18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਵਿਧਾਇਕ ਟੌਂਗ ਨੇ 3 ਪਿੰਡਾਂ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ ਵੰਡੀ ਕਰੀਬ 50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ <br/>

Ad Position 21
No active advertisement
ਅਜੀਤ ਡੈਸਕ 17-10-2025
ਬਾਬਾ ਬਕਾਲਾ ਸਾਹਿਬ, 16 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)¸ ਇੱਥੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ: ਦਲਬੀਰ ਸਿੰਘ ਟੌਂਗ ਨੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਸੇਰੋਂ ਬਾਘਾ, ਸੇਰੋਂ ਨਿਗਾਹ ਅਤੇ ਮਹਿਤਾਬ ਕੋਟ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ 50 ਲੱਖ ਰੁਪਏ ਤੋਂ ਵੱਧ ਮੁਆਵਜਾ ਰਾਸ਼ੀ ਵੰਡਣ ਦੀ ਰਸਮ ਅਦਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਹੜ੍ਹ ਪੀੜਤਾਂ ਨੂੰ ਰਾਹਤ ਫੰਡ ਮੁਹੱਈਆ ਕਰਵਾਉਣ ਦੇ ਆਪਣੇ ਵਾਅਦੇ ਨੂੰ ਸਿਰਫ਼ 30 ਦਿਨਾਂ ਵਿਚ ਪੂਰਾ ਕਰਕੇ ਸੰਵੇਦਨਸ਼ੀਲ ਪ੍ਰਸ਼ਾਸਨ ਦੀ ਮਿਸਾਲ ਕਾਇਮ ਕੀਤੀ ਹੈ | ਸ: ਟੌਂਗ ਨੇ ਪੀੜਤ ਪਰਿਵਾਰਾਂ ਨੂੰ ਕਿਹਾ ਕਿ ਇਹ ਰਾਸ਼ੀ ਅੱਜ ਹੀ ਤੁਹਾਡੇ ਖਾਤਿਆਂ ਵਿਚ ਪਹੁੰਚ ਜਾਵੇਗੀ ਅਤੇ ਤੁਹਾਨੂੰ ਇਸ ਦਾ ਐੱਸ.ਐੱਮ.ਐੱਸ. ਮਿਲ ਜਾਵੇਗਾ | ਇਸ ਮੌਕੇ ਨਾਇਬ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਗੁਰਨੈਬ ਸਿੰਘ, ਕਾਨੂੰਗੋ ਸੁਖਦੇਵ ਰਾਜ, ਪਟਵਾਰੀ ਸੇਰੋਂ ਬਾਘਾ, ਸ: ਰਵਿੰਦਰਪਾਲ ਸਿੰਘ, ਜਗਦੀਸ਼ ਕੁਮਾਰ, ਸਰਪੰਚ ਕਰਮਜੀਤ ਸਿੰਘ ਫੇਰੂਮਾਨ, ਮੀਡੀਆ ਇੰਚਾਰਜ ਵਿਸ਼ਾਲ ਮੰਨਨ, ਸਰਪੰਚ ਸ਼ਰਨਜੀਤ ਸਿੰਘ ਕੋਟ ਮਹਿਤਾਬ, ਸਰਪੰਚ ਤੇਜਿੰਦਰ ਸਿੰਘ ਬੁਤਾਲਾ, ਤੇਜਵੰੰਤ ਬੱਲ ਬੁਤਾਲਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਉਕਤ ਪਿੰਡਾਂ ਦੇ ਵਾਸੀ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਪੱਲ੍ਹਾ ਤੋਂ ਧਰਦਿਉ ਅਤੇ ਪੱਲ੍ਹਾ ਤੋਂ ਗੱਗੜਭਾਣਾ ਸੜਕਾਂ 'ਤੇ ਪ੍ਰੀਮਿਕਸ ਪੈਣ ਦਾ ਕੰਮ ਸ਼ੁਰੂ <br/> ਅਗਲੀ ਖ਼ਬਰ ਹਲਕਾ ਇੰਚਾਰਜ ਮਜੀਠਾ ਸੱਚਰ ਦੀ ਅਗਵਾਈ 'ਚ ਵੋਟ ਚੋਰੀ ਵਿਰੁੱਧ ਵੱਡੀ ਗਿਣਤੀ 'ਚ ਭਰੇ ਫਾਰਮ <br/>
Ad Position 24