18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਗਣਿਤ ਮੁਕਾਬਲੇ 'ਚ ਨਵਰੋਜ ਸਿੰਘ ਖਹਿਰਾ ਬਣਿਆ ਸਟੇਟ ਚੈਂਪੀਅਨ <br/>

Ad Position 21
No active advertisement
ਅਜੀਤ ਡੈਸਕ 17-10-2025
ਜੰਡਿਆਲਾ ਗੁਰੂ 16 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਬੀਤੇ ਕੱਲ ਐੱਸ. ਆਈ. ਪੀ. ਅਬੈਕਸ ਇੰਡੀਆ ਵੱਲੋਂ ਪੰਜਾਬ, ਹਿਮਾਚਲ ਪ੍ਰਦੇਸ ਅਤੇ ਟਰਾਈਸਿਟੀ ਚੰਡੀਗੜ ਵਲੋਂ ਜੀਰਕਪੁਰ ਵਿਖੇ ਗਣਿਤ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਤਕਰੀਬਨ 1250 ਤੋਂ ਵੱਧ ਵਿਦਆਰਥੀਆਂ ਨੇ ਹਿੱਸਾ ਲਿਆ | ਇਸ ਪ੍ਰਤੀਯੋਗਤਾ ਵਿਚ 11 ਮਿੰਟ ਵਿਚ 325 ਗਣਿਤਕ ਸਵਾਲ ਹੱਲ ਕਰਨ ਲਈ ਦਿੱਤੇ ਗਏ ਸਨ ਜਿਸ ਨੂੰ ਬੱਚਿਆਂ ਨੇ ਅਬੈਕਸ ਤਕਨੀਕ ਨਾਲ ਹੱਲ ਕਰਕੇ ਦਿਖਾਇਆ ਤੇ ਸਭ ਤੋਂ ਵੱਧ ਮਾਣ ਵਾਲੀ ਗੱਲ ਇਹ ਰਹੀ ਕਿ ਜੰਡਿਆਲਾ ਗੁਰੂ ਤੋਂ ਐੱਸ.ਆਈ.ਪੀ. ਅਬੈਕਸ ਕੰਪਨੀ ਦੇ ਸੰਚਾਲਕ ਸਤਵੀਰ ਕੌਰ ਸਿੱਧੂ ਦੀ ਰਹਿਨੁਮਾਈ ਹੇਠ ਜਿਨ੍ਹਾਂ ਬੱਚਿਆਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ ਉਹ ਸਾਰੇ ਹੀ ਆਪਣੇ ਆਪਣੇ ਲੈਵਲ ਵਿਚ ਜਿੱਤਕੇ ਆਏ | ਸਤਵੀਰ ਕੌਰ ਸਿੱਧੂ ਨੇ ਦੱਸਿਆ ਕਿ ਸੇਂਟ ਸੋਲਜਰ ਸਕੂਲ ਦਾ ਨਵਰੋਜ ਸਿੰਘ ਆਪਣੇ ਲੈਵਲ ਵਿਚ ਚੈਂਪੀਅਨ ਬਣਕੇ ਨਿਕਲਿਆ ਤੇ ਨਵਰੋਜ ਸਿੰਘ ਨੇ ਇਸ ਸਟੇਟ ਲੈਵਲ ਮੁਕਾਬਲੇ ਵਿਚ ਆਪਣੇ ਨਾਲਦਿਆਂ ਨੂੰ ਪਛਾੜਦੇ ਹੋਏ ਚੈਂਪੀਅਨ ਟਰਾਫੀ 'ਤੇ ਕਬਜਾ ਕੀਤਾ | ਅਬੈਕਸ ਅਕੈਡਮੀ ਜੰਡਿਆਲਾ ਗੁਰੂ ਦੇ ਵਿਦਆਰਥੀਆਂ ਨੇ 27 ਟਰਾਫੀਆਂ 'ਤੇ ਕਬਜਾ ਕਰਕੇ ਇਹ ਦਿਖਾ ਦਿੱਤਾ ਕਿ ਪ੍ਰਤਿਭਾ ਕਿਸੇ ਇਲਾਕੇ ਦੀ ਮੁਥਾਜ ਨਹੀਂ ਹੈ ਬੱਸ ਇਕ ਮੌਕਾ ਮਿਲਣਾ ਚਾਹੀਦਾ ਹੈ |
ਉਨ੍ਹਾਂ ਦੱਸਿਆ ਕਿ ਉਕਤ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਇਹ ਸਾਰੇ ਵਿਦਿਆਰਥੀ ਜੰਡਿਆਲਾ ਗੁਰੂ ਦੇ ਵੱਖ-ਵੱਖ ਸਕੂਲਾਂ ਸੇਂਟ ਫਰਾਂਸਿਸ ਸਕੂਲ, ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ, ਬੇਰਿੰਗ ਸਕੂਲ, ਦਿੱਲੀ ਪਬਲਿਕ ਸਕੂਲ, ਡੀ. ਏ. ਵੀ. ਪਬਲਿਕ ਸਕੂਲ ਅੰਮਿ੍ਤਸਰ ਤੋਂ ਆਏ ਸਨ ਜੋ ਸਿਪ ਅਬੈਕਸ ਅਕੈਡਮੀ ਜੰਡਿਆਲਾ ਗੁਰੂ ਤੋਂ ਟਰੇਂਡ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਕੱਥੂਨੰਗਲ ਥਾਣੇ ਅੱਗੇ ਧਰਨਾ <br/> ਅਗਲੀ ਖ਼ਬਰ ਕੈਰੋਂ ਦੇ ਨਵਾਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੀਰਾਂਕੋਟ ਦੇ ਜਥੇਬੰਦਕ ਸਕੱਤਰ ਬਣਨ ਨਾਲ ਮਾਝੇ 'ਚ ਅਕਾਲੀ ਦਲ ਹ...
Ad Position 24