11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਤਲਬੀਰ ਗਿੱਲ ਨੇ ਪਿੰਡ ਚੰਨਣਕੇ ਤੋਂ ਅਰਜਨ ਮਾਂਗਾ ਤੱਕ ਬਣਨ ਵਾਲੀ ਸੜਕ ਦਾ ਰੱਖਿਆ ਨੀਂਹ ਪੱਥਰ <br/>

Ad Position 21
No active advertisement
ਅਜੀਤ ਡੈਸਕ 18-10-2025
ਮੱਤੇਵਾਲ, 17 ਅਕਤੂਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵਲੋਂ ਪਿੰਡਾਂ ਵਿਚਲੀਆਂ ਸੜਕਾਂ ਨੂੰ ਨਵੀਆਂ ਬਣਾਉਣ ਵਾਸਤੇ ਕਰੋੜਾਂ ਰੁਪਿਆਂ ਦੇ ਫੰਡ ਹਰੇਕ ਵਿਧਾਨ ਸਭਾ ਹਲਕਿਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ, ਜਿਸ ਤਹਿਤ ਹਲਕਾ ਮਜੀਠਾ ਦੇ ਪਿੰਡਾਂ ਵਿਚਲੀਆਂ ਸੜਕਾਂ ਨੂੰ ਨਵੀਂ ਦਿਖ ਦੇਣ ਲਈ ਪਹਿਲ ਦੇ ਅਧਾਰ 'ਤੇ ਸੜਕਾਂ ਬਣਾਉਣ ਲਈ ਕਰੋੜਾਂ ਰੁਪਏ ਖ਼ਰਚੇ ਜਾ ਰਹੇ ਹਨ, ਜਿਸ ਕਰਕੇ ਹਲਕੇ ਅੰਦਰਲੀ ਕੋਈ ਵੀ ਸੜਕ ਬਣਨ ਤੋਂ ਅਧੂਰੀ ਨਹੀਂ ਰਹਿਣ ਦਿੱਤੀ ਜਾਵੇਗੀ | ਉਕਤ ਪ੍ਰਗਟਾਵਾ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਅੱਜ ਪਿੰਡ ਚੰਨਣਕੇ ਤੋਂ ਅਰਜਨ ਮਾਂਗੇ ਤੱਕ 19.54 ਲੱਖ ਦੀ ਲਾਗਤ ਨਾਲ ਬਣਨ ਵਾਲੀ ਲਿੰਕ ਸੜਕ ਦੇ ਨੀਂਹ ਪੱਥਰ ਦਾ ਉਦਘਾਟਨ ਕਰਨ ਮੌਕੇ ਕੀਤਾ | ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ ਮਿੱਠਾ ਚੰਨਣਕੇ, ਪੰਚਾਇਤ ਮੈਂਬਰਾਂ ਅਤੇ ਮੁਹਤਬਰ ਆਗੂਆਂ ਵਲੋਂ ਤਲਬੀਰ ਸਿੰਘ ਗਿੱਲ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ |
ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ ਮਿੱਠਾ ਚੰਨਣਕੇ, ਮੈਂਬਰ ਸਰਬਜੀਤ ਸਿੰਘ, ਪ੍ਰਧਾਨ ਰਵਿੰਦਰ ਬਾਵਾ, ਮੈਂਬਰ ਤਜਿੰਦਰ ਸਿੰਘ ਰਾਜੂ, ਬਾਬਾ ਸੁਖਵੰਤ ਸਿੰਘ, ਸਰਪੰਚ ਲਖਵਿੰਦਰ ਸਿੰਘ ਨਾਥ ਦੀ ਖੂਹੀ, ਸਰਪੰਚ ਸੁਰਜੀਤ ਸਿੰਘ ਭੋਏਵਾਲ, ਸਿਵਰਾਜ ਸਿੰਘ ਬਾਠ ਭੀਲੋਵਾਲ, ਸੁਲੱਖਣ ਸਿੰਘ ਬੱਬਰ, ਗੁਰਬੀਰ ਸਿੰਘ ਮੱਲ੍ਹੀ ਮੱਤੇਵਾਲ, ਪਰਮਜੀਤ ਸਿੰਘ, ਸੁਮਿਤਪਾਲ ਸਿਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਪ ਪਾਰਟੀ ਤਰਨ ਤਾਰਨ ਦੇ ਵੋਟਰਾਂ ਦਾ ਫਤਵਾ ਲੈ ਕੇ ਜਿੱਤ ਪ੍ਰਾਪਤ ਕਰੇਗੀ-ਗਿੱਲ <br/> ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਚੋਗਾਵਾਂ ਦਾ 36ਵਾਂ ਸਾਲਾਨਾ ਸਮਾਰੋਹ ਭਲਕੇ <br/>
Ad Position 24