18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸ਼੍ਰੋਮਣੀ ਕਮੇਟੀ ਵਲੋਂ ਰਾਹੁਲ ਨੂੰ ਸਿਰੋਪਾਓ ਦੇਣ ਦਾ ਮਤਲਬ ਇੰਦਰਾ, ਰਾਜੀਵ ਤੇ ਬਾਕੀ ਧਿਰਾਂ ਨੂੰ ਸਹੀ ਸਾਬਿਤ ਕਰਨਾ-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ <br/>

Ad Position 21
No active advertisement
ਅਜੀਤ ਡੈਸਕ 21-09-2025
ਤਰਨ ਤਾਰਨ, 20 ਸਤੰਬਰ (ਹਰਿੰਦਰ ਸਿੰਘ)— ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਵਿਰਸਾ ਸਿੰਘ ਬਹਿਲਾ, ਨਿਰਮਲ ਸਿੰਘ, ਸੁਖਵਿੰਦਰ ਸਿੰਘ ਤਰਨ ਤਾਰ, ਹਰਮਨਦੀਪ ਸਿੰਘ, ਕਾਬਲ ਸਿੰਘ ਜੋਧਪੁਰ, ਸਤਿੰਦਰ ਸਿੰਘ ਪਲਾਸੌਰ ਨੇ ਇਕ ਛੜਯੰਤਰ ਤਹਿਤ ਕੀਤੀਆਂ ਜਾ ਰਹੀਆਂ ਰਾਹੁਲ ਗਾਂਧੀ ਵਲੋਂ ਗੁਰਧਾਮਾਂ ਦੀਆਂ ਫੇਰੀਆਂ ਤੇ ਉਸ ਨੂੰ ਦਿੱਤੇ ਗਏ ਸਿਰੋਪਾਓ ਦਾ ਕਰੜਾ ਨੋਟਿਸ ਲੈਂਦਿਆਂ ਕਿਹਾ ਹੈ ਕਿ ਇਹ ਛੜਯੰਤਰ ਸਿੱਖ ਪੰਥ ਕਾਮਯਾਬ ਨਹੀਂ ਹੋਣ ਦੇਵੇਗਾ | ਉਨ੍ਹਾਂ ਕਿਹਾ ਕਿ ਇੰਦਰਾ ਦੇ ਸਿੱਖ ਜਾਣ ਬੁਝ ਕੇ ਰਾਹੁਲ ਗਾਂਧੀ ਦੀ ਉਮਰ 8 ਸਾਲ ਦੀ ਸੀ ਵਾਲੀ ਬਿਆਨਬਾਜ਼ੀ ਕਰਕੇ ਸਿੱਖਾਂ ਦੀ ਕੁਲਨਾਸ਼ ਉੱਪਰ ਮੁਕੰਮਲ ਰੂਪ ਵਿਚ ਪਰਦਾ ਪਾਉਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਇਸ ਛੜਯੰਤਰ ਵਿਚ ਭਾਜਪਾ, ਆਰ.ਐੱਸ.ਐੱਸ, ਬਾਦਲ ਵੀ ਸ਼ਾਮਿਲ ਹਨ, ਕਿਉਂਕਿ ਸਾਰੇ ਫੌਜੀ ਹਮਲੇ, ਝੂਠੇ ਮੁਕਾਬਲਿਆਂ ਤੇ ਨਵੰਬਰ-84 ਦੇ ਕਾਂਡ ਵਿਚ ਸ਼ਾਮਿਲ ਸਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਦਾ ਮਤਲਬ ਹੈ ਕਿ ਕੁਲਨਾਸ਼ ਕਰਨ ਵਾਲੇ ਇੰਦਰਾਂ, ਰਾਜੀਵ ਤੇ ਬਾਕੀ ਧਿਰਾਂ ਸਹੀ ਸਨ ਅਤੇ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਉਨ੍ਹਾਂ ਨਾਲ ਸ਼ਹੀਦੀਆਂ ਪਾਉਣ ਵਾਲੇ ਹਜ਼ਾਰਾ ਸਿੱਖ ਗਲਤ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਢਾਲਾ ਦੀ ਅਧਿਆਪਕ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਸੀ.ਪੀ.ਆਈ.ਐੱਮ.ਐੱਲ. ਲਿਬਰੇਸ਼ਨ ਤਰਨ ਤਾਰਨ ਤੇ ਅੰਮਿ੍ਤਸਰ ਦੀ ਮੀਟਿੰਗ <br/>
Ad Position 24