29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਸਰਕਾਰੀ ਸਮਾਰਟ ਸਕੂਲ ਧਮਾਣਾ ਦੇ ਅਧਿਆਪਕ ਹਰਪ੍ਰੀਤ ਸਿੰਘ ਭਾਓਵਾਲ ਐਨ. ਸੀ. ਸੀ. 'ਚ ਤਰੱਕੀ ਵਜੋਂ ਸੈਕਿੰਡ ਅਫ਼ਸਰ ਬਣੇ <br/>

Ad Position 21
No active advertisement
ਅਜੀਤ ਡੈਸਕ 20-09-2025
ਨੂਰਪੁਰ ਬੇਦੀ, 19 ਸਤੰਬਰ (ਵਿੰਦਰਪਾਲ ਝਾਂਡੀਆਂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਮਾਣਾ ਦੇ ਪੰਜਾਬੀ ਅਧਿਆਪਕ ਹਰਪ੍ਰੀਤ ਸਿੰਘ ਭਾਓਵਾਲ ਨੂੰ ਪੀਪਿੰਗ ਸੈਰਾਮਨੀ ਪ੍ਰੋਗਰਾਮ ਦੌਰਾਨ ਐਨ.ਸੀ.ਸੀ. ਅਕੈਡਮੀ ਰੂਪਨਗਰ ਵਿਖੇ ਦੋ ਸਟਾਰ ਲਗਾਕੇ ਸੈਕਿੰਡ ਅਫ਼ਸਰ ਵਜੋਂ ਤਰੱਕੀ ਦਿੱਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਵਿਨੋਦ ਚੰਦਨ ਨੇ ਦੱਸਿਆ ਕਿ ਪੰਜਾਬੀ ਮਾਸਟਰ ਹਰਪ੍ਰੀਤ ਸਿੰਘ ਨੂੰ ਯੂਨਿਟ 23 ਪੰਜਾਬ ਬਟਾਲੀਅਨ ਵਿਚ ਵਧੀਆ ਸੇਵਾਵਾਂ ਦੇਣ ਬਦਲੇ ਇਹ ਤਰੱਕੀ ਦੇਕੇ ਨਿਵਾਜਿਆ ਜਾਣਾ ਕੇਵਲ ਸਕੂਲ ਹੀ ਨਹੀਂ ਬਲਕਿ ਸਮੁੱਚੇ ਨੂਰਪੁਰਬੇਦੀ ਇਲਾਕੇ ਲਈ ਵੱਡੇ ਮਾਣ ਵਾਲੀ ਗੱਲ ਹੈ | ਤਰੱਕੀ ਦੇਣ ਮੌਕੇ ਕਮਾਂਡਿੰਗ ਅਫ਼ਸਰ ਕਰਨਲ ਰਮੇਸ਼ਵਰ ਸਿੰਘ ਤੇ ਐਡਮ ਅਫ਼ਸਰ ਕਰਨਲ ਰਾਕੇਸ਼ ਚੌਧਰੀ ਨੇ ਸਟਾਰ ਲਗਾਉਂਦੇ ਹੋਏ ਹਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ | ਇਸ ਮੌਕੇ ਸਕੂਲ ਪਿ੍ੰਸੀਪਲ ਜਗਤਾਰ ਸਿੰਘ ਲੈਹੜੀਆਂ ਨੇ ਸਕੂਲ ਪੁੱਜਣ 'ਤੇ ਸਰਦਾਰ ਹਰਪ੍ਰੀਤ ਸਿੰਘ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕਰਦਿਆਂ ਹੋਇਆਂ ਸਕੂਲ ਸਟੇਜ 'ਤੇ ਉਨ੍ਹਾਂ ਦਾ ਸਮੁੱਚੇ ਸਟਾਫ਼

Ad Position 22
No active advertisement
ਪਿਛਲੀ ਖ਼ਬਰ ਮੀਆਂਪੁਰ 'ਚ ਭਲਕੇ ਹੋਵੇਗੀ ਹਾਫ਼ ਮੈਰਾਥਨ ਦੌੜ <br/> ਅਗਲੀ ਖ਼ਬਰ ਜ਼ਿਲ੍ਹੇ 'ਚ ਪਰਾਲੀ ਸਾੜਨ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਜਾਵੇਗੀ-ਏ. ਡੀ. ਸੀ.
Ad Position 24