29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਕੇਂਦਰ ਸਰਕਾਰ ਪੰਜਾਬ ਨੂੰ ਹੋਰ ਵੱਡਾ ਹੜ੍ਹ ਰਾਹਤ ਪੈਕੇਜ ਦੇਵੇਗਾ-ਕਿ੍ਸ਼ਨਪਾਲ ਗੁਰਜਰ <br/>

Ad Position 21
No active advertisement
ਅਜੀਤ ਡੈਸਕ 20-09-2025
ਨੂਰਪੁਰ ਬੇਦੀ, 19 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕਿ੍ਸ਼ਨਪਾਲ ਗੁਰਜਰ ਨੇ ਰੂਪਨਗਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਪਿੰਡ ਟੇਢੇਵਾਲ ਵਿਖੇ ਸੀਨੀਅਰ ਭਾਜਪਾ ਨੇਤਾ ਰੌਸ਼ਨ ਲਾਲ ਚੌਹਾਨ ਦੇ ਨਿਵਾਸ 'ਤੇ ਪਹੁੰਚੇ | ਜਿੱਥੇ ਹੋਰ ਭਾਜਪਾ ਕਾਰਕੁਨ ਵੀ ਮੌਜੂਦ ਸਨ | ਇਸ ਮੌਕੇ ਪਿੰਡ ਵਾਸੀਆਂ ਨੇ ਮੰਤਰੀ ਸਾਹਿਬ ਅੱਗੇ ਆਪਣੀਆਂ ਸਮੱਸਿਆਵਾਂ ਰੱਖੀਆਂ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਹੜ੍ਹ ਨਾਲ ਹੋਇਆ ਨੁਕਸਾਨ, ਟੁੱਟੀਆਂ ਸੜਕਾਂ, ਗੈਰ-ਕਾਨੂੰਨੀ ਖਣਨ ਅਤੇ ਫ਼ਸਲਾਂ ਦੀ ਬਰਬਾਦੀ ਸ਼ਾਮਲ ਸਨ | ਟੇਢੇਵਾਲ ਪਿੰਡ ਦੇ ਦੌਰੇ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਵਾਰ ਦੀ ਹੜ੍ਹ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਡੂੰਘੀ ਚੋਟ ਪਹੁੰਚਾਈ ਹੈ | ਖੇਤਾਂ ਵਿਚ ਖੜ੍ਹੀ ਧਾਨ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ | ਕਈ ਘਰਾਂ ਦੀਆਂ ਦੀਵਾਰਾਂ ਅਤੇ ਨੀਂਹਾਂ ਕਮਜ਼ੋਰ ਹੋ ਗਈਆਂ ਹਨ | ਬੱਚਿਆਂ ਅਤੇ ਬਜ਼ੁਰਗਾਂ ਨੂੰ ਬਿਮਾਰੀਆਂ ਦਾ ਖਤਰਾ ਵੱਧ ਗਿਆ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਹਾਲਾਤ ਇੰਨੇ ਮਾੜੇ ਹਨ ਕਿ ਹੁਣ ਉਹਨਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗ ਪਈ ਹੈ | ਮੰਤਰੀ ਜੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀ ਜਨਤਾ ਨੂੰ ਕਿਸੇ ਵੀ ਹਾਲਤ ਵਿਚ ਇਕੱਲਾ ਨਹੀਂ ਛੱਡੇਗੀ | ਉਨ੍ਹਾਂ ਕਿਹਾ, ''ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸਪਸ਼ਟ ਸੁਨੇਹਾ ਹੈ ਕਿ ਸੇਵਾ ਹੀ ਸੰਕਲਪ ਹੈ | ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਹਰ ਸੰਭਵ ਰਾਹਤ ਅਤੇ ਪੁਨਰਵਾਸ ਸਹਾਇਤਾ ਦਿੱਤੀ ਜਾਵੇਗੀ | ਮੋਦੀ ਸਰਕਾਰ ਹਰ ਦੁੱਖ ਦੀ ਘੜੀ 'ਚ ਪੰਜਾਬ ਦੇ ਭਰਾ-ਭੈਣਾਂ ਦੇ ਨਾਲ ਖੜੀ ਹੈ |U ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਖਾਸ ਤੌਰ 'ਤੇ ਗੈਰ-ਕਾਨੂੰਨੀ ਖਣਨ ਦੀਆਂ ਸ਼ਿਕਾਇਤਾਂ ਕੀਤੀਆਂ ਹਨ | ਗੈਰ-ਕਾਨੂੰਨੀ ਖਣਨ ਕਾਰਨ ਨਾ ਸਿਰਫ ਪੁਲ ਅਤੇ ਸੜਕਾਂ ਦੀ ਹਾਲਤ ਖਰਾਬ ਹੋ ਰਹੀ ਹੈ, ਸਗੋਂ ਹੜ੍ਹ ਦਾ ਅਸਰ ਵੀ ਕਈ ਗੁਣਾ ਵੱਧ ਤਬਾਹਕਾਰੀ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਇਸ ਮਸਲੇ ਨੂੰ ਕੇਂਦਰ ਸਰਕਾਰ ਅਤੇ ਸੰਬੰਧਤ ਏਜੰਸੀਆਂ ਅੱਗੇ ਮਜ਼ਬੂਤੀ ਨਾਲ ਉਠਾਏਗੀ | ਮੰਤਰੀ ਕਿ੍ਸ਼ਨਪਾਲ ਗੁਰਜਰ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਪਹਿਲਾਂ ਹੀ 1600 ਕਰੋੜ ਰੁਪਏ ਦੀ ਤੁਰੰਤ ਰਾਹਤ ਰਕਮ ਜਾਰੀ ਕਰ ਚੁੱਕੇ ਹਨ | ਇਹ ਸਿਰਫ ਸ਼ੁਰੂਆਤੀ ਮਦਦ ਹੈ, ਜਦੋਂ ਕਿ ਸਾਰੇ ਕੇਂਦਰੀ ਮੰਤਰੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਪੰਜਾਬ ਦੇ ਨੁਕਸਾਨ ਦਾ ਵਿਸਥਾਰ ਨਾਲ ਮੁਲਾਂਕਣ ਕਰ ਕੇ ਹੋਰ ਵੀ ਵੱਡਾ ਰਾਹਤ ਪੈਕੇਜ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਉਦੇਸ਼ ਸਿਰਫ ਰਾਜਨੀਤੀ ਕਰਨਾ ਨਹੀਂ, ਸਗੋਂ ਜਨਤਾ ਦੀ ਸੇਵਾ ਕਰਨੀ ਹੈ | ਇਸ ਮੌਕੇ ਭਾਜਪਾ ਦੇ ਸਥਾਨਕ ਨੇਤਾਵਾਂ ਅਤੇ ਕਾਰਕੁਨਾਂ ਨੇ ਵੀ ਪਿੰਡ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਆਵਾਜ਼ ਦਿੱਲੀ ਤੱਕ ਪਹੁੰਚਾਈ ਜਾਵੇਗੀ | ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ, ''ਪੰਜਾਬ ਦੀ ਮਾਨ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ | ਲੋਕ ਸਾਫ਼-ਸਾਫ਼ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਰਾਜ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ | ਇਹ ਬਹੁਤ ਹੀ ਸ਼ਰਮਨਾਕ ਹਾਲਾਤ ਹਨ | ਪਰ ਕੇਂਦਰ ਅਤੇ ਭਾਜਪਾ ਕਾਰਕੁਨ ਜਨਤਾ ਦੇ ਨਾਲ ਖੜੇ ਹਨ ਅਤੇ ਖੜੇ ਰਹਿਣਗੇ |'' ਇਸ ਮੌਕੇ ਧਰਮਿੰਦਰ ਸਿੰਘ ਭਿੰਦਾ, ਨਵੀਨ ਕੁਮਾਰ, ਕੁਲਜਿੰਦਰ ਸਿੰਘ ਲਾਲਪੁਰ, ਰਾਕੇਸ਼ ਕੁਮਾਰ ਗੋਜਾ ਸਿੰਬਲਮਾਜਰਾ, ਬਾਲਕਰਨ ਕੁੱਕੂ ਥਾਣਾ, ਓੰਕਾਰ ਸਿੰਘ, ਅਰਸ਼, ਕਮਲਜੀਤ ਸਿੰਘ, ਮਦਨ ਲਾਲ, ਸਤਨਾਮ ਸੱਤੂ, ਰਾਮਪਾਲ ਜੀ (ਬੂਥ ਇੰਚਾਰਜ), ਸ਼ਿੰਦਰਪਾਲ ਚੌਹਾਨ (ਦੁਬਈ), ਰਵਿੰਦਰ ਸ਼ਾਹ, ਹੇਮਰਾਜ, ਰਾਕੇਸ਼ ਕੁਮਾਰ, ਪੂਰਨ ਚੰਦ, ਰਾਮ ਕੁਮਾਰ, ਹਰਮੇਸ਼ ਕੁਮਾਰ, ਰਾਮ ਕੁਮਾਰ, ਅਨੰਤ ਰਾਮ, ਪਰਦੀਪ (ਪੋਲੈਂਡ) ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਪਰਾਲੀ ਸਾੜਨ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਜਾਵੇਗੀ-ਏ. ਡੀ. ਸੀ. ਅਗਲੀ ਖ਼ਬਰ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕਿ੍ਸ਼ਨਪਾਲ ਗੁਰਜਰ ਨੇ ਹੜ੍ਹ ਪ੍ਰਭਾਵਿਤ ਪਿੰਡ ਖੱਡ ਬਠਲੌਰ ਦਾ ਕੀਤਾ ਦੌਰਾ <br/>
Ad Position 24