11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਆਮ ਆਦਮੀ ਪਾਰਟੀ ਵਲੋਂ ਜਗਦੀਸ਼ ਸਿੰਘ ਸਾਬੀ ਨਾਗ ਨਵੇਂ ਨੂੰ 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਦਾ ਬਲਾਕ ਕੋਆਰਡੀਨੇਟਰ ਲਾਇਆ

Ad Position 21
No active advertisement
ਅਜੀਤ ਡੈਸਕ 18-10-2025
ਮਜੀਠਾ, 17 ਅਕਤੂਬਰ (ਮਨਿੰਦਰ ਸਿੰਘ ਸੋਖੀ)-ਆਮ ਆਦਮੀ ਪਾਰਟੀ ਵਲੋਂ ਹਲਕਾ ਮਜੀਠਾ ਅਧੀਨ ਪਿੰਡ ਨਾਗ ਨਵੇਂ ਦੇ ਪਾਰਟੀ ਵਰਕਰ ਜਗਦੀਸ਼ ਸਿੰਘ ਸਾਬੀ ਨਾਗ ਨਵੇਂ ਨੂੰ ਬਲਾਕ ਮਜੀਠਾ ਦਾ ਯੁੱੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਬਲਾਕ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ | ਕੋਆਰਡੀਨੇਟਰ ਜਗਦੀਸ਼ ਸਿੰਘ ਸਾਬੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਆਪ ਪਾਰਟੀ ਦੀ ਮਾਝੇ ਜ਼ੋਨ ਦੀ ਪ੍ਰਧਾਨ ਸੋਨੀਆ ਮਾਨ, ਪਾਰਟੀ ਦੇ ਸੀਨੀਅਰ ਆਗੂ ਤਰਸੇਮ ਸਿੰਘ ਸਿਆਲਕਾ ਅਤੇ ਹੁਸਨ ਸਿਆਲਕਾ ਦਾ ਤਹਿ ਦਿਲੋਂ ਧੰਨਵਾਦ ਕੀਤਾ |
ਗੁ: ਸਵਰਗਪੁਰੀ ਸਠਿਆਲਾ 'ਚ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ 19 ਨੂੰ
ਸਠਿਆਲਾ, 17 ਅਕਤੂਬਰ (ਜਗੀਰ ਸਿੰਘ ਸਫਰੀ)-ਗੁਰਦੁਆਰਾ ਸਵਰਗਾਪੁਰੀ ਸਠਿਆਲਾ ਵਿਖੇ ਅੱਖਾਂ ਦਾ ਮੁੱਫਤ ਚੈਕਅੱਪ ਕੈਂਪ 19 ਅਕਤੂਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ | ਇਸ ਬਾਰੇ ਗੁ: ਸਾਹਿਬ ਦੇ ਪ੍ਰਧਾਨ ਗੁਰਜੀਤ ਸਿੰਘ ਬੱਲ ਨੇ ਦੱਸਿਆ ਹੈ ਕਿ ਭਜਨ ਸਿੰਘ ਸਿੰਗਾਪੁਰ ਵਲੋਂ ਚੰਨਣ ਸਿੰਘ ਬੱਲ ਦੀ ਯਾਦ 'ਚ ਅੱਖਾਂ ਦਾ ਮੁੱਫਤ ਚੈੱਕ ਅੱਪ ਕੈਂਪ ਦੌਰਾਨ ਜਰਨਲ ਅਤੇ ਹੱਡੀਆਂ ਦਾ ਚੈੱਕ ਅੱਪ ਹੋਵੇਗਾ ਤੇ ਲੋਕਾਂ ਨੂੰ ਕੈਂਪ 'ਚ ਮੁਫਤ ਇਲਾਜ ਕਰਵਾਉਣ ਦੀ ਅਪੀਲ ਕੀਤੀ ਗਈ | ਇਸ ਮੌਕੇ ਤੇ ਹੈੱਡ ਗ੍ਰੰਥੀ ਰਾਜਿੰਦਰ ਸਿੰਘ, ਸੈਕਟਰੀ ਰੇਸ਼ਮ ਸਿੰਘ, ਰਘਬੀਰ ਸਿੰਘ ਕਾਮਰੇਡ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੇਡ ਪ੍ਰੇਮੀ ਬਲਜੀਤ ਪ੍ਰਧਾਨ ਨੇ ਬੱਚਿਆਂ ਨੂੰ ਵੰਡੀਆਂ ਖੇਡ ਜਰਸੀਆਂ <br/> ਅਗਲੀ ਖ਼ਬਰ ਦਲਿਤਾਂ 'ਤੇ ਅੱਤਿਆਚਾਰ ਬਰਦਾਸ਼ਤ ਤੋਂ ਬਾਹਰ-ਡੈਨੀ ਬੰਡਾਲਾ <br/>
Ad Position 24