16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਭਗਵਾਨ ਵਾਲਮੀਕਿ ਤੀਰਥ ਧੂਣਾ ਸਾਹਿਬ ਵਿਖੇ ਮਨਾਇਆ ਦੀਵਾਲੀ ਦਾ ਤਿਉਹਾਰ <br/>

Ad Position 21
No active advertisement
ਅਜੀਤ ਡੈਸਕ 22-10-2025
ਰਾਮ ਤੀਰਥ, 21 ਅਕਤੂਬਰ (ਧਰਵਿੰਦਰ ਸਿੰਘ ਔਲਖ)-ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਵਿਖੇ ਮਹੰਤ ਮਲਕੀਤ ਨਾਥ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ | ਜ਼ਿਕਰਯੋਗ ਹੈ ਕਿ ਇਸੇ ਦਿਨ ਮਹੰਤ ਮਲਕੀਤ ਨਾਥ ਦਾ ਵੀ ਜਨਮ ਦਿਨ ਸੀ, ਉਨ੍ਹਾਂ ਨੇ ਆਪਣੇ ਜਨਮ ਦਿਨ ਦਾ ਕੇਕ ਕੱਟ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ | ਇਸ ਸ਼ੁਭ ਅਵਸਰ 'ਤੇ ਸ਼ਾਮਿਲ ਹੋਏ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਦੇ ਚੇਅਰਮੈਨ ਅਤੇ ਸਾਬਕਾ ਡਿਪਟੀ ਮੇਅਰ ਓਮ ਪ੍ਰਕਾਸ਼ ਗੱਬਰ, ਸਤਿਗੁਰੂ ਗਿਆਨ ਨਾਥ ਆਸ਼ਰਮ ਵਾਲਮੀਕਿ ਤੀਰਥ ਦੇ ਮੁੱਖ ਸੇਵਾਦਾਰ ਮਹੰਤ ਗਿਰਧਾਰੀ ਨਾਥ, ਕਰਨ ਵੇਰਕਾ, ਨਰਿੰਦਰ ਗਿੱਲ, ਮਨੋਜ ਸਿੰਘ ਭੱਟੀ, ਮਹਾਂਰਿਸ਼ੀ ਭਗਵਾਨ ਵਾਲਮੀਕਿ ਸਰਬ ਸਾਂਝਾ ਕੇਂਦਰ ਪੰਜਾਬ ਦੇ ਚੇਅਰਮੈਨ ਐੱਸ. ਐੱਸ. ਬਰਾੜ, ਸੰਤ ਰਕੇਸ਼ ਨਾਥ, ਬਾਬਾ ਭੰਡਾਰੀ ਨਾਥ, ਬਾਬਾ ਬਲਵੰਤ ਨਾਥ, ਇੰਦਰਜੀਤ ਠੱਠਗੜ੍ਹ, ਅਸ਼ੋਕ ਮਲਹੋਤਰਾ ਆਦਿ ਨੇ ਮਹੰਤ ਮਲਕੀਤ ਨਾਥ ਨੂੰ ਜਨਮ ਦਿਨ ਅਤੇ ਸਮੂਹ ਸੰਗਤਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ | ਇਕੱਤਰ ਹੋਏ ਸ਼ਰਧਾਲੂਆਂ ਵਾਸਤੇ ਕੇਕ, ਮਠਿਆਈਆਂ ਅਤੇ ਪਕੌੜਿਆਂ ਦੇ ਲੰਗਰ ਲਗਾਏ ਗਏ |

Ad Position 22
No active advertisement
ਪਿਛਲੀ ਖ਼ਬਰ ਸਰਪੰਚ ਸੰਧੂ ਤੇ ਮਨਪ੍ਰੀਤ ਸੰਧੂ ਵਲੋਂ ਆਪਣੇ ਸਾਥੀਆਂ ਨੂੰ ਮਠਿਆਈ ਵੰਡ ਕੇ ਦੀਵਾਲੀ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂ... ਅਗਲੀ ਖ਼ਬਰ ਕਿਸਾਨਾਂ ਦਾ ਨੁਕਸਾਨ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ ਪਰ ਕੁਝ ਦੀਵੇ ਬਾਲ ਕੇ ਘਰਾਂ ਨੂੰ ਮੁੜ ਤੋਂ ਰੌਸ਼ਨ ਕਰਨ ਦਾ ਉਪਰਾ...
Ad Position 24