17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕੇਂਦਰ ਸਰਕਾਰ ਵਲੋਂ ਹੜ੍ਹ ਪੀੜਤਾਂ ਦੀ ਪੂਰੀ ਮਦਦ ਕੀਤੀ ਜਾਵੇਗੀ-ਡਾ. ਸੁਕਾਂਤਾ ਮਜੂਮਦਾਰ <br/>

Ad Position 21
No active advertisement
ਅਜੀਤ ਡੈਸਕ 21-09-2025
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਪਿਛਲੇ ਦਿਨੀਂ ਰਾਵੀ ਦਰਿਆ ਵਿਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੰਜਾਬ ਪਹੁੰਚੇ ਕੇਂਦਰੀ ਸਿੱਖਿਆ ਤੇ ਵਿਕਾਸ ਰਾਜ ਮੰਤਰੀ (ਉੱਤਰ ਪੂਰਬੀ ਖੇਤਰ) ਡਾ. ਸੁਕਾਂਤਾ ਮਜੂਮਦਾਰ 2 ਦਿਨਾਂ ਦੌਰੇ ਤੇ ਅਜਨਾਲਾ 'ਚ ਹਨ | ਅੱਜ ਜਿੱਥੇ ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡ ਤਲਵੰਡੀ ਰਾਏਦਾਦੂ, ਗ੍ਰੰਥਗੜ੍ਹ, ਫੱਤੇਵਾਲ, ਵੱਡਾ ਚੱਕ ਡੋਗਰਾਂ, ਦੀਨੇਵਾਲੀ, ਨਾਨਕਪੁਰਾ ਥੇਹ, ਗੁੱਜਰਪੁਰਾ ਅਤੇ ਸੂਰੇਪੁਰ 'ਚ ਜਾ ਕੇ ਹੜ੍ਹ ਪੀੜਤ ਕਿਸਾਨਾਂ ਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਹੜ੍ਹ ਪ੍ਰਭਾਵਿਤ ਸਕੂਲਾਂ ਦਾ ਨਿਰੀਖਣ ਕੀਤਾ ਉੱਥੇ ਹੀ ਪਿੰਡ ਗ੍ਰੰਥਗੜ੍ਹ ਵਿਖੇ ਪਹੁੰਚ ਕੇ ਈਰਾਨ ਵਿਚ ਧੋਖੇਬਾਜ਼ ਏਜੰਟਾਂ ਦੇ ਚੁੰਗਲ 'ਚ ਫਸੇ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਮਿਲ ਕੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ ਤਰਫ਼ੋਂ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਗੁਰਪ੍ਰੀਤ ਸਿੰਘ ਨੂੰ ਈਰਾਨ ਸਰਕਾਰ ਦੀ ਮਦਦ ਨਾਲ ਅਗਵਾਕਾਰਾਂ ਕੋਲੋਂ ਛੁਡਵਾ ਕੇ ਸੁਰੱਖਿਅਤ ਵਾਪਸ ਭਾਰਤ ਲਿਆਂਦਾ ਜਾਵੇਗਾ | ਇਸ ਮੌਕੇ ਉਨ੍ਹਾਂ ਭਾਰਤੀ ਦੂਤਘਰ ਨਾਲ ਫ਼ੋਨ ਤੇ ਗੱਲਬਾਤ ਕਰਕੇ ਗੁਰਪ੍ਰੀਤ ਸਿੰਘ ਦੀ ਈਰਾਨ ਵਿਚੋਂ ਭਾਲ ਕਰਕੇ ਉਸਨੂੰ ਜਲਦ ਵਾਪਸ ਭੇਜਣ ਦੀ ਹਦਾਇਤ ਕੀਤੀ | ਇਸ ਮੌਕੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਵੀ ਉਨ੍ਹਾਂ ਦੇ ਨਾਲ ਸਨ | ਇਸ ਮੌਕੇ ਕੇਂਦਰੀ ਮੰਤਰੀ ਡਾ. ਸੁਕਾਂਤਾ ਮਜੂਮਦਾਰ ਨੇ ਕਿਹਾ ਕਿ ਰਾਵੀ ਦਰਿਆ ਵਿਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕ ਬਹੁਤ ਮੁਸ਼ਕਲ ਵਿਚ ਹਨ ਜਿਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਪੂਰੀ ਮਦਦ ਕੀਤੀ ਜਾਵੇਗੀ ਅਤੇ ਪ੍ਰਧਾਨ ਮੰਤਰੀ ਮੋਦੀ ਵਲੋਂ ਜੋ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਲਈ 1600 ਕਰੋੜ ਰੁਪਏ ਫ਼ੌਰੀ ਰਾਹਤ ਜਾਰੀ ਕੀਤੀ ਗਈ ਸੀ, ਦਾ ਇੱਕ-ਇੱਕ ਰੁਪਇਆ ਸਹੀ ਹੱਥਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਸ਼ਰਮਾ, ਸਾਬਕਾ ਚੇਅਰਮੈਨ ਚੌਧਰੀ ਅਸ਼ੋਕ ਮੰਨਣ, ਸ਼ੇਰਅਮੀਰ ਸਿੰਘ ਫੱਤੇਵਾਲ, ਅਮਰਜੀਤ ਸਿੰਘ ਨੰਗਲ, ਭੁਪਿੰਦਰ ਸਿੰਘ ਹਾਸ਼ਮਪੁਰਾ, ਕੁਲਵੰਤ ਸਿੰਘ ਵੰਝਾਂਵਾਲਾ, ਸਰਬਜੀਤ ਸਿੰਘ, ਹਰਦੀਪ ਸਿੰਘ ਅਤੇ ਮਾਸਟਰ ਆਤਮਜੀਤ ਸਿੰਘ

Ad Position 22
No active advertisement
ਪਿਛਲੀ ਖ਼ਬਰ ਝੰਡੇਰ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਤਹਿਸੀਲਦਾਰ ਮਜੀਠਾ ਨੇ ਝੋਨੇ ਦੀ ਪਰਾਲੀ ਤੇ ਰਹਿੰਦ ਖੂੰਹਦ ਨੂੰ ਖੇਤਾਂ 'ਚ ਨਾਂਅ ਸਾੜ੍ਹਨ ਸੰਬੰਧੀ ਨੰਬਰਦਾਰਾਂ ਨੂੰ ਸਰਕ...
Ad Position 24