹੀਆਂ ਛੱਡ ਦਿੱਤੀਆਂ ਜਾਂਦੀਆਂ ਹਨ ਜਿਸ ਕਰਕੇ ਪਾਣੀ ਬਰਬਾਦ ਹੰੁਦਾ ਰਹਿੰਦਾ ਹੈ | ਸ਼ਹਿਰ ਵਿਚ ਪੀਣ ਵਾਲੇ ਪਾਣੀ ਦੇ ਪਾਈਪ ਵੀ ਲੀਕ ਹਨ ਜਿਸ ਕਰਕੇ ਪਾਣੀ ਦੀ ਬਰਬਾਦੀ ਦੇ ਨਾਲ-ਨਾਲ ਸੜਕਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ |
ਅਨਾਜ ਮੰਡੀ ਨੂੰ ਜਾਣ ਵਾਲੀ ਸੜਕ 'ਤੇ ਆਟਾ ਚੱਕੀ ਨੇੜੇ ਕਈ ਮਹੀਨਿਆਂ ਤੋਂ ਪਾਈਪ ਲੀਕ ਹੈ | ਜਦੋਂ ਵੀ ਟਿਊਬਵੈੱਲ ਚੱਲਦਾ ਹੈ ਤਾਂ ਭਾਰੀ ਮਾਤਰਾ ਵਿਚ ਪਾਣੀ ਸੜਕ 'ਤੇ ਚੱਲਣਾ ਸ਼ੁਰੂ ਹੋ ਜਾਂਦਾ ਹੈ | ਪਾਈਪ ਲੀਕ ਵਾਲੀ ਥਾਂ 'ਤੇ ਟੋਆ ਪੈ ਚੁੱਕਾ ਹੈ | ਇਸ ਦੀ ਮੁਰੰਮਤ ਕਰਨ ਦੀ ਖੇਚਲ ਹੀ ਨਹੀਂ ਕੀਤੀ ਗਈ | ਇਸ ਸੰਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਪਰਅਪਾਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ 'ਚ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਹੱਲਾਸ਼ੇਰੀ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਹੋਰ ਗੁਰਦੁਆਰਾ ਸਾਹਿਬ ਵਿਖੇ ਲੈ ਜਾਣ ਦਾ ਮਾਮਲਾ ਸਿੱਖ ਜਥੇਬੰਦੀਆਂ ਕੋਲ ਪੁੱਜਾ...
Ad Position 24