22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪੱਟੀ ਵਿਖੇ ਦੀਵਾਲੀ ਵਾਲੀ ਰਾਤ ਆਤਿਸ਼ਬਾਜ਼ੀ ਕਾਰਨ ਘਰ 'ਚ ਖੜ੍ਹੀ ਨਵੀਂ ਕਾਰ ਨੂੰ ਲੱਗੀ ਭਿਆਨਕ ਅੱਗ

Ad Position 21
No active advertisement
ਅਜੀਤ ਡੈਸਕ 23-10-2025
ਪੱਟੀ, 22 ਅਕਤੂਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਵਿਖੇ ਦੀਵਾਲੀ ਵਾਲੀ ਰਾਤ ਆਤਿਸ਼ਬਾਜ਼ੀ ਕਾਰਨ ਘਰ 'ਚ ਖੜੀ ਨਵੀਂ ਕਾਰ ਨੂੰ ਲੱਗੀ ਭਿਆਨਕ ਅੱਗ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਅਰਵਿੰਦਰਜੀਤ ਸਿੰਘ ਵਾਸੀ ਗੁਰੂ ਨਾਨਕ ਕਾਲੋਨੀ ਪੱਟੀ ਨੇ ਦੱਸਿਆ ਕਿ ਬੀਤੀ ਮੰਗਲਵਾਰ ਦੀ ਰਾਤ ਜਦੋਂ ਸੌਂ ਗਏ ਤਾਂ ਗੁਆਂਢ ਵਿੱਚ ਰਹਿੰਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਅੱਗ ਲੱਗ ਗਈ ਹੈ ਕਿ ਲਗਭਗ 12 ਵਜੇ ਜਦੋਂ ਉਨ੍ਹਾਂ ਉੱਠ ਕੇ ਵੇਖਿਆ ਤਾਂ ਉਨ੍ਹਾਂ ਦੀ ਤਿੰਨ ਮਹੀਨੇ ਪਹਿਲਾਂ ਨਵੀਂ ਲਿਆਂਦੀ ਟੋਇਟਾ ਹਾਈਰਾਈਡਰ ਕਾਰ ਨੂੰ ਅੱਗ ਲੱਗੀ ਹੋਈ ਸੀ | ਇਹ ਅੱਗ ਆਤਿਸ਼ਬਾਜ਼ੀ ਕਾਰਨ ਲੱਗੀ ਹੈ | ਜਦੋਂ ਉਹ ਇਸ ਕਾਰ ਨੂੰ ਲੱਗੀ ਅੱਗ ਨੂੰ ਬੁਝਾਉਣ ਲੱਗੇ ਤਾਂ ਆਂਢ ਗੁਆਂਢ ਰਹਿੰਦੇ ਲੋਕਾਂ ਨੇ ਪੂਰੀ ਮਦਦ ਕੀਤੀ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ | ਇਸ ਨਾਲ ਘਰ ਦਾ ਹੋਰ ਸਾਮਾਨ ਜਨਰੇਟਰ, ਏ.ਸੀ, ਬੈਡਰੂਮ ਦੀਆਂ ਸਾਰੀਆਂ ਬਾਰੀਆਂ, ਕੈਮਰੈ, ਪੱਖਾਂ ਆਦਿ ਸੜ ਕੇ ਸਵਾਹ ਹੋ ਗਈਆਂ | ਅੱਗ ਇੰਨ੍ਹੀ ਤੇਜ਼ ਸੀ ਕਿ ਕਾਰ ਦੇ ਅਲੋਏਵੀਲ ਵੀ ਪਿਘਲ ਗਏ | ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਸਮੇਂ ਤੁਰੰਤ ਉਨ੍ਹਾਂਾਂ ਨੇ ਫਾਇਰ ਬਿ੍ਗੇਡ ਨੂੰ ਫੋਨ ਵੀ ਕੀਤਾ ਸੀ ਪਰ ਫਾਇਰ ਬ੍ਰਗੇਡ ਵਾਲੇ ਕਹਿ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਭਿੱਖੀਵਿੰਡ ਗਈ ਹੋਈ | ਅੱਗ ਬੁਝਾਉਣ ਵਾਲੇ ਤਿੰਨ ਸਿਲੰਡਰ ਵੀ ਵਰਤੇ ਗਏ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਅਤੇ ਨਵੀਂ ਕਾਰ ਸੜ ਕੇ ਸੁਆਹ ਹੋ | ਇਸ ਮੌਕੇ ਡਾਕਟਰ ਅਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਮਹੀਨੇ ਪਹਿਲਾਂ ਹੀ ਆਪਣੀ ਪਤਨੀ ਨਵਨੀਤ ਕੌਰ ਦੇ ਨਾਂਅ 'ਤੇ ਇਹ ਕਾਰ 18 ਲੱਖ 50 ਹਜਾਰ ਰੁਪਏ ਵਿਚ ਖਰੀਦੀ ਸੀ | ਇਸ ਮੌਕੇ ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਨੂੰ ਇਸ ਦਾ ਕਾਰਨ ਦੱਸਿਆ ਕਿਉਂਕਿ ਸਰਕਾਰ ਪਟਾਕਿਆਂ 'ਤੇ ਕੋਈ ਰੋਕ ਨਹੀਂ ਲਗਾ ਸਕੀ | ਇਸ ਸਮੇਂ ਉਨ੍ਹਾਂ ਨੇ ਮੁਆਵਜਾ ਦੀ ਮੰਗ ਵੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਢਿੱਲੋਂ ਫੈਬਰੀਕੇਸ਼ਨ ਵਿਖੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਵਿਸ਼ਵਕਰਮਾ ਦਿਵਸ ਅਗਲੀ ਖ਼ਬਰ ਸਟੇਟ ਐਵਾਰਡੀ ਅਧਿਆਪਕ ਗੁਰਵਿੰਦਰ ਸਿੰਘ ਦਾ ਪਿੰਡ ਪਹੁੰਚਣ 'ਤੇ ਕੀਤਾ ਸਨਮਾਨ <br/>
Ad Position 24