13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮਾਮੂਲੀ ਤਕਰਾਰ ਨੂੰ ਲੈ ਕੇ ਚੱਲੀ ਗੋਲੀ, ਇਕ ਵਿਅਕਤੀ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 18-10-2025

ਪੱਟੀ, 17 ਅਕਤੂਬਰ (ਖਹਿਰਾ, ਕਾਲੇਕੇ)-ਸਥਾਨਿਕ ਸ਼ਹਿਰ ਦੇ ਰੇਲਵੇ ਸਟੇਸ਼ਨ ਰੋਡ 'ਤੇ ਮਾਮੂਲੀ ਤਕਰਾਰ ਨੇ ਗੰਭੀਰ ਰੂਪ ਧਾਰ ਲਿਆ, ਜਦੋਂ ਦੋ ਪੱਖਾਂ ਵਿਚ ਹੋਈ ਬਹਿਸ ਦੌਰਾਨ ਇਕ ਪੱਖ ਵਲੋਂ ਗੋਲੀ ਚਲਾਈ ਗਈ | ਇਸ ਘਟਨਾ ਵਿਚ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | ਇਸ ਸੰਬੰਧੀ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਵਰਿੰਦਰ ਕੁਮਾਰ ਪੁੱਤਰ ਕਿ੍ਸ਼ਨ ਲਾਲ ਨੇ ਦੱਸਿਆ ਕਿ ਮੈਂ ਫੂਡ ਸਪਲਾਈ ਵਿਭਾਗ ਵਿਚ ਡਾਟਾ ਆਪ੍ਰੇਟਰ ਦੀ ਨੌਕਰੀ ਕਰਦਾ ਹਾਂ ਤੇ ਜਦ ਦੇਰ ਸ਼ਾਮ ਮੈਂ ਤੇ ਮੇਰਾ ਭਰਾ ਰਜਿੰਦਰ ਕੁਮਾਰ ਜੋ ਮੰਡੀ ਵਿਚ ਕੰਮ ਕਰਦਾ ਹੈ, ਅਸੀਂ ਦੋਵੇਂ ਆਪਣੇ ਘਰ ਨੂੰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਸੀ ਤਾਂ ਸਟੇਸ਼ਨ ਰੋਡ 'ਤੇ ਇਕ ਕਾਰ ਰਸਤੇ ਵਿਚ ਖੜੀ ਹੋਣ ਕਾਰਨ ਰੋਡ ਜਾਮ ਹੋ ਗਿਆ | ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਹੀ ਸਾਡੇ ਸਾਹਮਣੇ ਤੋਂ ਇਕ ਮੋਟਰਸਾਈਕਲ ਸਵਾਰ ਆਦਮੀ ਜੋ ਜਿਸ ਨੇ ਦੁੱਧ ਦੇ ਡਰੰਮ ਮੋਟਰਸਾਈਕਲ ਦੇ ਦੋਵੇਂ ਪਾਸਿਆਂ 'ਤੇ ਲਮਕਾਏ ਸੀ, ਉਹ ਜਦ ਸਾਡੇ ਨਜ਼ਦੀਕ ਦੀ ਲੰਘਣ ਲੱਗਿਆ ਤਾਂ ਉਸ ਨੇ ਸਾਡੇ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ 'ਤੇ ਸਾਡੀ ਬਹਿਸ ਹੋ ਗਈ ਤੇ ਤਲਖੀ ਵਿਚ ਆਉਂਦਿਆਂ ਉਸ ਵਿਅਕਤੀ ਨੇ ਪਹਿਲਾਂ ਦੁੱਧ ਵਾਲੇ ਡਰੰਮ ਦਾ ਢੱਕਣ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਆਪਣੀ ਡੱਬ ਵਿਚੋਂ ਪਿਸਤੌਲ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੌਰਾਨ ਇਕ ਗੋਲੀ ਮੇਰੀ ਲੱਤ ਵਿਚ ਵੱਜ ਗਈ | ਵਰਿੰਦਰ ਕੁਮਾਰ ਨੇ ਦੱਸਿਆ ਕਿ ਮੈ ਇਸ ਦੀ ਸਿਕਾਇਤ ਮੌਕੇ 'ਤੇ ਹੀ ਪੁਲਿਸ ਨੂੰ 100 ਨੰਬਰ 'ਤੇ ਕੀਤੀ ਤੇ ਸਥਾਨਿਕ ਪੁਲਿਸ ਨੇ ਮੌਕੇ 'ਤੇ ਹੀ ਪਹੁੰਚ ਕੇ ਉਸ ਵਿਅਕਤੀ ਨੰੂ ਗਿ੍ਫ਼ਤਾਰ ਕਰ ਲਿਆ | ਜਦ ਉਪਰੋਕਤ ਮਾਮਲੇ ਸੰਬੰਧੀ ਥਾਣਾ ਸਿਟੀ ਦੇ ਐਸ.ਐਚ.ਓ. ਕੁਲਵੰਤ ਰਾਏ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਸੁਨਣਾ ਮੁਨਾਸਿਬ ਨਹੀਂ ਸਮਝਿਆ |

Ad Position 22
No active advertisement
ਪਿਛਲੀ ਖ਼ਬਰ ਕੋਚ ਸਰੂਪ ਸਿੰਘ ਢੋਟੀਆਂ ਬਣੇ ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੇ ਮੀਤ ਪ੍ਰਧਾਨ <br/> ਅਗਲੀ ਖ਼ਬਰ ਮੁੱਖ ਮੰਤਰੀ ਦਾ ਘਿਰਾਓ ਕਰਨ ਪਹੁੰਚੇ ਕੰਪਿਊਟਰ ਅਧਿਆਪਕਾਂ ਨਾਲ ਪ੍ਰਸ਼ਾਸਨ ਹੋਇਆ ਧੱਕਾ ਮੁੱਕੀ <br/>
Ad Position 24