17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮਾਈਨਿੰਗ ਵਿਭਾਗ ਮੁੜ ਹੋਇਆ ਸਰਗਰਮ, ਨਾਜਾਇਜ਼ ਮਾਈਨਿੰਗ ਵਿਰੁੱਧ ਕੱਸਿਆ ਸ਼ਿਕੰਜਾ

Ad Position 21
No active advertisement
ਅਜੀਤ ਡੈਸਕ 21-09-2025
ਨਾਭਾ, 20 ਸਤੰਬਰ (ਜਗਨਾਰ ਸਿੰਘ ਦੁਲੱਦੀ)-ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਨਾਜਾਇਜ਼ ਮਾਈਨਿੰਗ ਖਿਲਾਫ ਕਾਰਵਾਈ ਕਰਦਿਆਂ ਅੱਜ ਨਾਭਾ ਵਿਖੇ ਮਾਈਨਿੰਗ ਵਿਭਾਗ ਵਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਵੱਖ ਵੱਖ ਥਾਵਾਂ 'ਤੇ ਨਾਕੇ ਲਗਾ ਕੇ ਟਿੱਪਰਾ ਨੂੰ ਰੋਕ ਕੇ ਪਰਮਿਟਾਂ ਦੀ ਚੈਕਿੰਗ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਐਸ.ਡੀ.ਓ. ਹਰਦੀਪ ਸਿੰਘ ਗੁਲਾਟੀ ਵਲੋਂ ਦੱਸਿਆ ਗਿਆ ਕਿ ਮਾਈਨਿੰਗ ਵਿਭਾਗ ਦੇ ਉਚ ਅਧਿਕਾਰੀਆਂ ਅਤੇ ਜ਼ਿਲ੍ਹਾ ਮਾਈਨਿੰਗ ਅਫ਼ਸਰ ਪ੍ਰਥਮ ਗੰਭੀਰ ਵਲੋਂ ਨਾਜਾਇਜ ਮਾਈਨਿੰਗ ਦਾ ਜੜੋਂ੍ਹ ਖ਼ਾਤਮਾ ਕਰਨ ਦੇ ਸਖਤ ਨਿਰਦੇਸ਼ਾਂ ਅਨੁਸਾਰ ਇਹ ਕਾਰਵਾਈਆਂ ਕੀਤੀਆ ਜਾ ਰਹੀਆ ਹਨ | ਉਨ੍ਹਾਂ ਨਾਜਾਇਜ ਮਾਈਨਿੰਗ ਕਰਨ ਅਤੇ ਨਜਾਇਜ ਮਾਈਨਰ ਮਿਨਰਲ ਦੀ ਢੋਆ ਢੁਆਈ ਕਰਦੇ ਵਿਅਕਤੀਆ/ ਟਿਪਰ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਗੈਰ ਕਾਨੂੰਨੀ ਰਸਤਾ ਛੱਡ ਕੇ ਸਿਰਫ਼ ਮਾਈਨਿੰਗ ਵਿਭਾਗ ਤੋ ਲੋੜੀਦਾ ਸਰਕਾਰੀ ਪਰਮਿਟ ਅਤੇ ਸਰਕਾਰ ਦੇ ਖਜਾਨੇ ਵਿਚ ਰੋਆਲਿਟੀ ਸੰਬੰਧੀ ਬਣਦਾ ਮਾਲੀਆ ਜਮਾ ਕਰਵਾਉਣ ਉਪਰੰਤ ਹੀ ਕੰਮ ਕਰਨ ਤਾਂ ਜੋ ਇਹ ਰਕਮ ਮੁੜ ਲੋਕ ਹਿੱਤ ਵਿਚ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਵ ਪੱਖੀ ਵਿਕਾਸ ਲਈ ਵਰਤੋ ਵਿਚ ਲਿਆਂਦੀ ਜਾ ਸਕੇ | ਇਸ ਦੇ ਨਾਲ ਹੀ ਐਸ.ਡੀ.ਓ. ਗੁਲਾਟੀ ਵਲੋਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਵਲੋਂ ਅਚਨਚੇਤ ਚੈਕਿੰਗਾਂ ਕਰਕੇ ਮਾਈਨਿੰਗ ਨਿਯਮਾਂ ਦੀ ਉਲੰਘਣਾ ਪਾਏ ਜਾਣ 'ਤੇ ਦੋਸ਼ੀਆਂ ਖਿਲਾਫ ਸਖਤ ਤੋ ਸਖਤ ਕਾਰਵਾਈਆਂ ਕੀਤੀਆ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ ਅਗਲੀ ਖ਼ਬਰ ਚਾਈਨਾ ਵਾਇਰਸ ਨਾਲ ਬਰਬਾਦ ਹੋਈ ਫਸਲ ਨੂੰ ਸਰਕਾਰ ਗੰਭੀਰਤਾ ਨਾਲ ਨਹੀਂ ਲੈ ਰਹੀ-ਹਰਿੰਦਰਪਾਲ ਚੰਦੂਮਾਜਰਾ
Ad Position 24