17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪਿੰਡ ਝੰਡੇ 'ਚ ਮਾਮਲੇ ਦੀ ਤਫ਼ਤੀਸ਼ ਕਰਨ ਗਏ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਨ 'ਤੇ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 21-09-2025
ਕੱਥੂਨੰਗਲ, 20 ਸਤੰਬਰ (ਦਲਵਿੰਦਰ ਸਿੰਘ ਰੰਧਾਵਾ)-ਸਥਾਨਕ ਕਸਬੇ ਦੇ ਨਜਦੀਕੀ ਪੈਂਦੇ ਪਿੰਡ ਝੰਡੇ ਵਿਖੇ ਦੂਸਰਾ ਵਿਆਹ ਕਰਵਾਉਣ 'ਤੇ ਪਹਿਲੀ ਵਿਆਹੁਤਾ ਜਸਵਿੰਦਰ ਕੌਰ ਪਤਨੀ ਰਾਜਵਿੰਦਰ ਸਿੰਘ ਪੁੱਤਰੀ ਗੁਰਜਿੰਦਰ ਸਿੰਘ ਵਾਸੀ ਉੜਧਨ ਥਾਣਾ ਰਮਦਾਸ ਜ਼ਿਲ੍ਹਾ ਅੰਮਿ੍ਤਸਰ ਵਲੋਂ ਰਾਜਵਿੰਦਰ ਸਿੰਘ ਪੁੱਤਰ ਜੋਰਾਵਰ ਸਿੰਘ ਅਤੇ ਉਸ ਦਾ ਪਿਤਾ ਜੋਰਾਵਾਰ ਸਿੰਘ, ਮਾਤਾ ਕੁਲਦੀਪ ਕੌਰ ਖ਼ਿਲਾਫ਼ ਥਾਣਾ ਕੱਥੂਨੰਗਲ ਵਿਖੇ ਦਰਖਾਸਾਤ ਦਿੱਤੀ ਸੀ, ਜਿਸ 'ਤੇ ਕਾਰਵਾਈ ਕਰਦਿਆਂ ਵੂਮੈਨ ਸੈੱਲ ਦੇ ਇੰਚਾਰਜ ਐੱਸ. ਆਈ. ਬੀਨਾ ਰਾਣੀ ਜੋ ਕਿ ਇਕ ਦਰਖਾਸਤ ਦੇ ਮਾਮਲੇ ਵਿਚ ਨਾਮਜਦ ਵਿਅਕਤੀਆਂ ਵੱਲ ਜਦੋਂ ਗਏ ਉਨ੍ਹਾਂ ਵਲੋਂ ਤੈਸ਼ ਵਿਚ ਆਉਣ 'ਤੇ ਪੁਲਿਸ ਮੁਲਾਜਮਾਂ ਦੇ ਗਲ ਪੈਣ ਦਾ ਅਤੇ ਕੱਪੜੇ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਥਾਣਾ ਕੱਥੂਨੰਗਲ ਵਿਖੇ ਇਕ ਮਾਮਲਾ ਜੋਰਾਵਰ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਪਿੰਡ ਝੰਡੇ ਉੱਪਰ ਵੂਮੈਨ ਸੈੱਲ ਵਿਖੇ ਪਹਿਲੀ ਪਤਨੀ ਵਲੋਂ ਦਰਖਾਸਤ ਦਿੱਤੀ ਗਈ, ਜਿਸ ਵਿਚ ਬਿਨਾ ਤਲਾਕ ਦਿੱਤੇ ਦੂਸਰਾ ਵਿਆਹ ਕਰਵਾਉਣ ਅਤੇ ਦਾਜ ਦੇ ਪੈਸੇ ਦੀ ਮੰਗ ਕਰਕੇ ਦਿਮਾਗੀ ਤੇ ਜਿਸਮਾਨੀ ਤੌਰ 'ਤੇ ਇਸਤਰੀ ਧੰਨ ਖੁਰਦ ਬੁਰਦ ਕਰਨ ਸੰਬੰਧੀ ਦਰਖਾਸਤ ਦਿੱਤੀ ਸੀ, ਜਿਸ ਦੀ ਪੈਰਵਾਈ ਵੂਮੈਨ ਸੈੱਲ ਦੇ ਇੰਚਾਰਜ ਐੱਸ. ਆਈ. ਬੀਨਾ ਰਾਣੀ ਵਲੋਂ ਕੀਤੀ ਜਾ ਰਹੀ ਸੀ | ਜਿਸ ਦੌਰਾਨ ਐੱਸ. ਆਈ. ਬੀਨਾ ਰਾਣੀ ਸਮੇਤ ਪੁਲਿਸ ਪਾਰਟੀ ਨਾਲ ਅੱਜ ਪਿੰਡ ਝੰਡੇ ਵਿਖੇ ਜੋਰਾਵਾਰ ਸਿੰਘ ਦੇ ਘਰ ਪੁੱਜੀ ਤਾਂ ਘਰ ਵਿਚ ਜੋਰਾਵਾਰ ਸਿੰਘ ਦੀ ਪਤਨੀ ਕੁਲਦੀਪ ਕੌਰ ਅਤੇ ਇਨ੍ਹਾਂ ਦੇ ਘਰ ਇਕ ਨੌਜਵਾਨ ਲੜਕੀ ਵੀ ਮੌਜੂਦ ਸੀ ਵਲੋਂ ਸਾਨੂੰ ਬਹਾਨੇ ਨਾਲ ਡਰਾਇੰਗ ਰੂਮ ਵਿਚ ਬਿਠਾਇਆ ਅਤੇ ਕੁਲਦੀਪ ਕੌਰ ਨੂੰ ਸਾਡੇ ਵਲੋਂ ਪੁੱਛਿਆ ਗਿਆ ਕਿ ਤੁਹਾਡੀ ਨੂੰ ਹ ਕਿੱਥੇ ਹੈ ਉਸ ਨੇ ਕਿਹਾ ਕਿ ਸਾਡੀ ਨੂੰ ਹ ਕਿਤੇ ਗਈ ਹੋਈ ਹੈ ਅਤੇ ਇੰਨੇ ਚਿਰ ਨੂੰ ਜੋਰਾਵਰ ਸਿੰਘ, ਰਾਜਵਿੰਦਰ ਸਿੰਘ ਅਤੇ ਲੜਕੀ ਮੁਸਕਾਨ ਨੇ ਸਾਡੇ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਨੂੰ ਸਾਡੇ ਘਰ ਆਉਣ ਦਾ ਮਜਾ ਚਖਾ ਦਿੰਦੇ ਹਾਂ ਅਤੇ ਇੰਨੇ ਚਿਰ ਨੂੰ ਸਾਡੇ ਗਲ ਪੈ ਗਏ | ਜਿਸ 'ਤੇ ਪੈਰਵਾਈ ਕਰਦਿਆਂ ਥਾਣਾ ਕੱਥੂਨੰਗਲ ਵਿਖੇ ਐੱਫ. ਆਈ. ਆਰ. ਨੰਬਰ 0138 ਧਾਰਾ 115, 304, 132, 191, 190, 351 ਤਹਿਤ ਜੋਰਾਵਰ ਸਿੰਘ, ਰਾਜਵਿੰਦਰ ਸਿੰਘ, ਕੁਲਦੀਪ ਕੌਰ ਵਾਸੀ ਪਿੰਡ ਝੰਡੇ ਅਤੇ 4 ਤੋਂ 5 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ-ਚੇਅਰਮੈਨ ਸੁਰਜੀਤ ਸਿੰਘ ਕੰਗ <br... ਅਗਲੀ ਖ਼ਬਰ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਵਫ਼ਦ ਨੇ ਚੇਅਰਮੈਨ ਮਾਰਕੀਟ ਕਮੇਟੀ ਨੂੰ ਦਿੱਤਾ ਮੰਗ ਪੱਤਰ <br/>
Ad Position 24