29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਹੁਸ਼ਿਆਰਪੁਰ ਵਿਖੇ ਕਤਲ ਕੀਤੇ ਮਾਸੂਮ ਹਰਵੀਰ ਸਿੰਘ ਨੂੰ ਮੌਨ ਰੱਖ ਕੇ ਦਿੱਤੀ ਸ਼ਰਧਾਂਜਲੀ <br/>

Ad Position 21
No active advertisement
ਅਜੀਤ ਡੈਸਕ 20-09-2025
ਸ੍ਰੀ ਅਨੰਦਪੁਰ ਸਾਹਿਬ, 19 ਸਤੰਬਰ (ਕਰਨੈਲ ਸਿੰਘ)-ਬੀਤੇ ਦਿਨੀਂ ਹੁਸ਼ਿਆਰਪੁਰ ਵਿਖੇ ਦਿਲ ਦਹਿਲਾਉਣ ਵਾਲੀ ਵਾਪਰੀ ਕਤਲ ਦੀ ਘਟਨਾ ਦਾ ਸ਼ਿਕਾਰ ਹੋਏ ਮਾਸੂਮ ਹਰਵੀਰ ਸਿੰਘ ਨੂੰ ਅੱਜ ਸਥਾਨਕ ਸ਼ਹਿਰ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਭਰਵਾਂ ਇਕੱਠ 'ਚ ਦੋ ਮਿੰਟ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ | ਇੱਥੋਂ ਦੇ ਹੋਟਲ ਵਾਇਟ ਸਿਟੀ ਵਿਖੇ ਹੋਏ ਇਸ ਇਕੱਠ 'ਚ ਜਿੱਥੇ ਘਟਨਾ ਦਾ ਸ਼ਿਕਾਰ ਹੋਏ 5 ਸਾਲਾ ਮਾਸੂਮ ਨੂੰ ਸ਼ਰਧਾਂਜਲੀ ਦਿੱਤੀ ਗਈ, ਉੱਥੇ ਹੀ ਸ਼ਹਿਰ 'ਚ ਅਗਿਆਤ ਤੌਰ 'ਤੇ ਘੁੰਮਦੇ ਲੋਕਾਂ ਦੀ ਸਨਾਖਤ ਲਈ ਆਰੰਭੀ ਮੁਹਿੰਮ ਨੂੰ ਕੁੱਝ ਲੋਕਾਂ ਵਲੋਂ ਫਿਰਕੂ ਰੰਗਤ ਦੇਣ ਦੀ ਸਖ਼ਤ ਸ਼ਬਦਾਂ 'ਚ ਬੁਲਾਰਿਆਂ ਨੇ ਨਿਖੇਧੀ ਕੀਤੀ ਅਤੇ ਪ੍ਰਸ਼ਾਸਨ ਤੋਂ ਇਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ ਹੈ | ਇਕੱਠ ਨੂੰ ਸੰਬੋਧਨ ਕਰਦਿਆਂ ਕੌਂਸਲਰ ਗੁਰਿੰਦਰ ਸਿੰਘ ਬੰਟੀ ਵਾਲੀਆ, ਕੌਂਸਲਰ ਜਸਵਿੰਦਰ ਸਿੰਘ ਰਤਨ, 'ਆਪ' ਦੇ ਸੀਨੀਅਰ ਆਗੂ ਹਰਤੇਗਵੀਰ ਸਿੰਘ ਤੇਗੀ, ਦਵਿੰਦਰ ਸਿੰਘ ਸ਼ੰਮੀ ਬਰਾਰੀ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸ਼ਮਸ਼ੇਰ ਸਿੰਘ ਸ਼ੇਰਾ, ਮਲਵਿੰਦਰ ਸਿੰਘ ਹਜ਼ਾਰਾ, ਐਡਵੋਕੇਟ ਰਵਿੰਦਰ ਸਿੰਘ ਰਤਨ, ਬਾਬਾ ਕੁਲਵਿੰਦਰ ਸਿੰਘ, ਵਹਿਣ ਟੀਮ ਦੇ ਮੈਂਬਰ ਭਗਵੰਤ ਸਿੰਘ ਮਟੋਰ ਨੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਜਾਇਜ ਤੌਰ 'ਤੇ ਅਤੇ ਪਛਾਣ ਪੱਤਰ ਸਮੇਤ ਕੰਮ ਕਰਦੇ ਕਿਸੇ ਪ੍ਰਵਾਸੀ ਦੇ ਵਿਰੁੱਧ ਨਹੀਂ ਹਨ, ਪਰ ਬਗੈਰ ਕਿਸੇ ਸਨਾਖਤੀ ਪੱਤਰ ਦੇ ਘੁੰਮਦੇ ਲੋਕਾਂ ਦੇ ਮੁੱਦੇ ਨੂੰ ਹਰ ਇੱਕ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ | ਇਸ ਮੌਕੇ ਬੀ.ਕੇ.ਯੂ. ਦੇ ਦੁਆਬਾ ਜੋਨ ਦੇ ਜ਼ਿਲ੍ਹਾ ਪ੍ਰਧਾਨ ਜਗਬੀਰ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬੱਢਲ, ਮਨਜੀਤ ਸਿੰਘ, ਜਤਿੰਦਰ ਕੁਮਾਰ, ਜੈ ਸਿੰਘ, ਮਨਦੀਪ ਸਿੰਘ, ਭਵਜੋਤ ਸਿੰਘ, ਜੋਗਾ ਸਿੰਘ, ਰਜਿੰਦਰ ਸਿੰਘ, ਆਸ਼ੂ ਪੰਡਿਤ, ਇੰਦਰਪਾਲ ਸਿੰਘ, ਧਰਮ ਸਿੰਘ ਨਿੱਕੂਵਾਲ, ਲਵਪ੍ਰੀਤ ਸਿੰਘ, ਸੁਰਜੀਤ ਸਿੰਘ, ਦਲਜੀਤ ਸਿੰਘ, ਓਾਕਾਰ ਸਿੰਘ, ਜਸਜੀਵਨ ਸਿੰਘ, ਰਜਿੰਦਰ ਸਿੰਘ, ਜਸਵਿੰਦਰ ਸਿੰਘ, ਕਰਨੈਲ ਸਿੰਘ, ਰਣਜੀਤ ਸਿੰਘ, ਅਨੂਪ ਕੁਮਾਰ, ਗੁਰਮੇਲ ਸਿੰਘ, ਮਲਨੀਤ ਸਿੰਘ, ਸਰਪੰਚ ਮੇਜਰ ਸਿੰਘ ਤੋਂ ਇਲਾਵਾ ਬਹੁਤ ਵੱਡੀ ਗਿਣਤੀ 'ਚ ਸ਼ਹਿਰ ਅਤੇ ਇਲਾਕਾ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਈ.ਟੀ.ਆਈ. ਨੰਗਲ ਵਿਖੇ 'ਸਵੱਛਤਾ ਸੇਵਾ' ਤਹਿਤ ਸਫ਼ਾਈ ਮੁਹਿੰਮ ਦਾ ਆਗਾਜ਼ <br/> ਅਗਲੀ ਖ਼ਬਰ ਬੁਲਟ ਮੋਟਰਸਾਈਕਲਾਂ ਨਾਲ ਪਟਾਕੇ ਮਾਰਨ ਵਾਲਿਆਂ ਖ਼ਿਲਾਫ਼ ਆਰੰਭ ਹੋਈ ਕਾਰਵਾਈ <br/>
Ad Position 24