18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਤਹਿਸੀਲ ਪੱਧਰੀ ਜਥੇਬੰਦਕ ਇਜਲਾਸ ਹੋਇਆ <br/>

Ad Position 21
No active advertisement
ਅਜੀਤ ਡੈਸਕ 21-09-2025
ਤਰਨ ਤਾਰਨ, 20 ਸਤੰਬਰ (ਹਰਿੰਦਰ ਸਿੰਘ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਤਹਿਸੀਲ ਪੱਧਰੀ ਜਥੇਬੰਦਕ ਅਜਲਾਸ ਹੋਇਆ | ਅਜਲਾਸ ਦੌਰਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਸੰਬੋਧਨ ਕੀਤਾ | ਉਨ੍ਹਾ ਕਿਹਾ 28 ਸਤੰਬਰ ਤੋਂ ਨੌਜਵਾਨਾਂ ਦੀਆਂ ਮੰਗਾਂ ਲਈ ਖਟਕੜ ਕਲਾਂ ਮੋਰਚਾ ਆਰੰਭ ਕੀਤਾ ਜਾ ਰਿਹਾ ਹੈ, ਜਿਸ 'ਚ ਰੁਜ਼ਗਾਰ, ਬੇਰੁਜ਼ਗਾਰੀ ਭੱਤਾ ਅਤੇ ਨਸ਼ਿਆਂ ਦੇ ਮੁੱਦੇ ਉਠਾਏ ਜਾਣਗੇ | ਇਸ ਮੌਕੇ 21 ਮੈਂਬਰੀ ਕਮੇਟੀ ਦਾ ਸੰਗਠਨ ਕੀਤਾ ਗਿਆ, ਜਿਸ ਦੇ ਪ੍ਰਧਾਨ ਕੈਪਟਨ ਸਿੰਘ ਕਾਹਲਵਾਂ, ਸਕੱਤਰ ਅਮਨਦੀਪ ਸਿੰਘ ਵਲੀਪੁਰ ਚੁਣੇ ਗਏ | ਇਸ ਤੋਂ ਇਲਾਵਾ ਮੀਤ ਪ੍ਰਧਾਨ ਹਰਵਿੰਦਰ ਸਿੰਘ ਵਲੀਪੁਰ, ਧੀਰਾ ਸਿੰਘ ਢੋਟੀਆਂ, ਜੁਆਇੰਟ ਸਕੱਤਰ ਦਲਬੀਰ ਸਿੰਘ ਜਵੰਦਾ ਕਲਾਂ, ਪ੍ਰੈਸ ਸਕੱਤਰ ਚਮਕੌਰ ਸਿੰਘ ਭੁੱਲਰ, ਖਜਾਨਚੀ ਪ੍ਰਭਜੋਤ ਸਿੰਘ ਚੁਣੇ ਗਏ | ਇਸ ਮੌਕੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਜਵੰਦਾ ਕਲਾਂ ਨੇ ਨਵੀਂ ਕਮੇਟੀ ਦਾ ਪੈਨਲ ਪੇਸ਼ ਕੀਤਾ | ਜ਼ਿਲ੍ਹਾ ਕਮੇਟੀ ਮੈਂਬਰ ਕਰਨਬੀਰ ਸਿੰਘ ਗੰਡੀਵਿੰਡ, ਤਹਿਸੀਲ ਖਡੂਰ ਸਾਹਿਬ ਦੇ ਪ੍ਰਧਾਨ ਬੋਬੀ ਗੋਇੰਦਵਾਲ ਨੇ ਕਿਹਾ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਨਾਂਅ 'ਤੇ ਆਈ ਸੀ ਪਰ ਸਰਕਾਰ ਵਲੋਂ ਰੁਜ਼ਗਾਰ ਮੰਗਦੇ ਨੌਜਵਾਨਾਂ ਨੂੰ ਡਾਂਗਾਂ ਨਾਲ ਨਿਵਾਜਿਆ ਜਾ ਰਿਹਾ ਹੈ | ਨੌਜਵਾਨ ਮੰਗ ਕਰਦੇ ਹਨ ਕਿ ਸਰਕਾਰ ਹਰਾ ਪਿੰਨ ਚਲਾਵੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ | ਨੌਜਵਾਨਾਂ ਨੂੰ ਰੁਜ਼ਗਾਰ ਦਵਾਉਣ ਦੇ ਲਈ ਭਗਤ ਸਿੰਘ ਦੇ ਜਨਮ ਦਿਨ 'ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਖਟਕੜ ਕਲਾਂ 28 ਸਤੰਬਰ ਤੋਂ ਮੋਰਚਾ ਲਾਇਆ ਜਾਵੇਗਾ | ਜਿਸ ਤਹਿਤ ਤਰਨ ਤਾਰਨ ਦੇ ਨੌਜਵਾਨ 1 ਅਕੂਤਬਰ ਨੂੰ ਖਟਕੜ ਕਲਾਂ ਪੁੱਜਣਗੇ | ਅਜਲਾਸ ਵਿਚ ਪਹੁੰਚੇ ਹੋਏ ਨੌਜਵਾਨਾਂ ਦਾ ਨਵੇਂ ਚੁਣੇ ਗਏ ਤਹਿਸੀਲ ਤਰਨ ਤਾਰਨ ਦੇ ਪ੍ਰਧਾਨ ਕੈਪਟਨ ਸਿੰਘ ਕਾਹਲਵਾਂ ਨੇ ਧੰਨਵਾਦ ਕੀਤਾ | ਇਸ ਮੌਕੇ ਅੰਮਿ੍ਤਪਾਲ ਸਿੰਘ ਏਕਲਗੱਡਾ, ਗੁਰਪ੍ਰੀਤ ਸਿੰਘ ਭੁੱਲਰ, ਸਤਨਾਮ ਸਿੰਘ ਵਲੀਪੁਰ, ਰਣਜੀਤ ਸਿੰਘ ਕਾਹਲਵਾਂ, ਗੁਰਦਿੱਤ ਸਿੰਘ ਕਾਹਲਵਾ, ਗੁਰਪ੍ਰੀਤ ਸਿੰਘ ਵਲੀਪੁਰ, ਖੁਸ਼ਦੀਪ ਸਿੰਘ ਸੇਰੋ, ਨਿਸ਼ਾਨ ਸਿੰਘ ਉਬੋਕੇ, ਬਲਜੀਤ ਸਿੰਘ ਅਮਰਕੋਟ ਸਤਨਾਮ ਸਿੰਘ, ਗੁਰਵਿੰਦਰ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਗੋਹਲਵੜ ਇਕਾਈ ਵਲੋਂ ਐੱਨ.ਆਰ.ਆਈ. ਨੌਜਵਾਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਕੀਤੀ ਡੀਜ਼ਲ ਦੀ ਸੇਵਾ <br/> ਅਗਲੀ ਖ਼ਬਰ ਪ੍ਰੋਫ਼ੈਸਰ ਚਨਪ੍ਰੀਤ ਕੌਰ ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ <br/>
Ad Position 24