28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਨੂਰਪੁਰ ਬੇਦੀ ਬਲਾਕ ਦੇ 75 ਪਿੰਡਾਂ ਨੂੰ ਨਹਿਰੀ ਪਾਣੀ ਸੰਬੰਧੀ ਜ਼ਮੀਨੀ ਸਰਵੇ ਦਾ ਕੰਮ ਮੁਕੰਮਲ <br/>

Ad Position 21
No active advertisement
ਅਜੀਤ ਡੈਸਕ 23-10-2025
ਨੂਰਪੁਰ ਬੇਦੀ, 22 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਬਲਾਕ ਦੇ 75 ਪਿੰਡਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਉਪਲਬਧ ਕਰਵਾਉਣ ਸਬੰਧੀ ਬਣਾਈ ਗਈ ਅਹਿਮ ਯੋਜਨਾ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ | ਇਸ ਪ੍ਰੋਜੈਕਟ ਲਈ ਨਿਯੁਕਤ ਕੀਤੀ ਗਈ ਇਨਪਰਾ ਕੰਪਨੀ ਵਲੋਂ ਜਮੀਨੀ ਫਿਜ਼ੀਬਿਲਿਟੀ ਸਰਵੇ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ 31 ਅਕਤੂਬਰ ਤੱਕ ਇਹ ਰਿਪੋਰਟ ਸਿੰਚਾਈ ਵਿਭਾਗ ਰਾਹੀਂ ਪੰਜਾਬ ਸਰਕਾਰ ਨੂੰ ਸੌਂਪੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੰਚਾਈ ਵਿਭਾਗ ਦੇ ਐਕਸੀਐਨ ਦਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਨੂਰਪੁਰ ਬੇਦੀ ਖੇਤਰ ਦੀ ਖੇਤੀ ਲਈ ਨਹਿਰੀ ਪਾਣੀ ਦਾ ਸਦੀਆਂ ਪੁਰਾਣਾ ਸੁਪਨਾ ਜੋ ਕਿ ਹੁਣ ਪੂਰਾ ਹੋਣ ਦੀ ਕਗਾਰ ਵੱਲ ਵਧ ਰਿਹਾ ਹੈ ਤੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਲਗਾਤਾਰ ਇਸ ਮਸਲੇ ਦੀ ਪੈਰਵਾਈ ਕੀਤੀ ਗਈ | ਉਨ੍ਹਾਂ ਦੀ ਵਿਅਕਤੀਗਤ ਰੁਚੀ ਅਤੇ ਤਕਨੀਕੀ ਸਮਝ ਕਾਰਨ ਇਹ ਯੋਜਨਾ ਹੁਣ ਪ੍ਰਗਤੀਸ਼ੀਲ ਪੜਾਅ ਵਿਚ ਦਾਖਲ ਹੋ ਚੁੱਕੀ ਹੈ | ਉਨ੍ਹਾਂ ਨੇ ਦੱਸਿਆ ਕਿ ਸਰਵੇ ਦੌਰਾਨ ਕੰਪਨੀ ਵਲੋਂ ਪਾਣੀ ਦੇ ਸਰੋਤ, ਨਹਿਰਾਂ ਦੇ ਰੂਟ, ਉਚਾਈ-ਨੀਚਾਈ ਦੇ ਤਕਨੀਕੀ ਡੇਟਾ, ਮਿੱਟੀ ਦੀ ਪ੍ਰਕਿਰਤੀ ਤੇ ਪਾਣੀ ਦੀ ਲੋੜ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ | ਇਨਪਰਾ ਕੰਪਨੀ ਨੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਡਰੋਨ ਮੈਪਿੰਗ, ਜੀ.ਪੀ.ਐੱਸ. ਬੇਸਡ ਟਰੈਕਿੰਗ ਅਤੇ ਹਾਈਡਰੋਲੋਜੀਕਲ ਟੈਸਟਿੰਗ ਜਿਹੇ ਮਾਪਦੰਡਾਂ 'ਤੇ ਆਪਣਾ ਸਰਵੇ ਪੂਰਾ ਕੀਤਾ ਹੈ | ਐਕਸੀਐਨ ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਇਸ ਪ੍ਰੋਜੈਕਟ ਲਈ 36.5 ਲੱਖ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਸੀ, ਜਿਸ ਅਧੀਨ ਕੰਪਨੀ ਨੇ ਬੇਹਤਰੀਨ ਤਰੀਕੇ ਨਾਲ ਆਪਣਾ ਕੰਮ ਪੂਰਾ ਕੀਤਾ ਹੈ | ਉਨ੍ਹਾਂ ਕਿਹਾ ਕਿ ਜਦੋਂ ਸਰਵੇ ਰਿਪੋਰਟ ਸਰਕਾਰ ਨੂੰ ਸੌਂਪੀ ਜਾਵੇਗੀ, ਤਦ ਪ੍ਰੋਜੈਕਟ ਦੇ ਦੂਜੇ ਪੜਾਅ ਵਿਚ ਡਿਜ਼ਾਈਨ ਅਪ੍ਰੂਵਲ, ਬਜਟ ਐਲੋਕੇਸ਼ਨ ਤੇ ਕੰਸਟਰਕਸ਼ਨ ਵਰਕ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ | ਜਲਦੀ ਹੀ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲਣ ਨਾਲ ਖੇਤਰ ਦੀ ਖੇਤੀ 'ਚ ਨਵੀਂ ਕ੍ਰਾਂਤੀ ਆਉਣ ਦੀ ਉਮੀਦ ਹੈ |


Ad Position 22
No active advertisement
ਪਿਛਲੀ ਖ਼ਬਰ ਮਰਨ ਉਪਰੰਤ ਅੱਖਾਂ ਦਾਨ ਕਰਨ ਵਾਲੇ ਪਰਿਵਾਰ ਦਾ ਸਨਮਾਨ <br/> ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਜਾਈਆਂ ਪ੍ਰਭਾਤ ਫੇਰੀਆਂ ਪ੍ਰਤੀ ਸੰਗਤਾਂ 'ਚ ਭਾਰੀ ਉਤਸ਼ਾਹ- ਭ...
Ad Position 24