11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਲੱਖਪਤ ਜ਼ਿਲ੍ਹਾ ਭੁੱਜ (ਕੱਛ ਗੁਜਰਾਤ) ਦੀ ਸੰਗਤ ਵਲੋਂ ਹੜ੍ਹ ਪੀੜਤਾਂ ਲਾਈ ਰਾਹਤ ਸਮੱਗਰੀ ਭੇਜੀ <br/>

Ad Position 21
No active advertisement
ਅਜੀਤ ਡੈਸਕ 18-10-2025
ਬਾਬਾ ਬਕਾਲਾ ਸਾਹਿਬ, 17 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੇ ਦਿਨੀਂ ਪੰਜਾਬ ਵਿਚ ਆਏ ਹੜ੍ਹ ਪੀੜਤਾਂ ਦੀ ਮੱਦਦ ਲਈ ਗੁਆਂਢੀ ਸੂਬਿਆਂ ਦੇ ਦਾਨੀ ਸੇਵਾਕਾਂ ਵਲੋਂ ਵੀ ਮੱਦਦ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ | ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ, ਲੱਖਪਤ ਜ਼ਿਲ੍ਹਾ ਭੁੱਜ (ਕੱਛ ਗੁਜਰਾਤ) ਦੇ ਪ੍ਰਧਾਨ ਸ: ਜਗਤਾਰ ਸਿੰਘ ਗਿੱਲ (ਵਾਸੀ ਹਾਲ ਬਾਬਾ ਬਕਾਲਾ ਸਾਹਿਬ) ਨੇ ਦੱਸਿਆ ਹੈ ਕਿ ਲੱਖਪਤ ਜ਼ਿਲ੍ਹਾ ਭੁੱਜ (ਕੱਛ ਗੁਜਰਾਤ) ਦੀ ਸਾਧ ਸੰਗਤ ਵਲੋਂ ਵੱਡਾ ਉੱਦਮ ਕਰਦਿਆਂ, ਪੰਜਾਬ ਵਿਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਵੰਡੀ ਗਈ ਹੈ ਅਤੇ ਹੋਰ ਵੀ ਯਤਨ ਜਾਰੀ ਹਨ | ੁਨ੍ਹਾਂ ਦੱਸਿਆ ਕਿ ਇਸ ਅਸਥਾਨ ਤੋਂ ਪ੍ਰਧਾਨ ਜਗਤਾਰ ਸਿੰਘ ਗਿੱਲ, ਟਰੱਸਟੀ ਰਣਜੀਤ ਸਿੰਘ ਸੈਣੀ, ਸੈਕਟਰੀ ਜੁਗਰਾਜ ਸਿੰਘ (ਰਾਜੂ ਬਾਈ), ਸਾਬਕਾ ਪ੍ਰਧਾਨ ਮਹਿੰਦਰ ਸਿੰਘ ਸੈਣੀ, ਉਪ ਪ੍ਰਧਾਨ ਸੁਦਾਗਰ ਸਿੰਘ ਔਜਲਾ, ਅਵਤਾਰ ਸਿੰਘ ਗਿੱਲ, ਗੁਰਮੁੱਖ ਸਿੰਘ ਆਦਿ ਸ਼ਖ਼ਸੀਅਤਾਂ ਨੇ ਖੁਦ ਪੰਜਾਬ ਆ ਕੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਵੰਡੀ ਹੈ |

Ad Position 22
No active advertisement
ਪਿਛਲੀ ਖ਼ਬਰ ਇਕਵਾਕ ਸਿੰਘ ਪੱਟੀ ਨੂੰ ਸਿੱਖ ਮਿਸ਼ਨਰੀ ਕਾਲਜ ਵਲੋਂ ਪਿ੍ੰਸੀਪਲ ਹਰਭਜਨ ਸਿੰਘ ਯਾਦਗਾਰੀ ਸਨਮਾਨ ਨਾਲ ਸਨਮਾਨਿਆ <br/> ਅਗਲੀ ਖ਼ਬਰ ਸਹਿਕਾਰਤਾ ਵਿਭਾਗ ਕਿਸਾਨਾਂ ਨੂੰ ਤੁਰੰਤ ਸਹਿਕਾਰੀ ਸਭਾਵਾਂ ਦੇ ਮੈਂਬਰ ਬਣਾਉਣ ਲਈ ਹੁਕਮ ਜਾਰੀ ਕਰੇ-ਕਿਸਾਨ ਆਗੂ <br/>
Ad Position 24