11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਭਾਜਪਾ ਕੌਂਸਲਰ ਜੋਸ਼ੀ ਦੀ ਪ੍ਰਸ਼ਾਸਕ ਨੂੰ ਲਿਖੀ ਚਿੱਠੀ <br/>

Ad Position 21
No active advertisement
ਅਜੀਤ ਡੈਸਕ 18-10-2025
ਚੰਡੀਗੜ੍ਹ, 17 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਦੇ ਸੈਕਟਰ 17 'ਚ 120 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਡੀ. ਸੀ. ਦਫ਼ਤਰ ਪ੍ਰੋਜੈਕਟ ਨੂੰ ਲੈ ਕੇ ਸਥਾਨਕ ਵਸਨੀਕਾਂ ਤੇ ਚੁਣੇ ਪ੍ਰਤੀਨਿਧੀਆਂ ਨੇ ਚਿੰਤਾ ਜਤਾਈ ਹੈ | ਭਾਜਪਾ ਕੌਂਸਲਰ ਸੌਰਭ ਜੋਸ਼ੀ ਨੇ ਚੰਡੀਗੜ੍ਹ ਪ੍ਰਸ਼ਾਸਕ-ਕਮ-ਗਵਰਨਰ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਹੋਟਲ ਸ਼ਿਵਾਲਿਕ ਵਿਊ ਨੇੜੇ ਪ੍ਰਸਤਾਵਿਤ ਸਾਈਟ 'ਤੇ ਮੁੜ ਵਿਚਾਰ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸੈਕਟਰ 17 ਪਹਿਲਾਂ ਹੀ ਭਾਰੀ ਟਰੈਫ਼ਿਕ, ਪਾਰਕਿੰਗ ਸਮੱਸਿਆ ਅਤੇ ਪ੍ਰਸ਼ਾਸਕੀ ਇਮਾਰਤਾਂ ਦੇ ਬੋਝ ਨਾਲ ਪੀੜਤ ਹੈ | ਜੇਕਰ ਇਸ ਇਲਾਕੇ 'ਚ ਨਵਾਂ ਡੀ. ਸੀ. ਦਫ਼ਤਰ ਬਣਾਇਆ ਗਿਆ ਤਾਂ ਆਉਣ ਵਾਲੇ ਸਮੇਂ 'ਚ ਸਥਿਤੀ ਹੋਰ ਗੰਭੀਰ ਹੋ ਜਾਵੇਗੀ ਅਤੇ ਜਨਤਕ ਪੈਸੇ ਦੀ ਬਰਬਾਦੀ ਵੀ ਹੋਵੇਗੀ | ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਕੇ ਦੇ ਵਪਾਰੀਆਂ, ਮਾਰਕੀਟ ਐਸੋਸੀਏਸ਼ਨਾਂ ਅਤੇ ਵਸਨੀਕਾਂ ਵਲੋਂ ਕਈ ਬੇਨਤੀਆਂ ਮਿਲੀਆਂ ਹਨ ਕਿ ਇਹ ਮਾਮਲਾ ਪ੍ਰਸ਼ਾਸਨ ਅੱਗੇ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਸਥਾਨ ਆਰ.ਐੱਲ.ਏ ਆਫ਼ਿਸ, ਨਗਰ ਨਿਗਮ, ਪੁਲਿਸ ਸਟੇਸ਼ਨ, ਡਾਕ ਵਿਭਾਗ ਅਤੇ ਸੀ.ਏ.ਟੀ. ਟਿ੍ਬਿਊਨਲ ਨਾਲ ਘਿਰਿਆ ਹੋਇਆ ਹੈ, ਜਿਸ ਕਰਕੇ ਇੱਥੇ ਪਹਿਲਾਂ ਹੀ ਟਰੈਫ਼ਿਕ ਦਾ ਦਬਾਅ ਹੈ | ਭਾਜਪਾ ਕੌਂਸਲਰ ਸੌਰਭ ਜੋਸ਼ੀ ਨੇ ਕਿਹਾ ਇਹ ਪ੍ਰੋਜੈਕਟ ਚੰਗਾ ਹੈ ਪਰ ਥਾਂ ਗ਼ਲਤ ਚੁਣੀ ਗਈ ਹੈ | ਜੇਕਰ ਡੀ. ਸੀ. ਦਫ਼ਤਰ ਇੱਥੇ ਬਣਿਆ ਤਾਂ ਟਰੈਫ਼ਿਕ ਤੇ ਪਾਰਕਿੰਗ ਦੀ ਸਮੱਸਿਆ ਕਈ ਗੁਣਾ ਵਧੇਗੀ ਅਤੇ ਫ਼ਿਰ ਇਸ ਨੂੰ ਸੁਧਾਰਨ ਲਈ ਹੋਰ ਕਰੋੜਾਂ ਖਰਚਣੇ ਪੈਣਗੇ | ਉਨ੍ਹਾਂ ਸੁਝਾਅ ਦਿੱਤਾ ਕਿ ਐੱਸ.ਬੀ.ਆਈ. ਮੇਨ ਬ੍ਰਾਂਚ ਦੇ ਸਾਹਮਣੇ ਵਾਲਾ ਖੁੱਲ੍ਹਾ ਖੇਤਰ ਇਸ ਪ੍ਰੋਜੈਕਟ ਲਈ ਵਧੀਆ ਅਤੇ ਸੁਗਮ ਵਿਕਲਪ ਹੋ ਸਕਦਾ ਹੈ | ਜੋਸ਼ੀ ਨੇ ਕਿਹਾ 'ਇਹ ਕਿਸੇ ਪ੍ਰੋਜੈਕਟ ਦਾ ਵਿਰੋਧ ਨਹੀਂ, ਸਗੋਂ ਸੁਧਾਰ ਦੀ ਅਪੀਲ ਹੈ ਤਾਂ ਜੋ ਚੰਡੀਗੜ੍ਹ ਦਾ ਵਿਕਾਸ ਯੋਜਨਾ ਅਨੁਸਾਰ ਤੇ ਜਨਤਕ ਪੈਸੇ ਦੀ ਕਦਰ ਨਾਲ ਹੋਵੇ |'

Ad Position 22
No active advertisement
ਪਿਛਲੀ ਖ਼ਬਰ ਪਾਲੀ ਭੁਪਿੰਦਰ ਦੇ ਨਾਟਕ 'ਟੈਰੋਰਿਸਟ ਕੀ ਪੇ੍ਰਮਿਕਾ' ਰਾਹੀਂ ਸਾਵਣ ਰੂਪੋਵਾਲੀ ਦੀ ਸੱਤ ਸਾਲਾਂ ਬਾਅਦ ਰੰਗਮੰਚ 'ਤੇ ਵਾਪਸੀ... ਅਗਲੀ ਖ਼ਬਰ ਫ਼ੈਕਟਰੀ 'ਚ ਆਇਰਨ ਹੁੱਕ ਡਿੱਗਣ ਨਾਲ ਮਜ਼ਦੂਰ ਦੀ ਮੌਤ
Ad Position 24