27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪਿੰਡ ਝੱਜ ਵਿਖੇ ਦੁੱਧ ਉਤਪਾਦਕਾਂ ਨੂੰ ਸਾਲਾਨਾ ਬੋਨਸ ਵੰਡਿਆ <br/>

Ad Position 21
No active advertisement
ਅਜੀਤ ਡੈਸਕ 23-10-2025
ਕਾਹਨਪੁਰ ਖੂਹੀ, 22 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਪਿੰਡ ਝੱਜ ਵਿਖੇ, ਦੀ ਦੁੱਧ ਉਤਪਾਦਕ ਸਭਾ ਪਿੰਡ ਝੱਜ ਵਲੋਂ, ਦੀਵਾਲੀ ਦੇ ਤਿਉਹਾਰ ਦੇ ਸ਼ੁੱਭ ਅਵਸਰ 'ਤੇ ਬੋਨਸ ਦੀ 273000 ਰੁਪਏ ਦੀ ਰਕਮ 59 ਨੰਬਰ ਦੁੱਧ ਉਤਪਾਦਕਾਂ ਨੂੰ ਵੰਡੀ ਗਈ | ਇਸ ਸਮਾਗਮ ਦੀ ਪ੍ਰਧਾਨਗੀ ਦੁੱਧ ਉਤਪਾਦਕ ਸਭਾ ਦੇ ਪ੍ਰਧਾਨ ਸ੍ਰੀ ਸੁਲੇਖ ਸਿੰਘ ਵਲੋਂ ਕੀਤੀ ਗਈ | ਉਹਨਾਂ ਨੇ ਦੱਸਿਆ ਕਿ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁੱਧ ਉਤਪਾਦਕਾਂ ਦੀ ਮਿਹਨਤ ਦਾ ਸਨਮਾਨ ਕੀਤਾ ਗਿਆ ਹੈ | ਇਸ ਮੌਕੇ ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਦਰਸ਼ਨ ਸਿੰਘ ਬਿੰਦੂ ਫੌਜੀ ਨੂੰ 13900 ਰੁਪਏ, ਦੂਜੇ ਸਥਾਨ 'ਤੇ ਰੇਸ਼ਮ ਸਿੰਘ ਬਿੱਲਾ ਮਾਨ ਨੂੰ 13700 ਰੁਪਏ ਅਤੇ ਤੀਸਰੇ ਸਥਾਨ 'ਤੇ ਆਏ ਦੀਦਾਰ ਸਿੰਘ ਸਿੱਧੂ ਨੂੰ 13600 ਰੁਪਏ ਦੀ ਰਕਮ ਬਤੌਰ ਬੋਨਸ ਦਿੱਤੀ ਗਈ | ਇਹਨਾਂ ਤੋਂ ਬਿਨਾਂ ਬਾਕੀ ਰਹਿੰਦੇ 56 ਦੁੱਧ ਉਤਪਾਦਕਾਂ ਨੂੰ ਉਹਨਾਂ ਵਲੋਂ ਪਾਏ ਹੋਏ ਦੁੱਧ ਦੇ ਅਨੁਪਾਤ ਅਨੁਸਾਰ ਵੱਖ-ਵੱਖ ਰਕਮਾਂ ਦਿੱਤੀਆਂ ਗਈਆਂ | ਇਸ ਮੌਕੇ ਕੁਲਵਿੰਦਰ ਸਿੰਘ ਝੱਜ, ਸੰਤੋਖ ਸਿੰਘ ਸੋਖਾ, ਪਿਆਰਾ ਸਿੰਘ, ਸਤਨਾਮ ਸਿੰਘ ਨੰਦ, ਕਰਨੈਲ ਸਿੰਘ ਕੈਲੀ, ਗੁਰਮੁਖ ਸਿੰਘ ਝੱਜ, ਸਕੱਤਰ ਸਤਨਾਮ ਸਿੰਘ ਸੱਤੂ ਸਿੱਧੂ, ਜੋਗਿੰਦਰ ਸਿੰਘ ਹਰੀ ਤੇ ਰਣਜੀਤ ਸਿੰਘ ਬਿੱਟਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਵਸ ਮੌਕੇ 'ਤੇ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਤਜਾਕਿਸਤਾਨ 'ਚ ਫਸੇ ਰੂਪਨਗਰ ਜ਼ਿਲ੍ਹੇ ਦੇ ਸੱਤ ਨੌਜਵਾਨਾਂ ਦੀ ਘਰ ਵਾਪਸੀ ਹੋਈ ਸੰਭਵ- ਲਾਲਪੁਰਾ <br/>
Ad Position 24