18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਵਲਟੋਹਾ ਵਲੋੋ ਹੜ੍ਹ ਪੀੜਤ ਕਿਸਾਨਾਂ ਤੇ ਮਜ਼ਦੂਰਾਂ ਦੀ ਮਦਦ ਕਰਨ ਦਾ ਫ਼ੈਸਲਾ <br/>

Ad Position 21
No active advertisement
ਅਜੀਤ ਡੈਸਕ 21-09-2025
ਖੇਮਕਰਨ/ਅਮਰਕੋਟ, 20 ਸਤੰਬਰ (ਭੱਟੀ, ਬਿੱਲਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਵਲਟੋਹਾ ਦੀ ਇਕਾਈ ਪਿੰਡ ਤਲਵੰਡੀ ਸ਼ੋਭਾ ਸਿੰਘ ਦੀ ਮੀਟਿੰਗ ਪਿੰਡ ਵਿਚ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਕਿਸਾਨ ਆਗੂਆਂ ਸਰਵਣ ਸਿੰਘ ਤੇ ਪ੍ਰਮਜੀਤ ਸਿੰਘ ਨੇ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਜ਼ੋਨ ਵਲਟੋਹਾ ਦੇ ਪ੍ਰਧਾਨ ਮੇਹਰ ਸਿੰਘ ਤਲਵੰਡੀ ਨੇ ਦੱਸਿਆ ਕਿ ਪੰਜਾਬ ਵਿਚ ਹੜ੍ਹਾਂ ਦੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਦਾ ਬਹੁਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ | ਉਨ੍ਹਾਂ ਕੋਲ ਇਸ ਸਮੇਂ ਕਮਾਈ ਵਾਲਾ ਕੋਈ ਵੀ ਸਾਧਨ ਨਹੀਂ ਰਿਹਾ, ਕਿਉਂਕਿ ਹੜ੍ਹ ਵਿਚ ਮਾਲ ਡੰਗਰ ਦਾ ਵੀ ਵੱਡੀ ਗਿਣਤੀ ਵਿਚ ਨੁੱਕਸਾਨ ਵੀ ਹੋ ਗਿਆ ਹੈ | ਹੜ੍ਹਾਂ ਦਾ ਪਾਣੀ ਜਦ ਕੁਝ ਦਿਨਾਂ ਵਿਚ ਸੁੱਕ ਜਾਵੇਗਾ, ਉਸ ਸਮੇਂ ਕਿਸਾਨਾਂ ਸਾਹਮਣੇ ਆਪਣੀਆਂ ਜ਼ਮੀਨਾਂ ਨੂੰ ਪੱਧਰੀਆਂ ਕਰਕੇ ਅਗਲੀ ਫਸਲ ਕਣਕ ਦੀ ਬੀਜਣ ਦਾ ਬਹੁਤ ਵੱਡਾ ਕੰਮ ਹੋਵੇਗਾ, ਜਿਸ ਨੂੰ ਦੇਖਦੇ ਹੋਏ ਸੰਘਰਸ਼ਸ਼ ਕਮੇਟੀ ਵਲੋਂ ਫੈਸਲਾ ਲਿਆ ਗਿਆ ਹੈ ਕਿ ਪੀੜਤ ਕਿਸਾਨਾਂ ਦੀ ਖੇਤੀ ਵਿਚ ਮਦਦ ਕਰਨ ਲਈ ਸਮੂਹ ਇਕਾਈਆਂ ਵਲੋਂ ਆਪਣੇ-ਆਪਣੇ ਇਲਾਕੇ ਦੇ ਹਰ ਪਿੰਡ ਵਿਚੋਂ ਉਗਰਾਹੀ ਕਰਕੇ ਜ਼ਮੀਨਾਂ ਵਿਚ ਪਈ ਰੇਤਾ ਨੂੰ ਚੁਕਿਆ ਜਾਵੇਗਾ ਤਾਂ ਜੋ ਕਣਕ ਦੀ ਬਜਾਈ ਸਮੇਂ ਸਿਰ ਕੀਤੀ ਜਾ ਸਕੇ | ਮੀਟਿੰਗ ਵਿਚ ਪਿੰਡ ਤਲਵੰਡੀ ਸ਼ੋਭਾ ਸਿੰਘ ਦੀ ਇਕਾਈ ਨੇ ਫੈਸਲਾ ਲਿਆ ਕਿ ਜਥੇਬੰਦੀ ਨੂੰ ਪਿੰਡ ਤਰਫੋ ਉਗਰਾਈ ਕਰਕੇ 20 ਹਜ਼ਾਰ ਰੁਪਏ ਨਗਦ ਸੇਵਾ ਦਿੱਤੀ ਜਾਵੇਗੀ | ਇਸ ਮੌਕੇ ਪਿੰਡ ਦੀ ਇਕਾਈ ਦੇ ਪ੍ਰਧਾਨ ਹਰਜਿੰਦਰ ਸਿੰਘ, ਸਰਵਣ ਸਿੰਘ, ਸੁਖਵੰਤ ਸਿੰਘ ਫੌਜੀ, ਗੁਰਜੰਟ ਸਿੰਘ, ਅਜੀਤ ਸਿੰਘ, ਸਕੱਤਰ ਸਿੰਘ, ਪ੍ਰਕਾਸ਼ ਸਿੰਘ, ਗੁਰਸਾਹਿਬ ਸਿੰਘ, ਲਖਬੀਰ ਸਿੰਘ, ਸੰਦੀਪ ਸਿੰਘ, ਜੋਗਿੰਦਰ ਸਿੰਘ, ਲਖਵਿੰਦਰ ਸਿੰਘ, ਰਸਾਲ ਸਿੰਘ, ਕਰਮਜੀਤ ਸਿੰਘ, ਦਇਆ ਸਿੰਘ ਕੋਰ ਕਮੇਟੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਭਾਟੀਆ ਵਲੋਂ ਗੁਰਦੁਆਰਾ ਸਾਹਿਬ ਲਈ ਬਰਤਨ ਭੇਟ <br/> ਅਗਲੀ ਖ਼ਬਰ ਨਿਊ ਲਾਈਫ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਮੁਕਾਬਲਿਆਂ ਵਿਚੋਂ ਮਾਰੀਆਂ ਮੱਲਾਂ <br/>
Ad Position 24