16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਐਫ. ਐਂਡ ਸੀ.ਸੀ. ਵਲੋਂ ਕਰੋੜਾਂ ਰੁਪਏ ਦੇ ਖ਼ਰੀਦੇ ਜਾਣ ਵਾਲੇ ਈ-ਵਹੀਕਲਾਂ ਦੀ ਖ਼ਰੀਦ 'ਤੇ ਲਗਾਈ ਰੋਕ

Ad Position 21
No active advertisement
ਅਜੀਤ ਡੈਸਕ 21-09-2025
ਪਟਿਆਲਾ, 20 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੀ ਫਾਈਨਾਂਸ ਐਂਡ ਕੰਟਰੈਕਟ ਕਮੇਟੀ (ਐਫਐਂਡਸੀਸੀ) ਵਲੋਂ ਸ਼ਹਿਰ ਵਿਚੋਂ ਕੂੜਾ ਚੁੱਕਣ ਲਈ ਖਰੀਦੇ ਜਾਣ ਵਾਲੇ ਈ-ਆਟੋ 'ਤੇ ਰੋਕ ਲਗਾਉਣ ਦਾ ਫ਼ੈਸਲਾ ਲੈ ਲਿਆ ਹੈ | ਇਸ ਤੋਂ ਪਹਿਲਾਂ 46 ਦੇ ਕਰੀਬ ਇਹ ਆਟੋ ਸਣੇ ਬਾਡੀ ਖ਼ਰੀਦੇ ਜਾ ਚੁੱਕੇ ਹਨ | ਇਹ ਆਟੋ ਸ਼ਹਿਰ ਦੇ ਕਈ ਹਿੱਸਿਆਂ ਤੋਂ ਕੂੜਾ ਚੁੱਕਣ ਦਾ ਕੰਮ ਕਰ ਰਹੇ ਹਨ | 100 ਹੋਰ ਆਟੋ ਖ਼ਰੀਦਣ ਨਾਲ ਸਫ਼ਾਈ ਦਾ ਕੰਮ ਜ਼ਰੂਰ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾਣਾ ਸੀ | ਜਿਸ ਲਈ ਇਨ੍ਹਾਂ ਨੂੰ ਚਲਾਉਣ ਵਾਲਿਆਂ ਵਲੋਂ ਵੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ | ਪ੍ਰੰਤੂ ਇਨ੍ਹਾਂ ਦੀ ਖ਼ਰੀਦ ਦੇ ਤੌਰ ਤਰੀਕਿਆਂ ਤੋਂ ਇਤਫ਼ਾਕ ਨਾ ਰੱਖਦਿਆਂ ਇਨ੍ਹਾਂ ਦੀ ਖ਼ਰੀਦ ਉੱਤੇ ਰੋਕ ਲਗਾ ਦਿੱਤੀ ਗਈ ਹੈ | ਇਸ ਸੰਬੰਧੀ ਕਾਂਗਰਸ ਸਰਕਾਰ ਵੇਲੇ ਨਗਰ ਨਿਗਮ ਦੀ ਐਫਐਂਡਸੀਸੀ ਦੇ ਮੈਂਬਰ ਰਹੇ ਅਤੇ ਮੌਜੂਦਾ ਸਮੇਂ ਕੌਂਸਲਰ ਹਰਵਿੰਦਰ ਸ਼ੁਕਲਾ ਨੇ ਮੰਗ ਕੀਤੀ ਕਿ ਇਸ ਸਾਰੀ ਖ਼ਰੀਦਦਾਰੀ ਦੀ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ | ਉਨ੍ਹਾਂ ਮੁਤਾਬਿਕ ਜੇ ਇਨ੍ਹਾਂ ਚਾਸੀਆਂ ਨੂੰ ਸਿੱਧਾ ਕੰਪਨੀ ਤੋਂ ਖਰੀਦਿਆ ਜਾਂਦਾ ਤਾਂ ਨਗਰ ਨਿਗਮ ਦਾ ਲੱਗਿਆ ਵਾਧੂ ਮਾਲੀਆ ਬਚਾਇਆ ਜਾ ਸਕਦਾ ਸੀ | ਪੜਤਾਲ ਇਸ ਗੱਲ ਦੀ ਵੀ ਹੋਣੀ ਚਾਹੀਦੀ ਹੈ ਕਿ ਸੰਬੰਧਿਤ ਅਧਿਕਾਰੀਆਂ ਵਲੋਂ ਇਸ ਤਰ੍ਹਾਂ ਦੀਆਂ ਚਾਸੀਆਂ ਬਣਾਉਣ ਵਾਲੀਆਂ ਦੇਸ਼ ਦੀਆਂ ਨਾਮੀ ਕੰਪਨੀਆਂ ਤੋਂ ਲਿਖਤੀ ਮੰਗ ਕਿਉਂ ਨਹੀਂ ਕੀਤੀ ਗਈ | ਨਗਰ ਨਿਗਮ ਦੇ ਜਨਰਲ ਹਾਊਸ ਵਿਚ ਭਾਜਪਾ ਕੌਂਸਲਰ ਦੀ ਨੁਮਾਇੰਦਗੀ ਕਰਨ ਵਾਲੇ ਅਨੁਜ ਖੋਸਲਾ ਮੁਤਾਬਿਕ ਇਸ ਤਰ੍ਹਾਂ ਦੀਆਂ ਚਾਸੀਆਂ ਅਤੇ ਉਨ੍ਹਾਂ ਉਪਰ ਲੱਗਣ ਵਾਲੀਆਂ ਬਾਡੀਆਂ ਭਾਵੇਂ ਡੇਢ ਸੌ ਦੀ ਥਾਂ ਤਿੰਨ ਸੌ ਖ਼ਰੀਦੀਆਂ ਜਾਂਦੀਆਂ ਪ੍ਰੰਤੂ ਸਥਾਨਕ ਡੀਲਰਾਂ ਤੋਂ ਇਨ੍ਹਾਂ ਦੀ ਖ਼ਰੀਦ ਕਰਕੇ ਕਿਸ ਕਿਸ ਨੂੰ ਫ਼ਾਇਦਾ ਹੋਇਆ ਇਹ ਵੱਡੀ ਪੜਤਾਲ ਦਾ ਵਿਸ਼ਾ ਹੈ ਜਿਸ ਨੂੰ ਭਾਜਪਾ ਸ਼ਹਿਰ ਵਾਸੀਆਂ ਦੀ ਕਚਹਿਰੀ ਵਿਚ ਲੈ ਕੇ ਜਾਵੇਗੀ ਕਿਉਂਕਿ ਨਿਗਮ ਵਲੋਂ ਕੀਤੀ ਜਾਂਦੀ ਕੋਈ ਵੀ ਖ਼ਰੀਦਦਾਰੀ ਲੋਕਾਂ ਦੇ ਭਰੇ ਟੈਕਸ ਦੇ ਰੁਪਏ ਵਿਚੋਂ ਕੀਤੀ ਜਾਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਅਬਰਾਵਾਂ ਦੀ ਗ੍ਰਾਮ ਪੰਚਾਇਤ ਵਲੋਂ ਪ੍ਰਵਾਸੀਆਂ ਨੂੰ ਪਿੰਡ ਤੋਂ ਬਾਹਰ ਰੱਖਣ ਦਾ ਮਤਾ ਸਰਬਸੰਮਤੀ ਨਾਲ ਪਾਸ ਅਗਲੀ ਖ਼ਬਰ ਟ੍ਰੈਫਿਕ ਹੌਲਦਾਰ ਸੁਖਵਿੰਦਰ ਸਿੰਘ ਬਿੰਬੜ ਨੂੰ ਡੀ.ਜੀ.ਪੀ. ਡਿਸਕ ਨਾਲ ਕੀਤਾ ਸਨਮਾਨਿਤ
Ad Position 24