17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪਟਿਆਲਾ ਰੇਲਵੇ ਸਟੇਸ਼ਨ 'ਤੇ 8ਵੇਂ ਪੇਅ ਕਮਿਸ਼ਨ ਲਈ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 21-09-2025
ਪਟਿਆਲਾ, 20 ਸਤੰਬਰ (ਅ.ਸ. ਆਹਲੂਵਾਲੀਆ)-ਆਲ ਇੰਡੀਆ ਰੇਲਵੇਮੈਨਜ ਫੈਡਰੇਸ਼ਨ (ਏ.ਆਈ.ਆਰ.ਐੱਫ.) ਅਤੇ ਨੌਰਦਰਨ ਰੇਲਵੇਮੈਨਜ ਯੂਨੀਅਨ (ਐਨ.ਆਰ.ਐੱਮ.ਯੂ.) ਪਟਿਆਲਾ ਸ਼ਾਖਾ ਵਲੋਂ ਸਰਕਾਰ ਦੇ ਵਿਰੁੱਧ 8ਵੇਂ ਪੇ ਕਮਿਸ਼ਨ ਦੇ ਗਠਨ ਦੀ ਮੰਗ ਨੂੰ ਲੈ ਕੇ ਪਟਿਆਲਾ ਰੇਲਵੇ ਸਟੇਸ਼ਨ 'ਤੇ ਭਾਰੀ ਸੰਖਿਆ ਵਿਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਨੇ ''ਲਾਲ ਸਲਾਮ'' ਦੇ ਨਾਰੇ ਲਗਾ ਕੇ ਆਪਣਾ ਗ਼ੁੱਸਾ ਪ੍ਰਗਟ ਕੀਤਾ | ਯੂਨੀਅਨ ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ਪੇ ਕਮਿਸ਼ਨ ਦੇਣ ਦੀ ਘੋਸ਼ਣਾ ਨੂੰ ਛੇ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਪਰ ਹੁਣ ਤੱਕ ਕਮਿਸ਼ਨ ਦੇ ਮੈਂਬਰਾਂ ਦਾ ਗਠਨ ਨਹੀਂ ਕੀਤਾ ਗਿਆ | ਇਹੀ ਕਾਰਨ ਹੈ ਕਿ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਜਲਦੀ ਪੇ ਕਮਿਸ਼ਨ ਦਾ ਗਠਨ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਵੱਡੇ ਪੱਧਰ 'ਤੇ ਕੀਤਾ ਜਾਵੇਗਾ | ਇਸ ਮੌਕੇ 19 ਸਤੰਬਰ 1968 ਨੂੰ ਯੂਨੀਅਨ ਵਲੋਂ ਕੀਤੇ ਗਏ ਵਿਰੋਧ ਦੌਰਾਨ ਸ਼ਹੀਦ ਹੋਏ ਸਾਥੀਆਂ ਨੂੰ ਨਿਮਰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਦੇ ਨਾਲ ਹੀ ਮੀਟਿੰਗ ਵਿਚ ਰੇਲਵੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਭਰੋਸਾ ਦਿੱਤਾ ਗਿਆ | ਇਸ ਮੌਕੇ ਯਾਦਵਿੰਦਰ ਸਿੰਘ, ਸ਼ਿਵ ਗੋਪਾਲ ਮਿਸ਼ਰਾ, ਤਿਆਗੀ, ਕੇਂਦਰੀ ਉਪ-ਪ੍ਰਧਾਨ ਸੁਰਿੰਦਰ ਗੁੱਜਰ, ਨਿਰਮਲ ਸਿੰਘ, ਹਰਨਾਮ ਸਿੰਘ, ਬਰਾਂਚ ਸਕੱਤਰ ਸਨਮਪ੍ਰੀਤ, ਜਨਕ ਰਾਜ, ਰਾਕੇਸ਼ ਰੰਜਨ, ਚਰਨਪ੍ਰੀਤ ਸਿੰਘ, ਨਰੇਂਦਰ ਸ਼ਰਮਾ, ਰਾਜਕੁਮਾਰ ਜੋਸ਼ੀ, ਪ੍ਰੇਮ ਕੌਰ, ਸ਼ਸ਼ੀ ਵਾਲਾ, ਧੀਰਜ ਕੁਮਾਰ ਅਤੇ ਵਿਨੋਦ ਕੁਮਾਰ ਸਮੇਤ ਹੋਰ ਆਗੂਆਂ ਨੇ ਹਾਜ਼ਰੀ ਭਰੀ |
Ad Position 22
No active advertisement
ਪਿਛਲੀ ਖ਼ਬਰ ਚਾਈਨਾ ਵਾਇਰਸ ਨਾਲ ਬਰਬਾਦ ਹੋਈ ਫਸਲ ਨੂੰ ਸਰਕਾਰ ਗੰਭੀਰਤਾ ਨਾਲ ਨਹੀਂ ਲੈ ਰਹੀ-ਹਰਿੰਦਰਪਾਲ ਚੰਦੂਮਾਜਰਾ ਅਗਲੀ ਖ਼ਬਰ ਤਨਖਾਹ ਨਾ ਮਿਲਣ ਕਾਰਨ ਸੂਬੇ ਦੇ ਕੰਪਿਊਟਰ ਅਧਿਆਪਕਾਂ 'ਚ ਭਾਰੀ ਰੋਸ
Ad Position 24