18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹੋਈ ਅਹਿਮ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 21-09-2025
ਤਰਨ ਤਾਰਨ, 20 ਸਤੰਬਰ (ਇਕਬਾਲ ਸਿੰਘ ਸੋਢੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਬਾਬਾ ਕਾਹਨ ਸਿੰਘ ਜੀ ਦੇ ਸਥਾਨ 'ਤੇ ਪਿੰਡ ਪਿੱਦੀ ਵਿਖੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਤੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ, ਰੇਸ਼ਮ ਸਿੰਘ ਘੁਰਕਵਿੰਡ, ਫਤਿਹ ਸਿੰਘ ਪਿੱਦੀ, ਰਣਯੋਧ ਸਿੰਘ ਗੱਗੋਬੂਆ ਨੇ ਕਿਹਾ ਹੜ੍ਹਾਂ ਨਾਲ ਲੱਖਾਂ ਏਕੜ ਫਸਲਾਂ, ਸੈਂਕੜੇ ਘਰ ਅਣਗਿਣਤ ਪਸ਼ੂ ਮਰ ਗਏ ਹਨ | ਹੋਰ ਵੀ ਜਾਨੀ ਮਾਲੀ ਨੁਕਸਾਨ ਹੋਇਆ ਹੈ | ਜਿਸਦੇ ਚੱਲਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪੰਜਾਬ ਪੱਧਰ 'ਤੇ ਹੜ੍ਹ ਪ੍ਰਭਾਵਿਤ ਕਸਬਿਆਂ ਵਿਚ ਜਾ ਕੇ ਯੋਗ ਸਹਾਇਤਾ ਕੀਤੀ ਜਾਵੇਗੀ ਅਤੇ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਜਾਵੇਗੀ | ਦਿਆਲ ਸਿੰਘ ਮੀਆਂਵਿੰਡ, ਹਰਬਿੰਦਰਜੀਤ ਸਿੰਘ ਕੰਗ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਬੀਬੀ ਰਣਜੀਤ ਕੌਰ ਕੱਲਾਝ ਬੀਬੀ ਉਪਜੀਤ ਕੌਰ ਝਬਾਲ ਨੇ ਕਿਹਾ ਕਿ ਹੜ੍ਹ ਕੁਦਰਤ ਦੀ ਕਰੋਪੀ ਨਾਲੋਂ ਵੱਧ ਸਰਕਾਰੀ ਕਰੋਪੀ ਹੈ | ਮਾੜੇ ਜਲ ਪ੍ਰਬੰਧ ਅਤੇ ਕੁਦਰਤ ਨਾਲ ਛੇੜਛਾੜ ਕਾਰਨ ਹੜ੍ਹ ਆਏ ਹਨ | ਇਸ ਮੌਕੇ ਸੁਖਵਿੰਦਰ ਸਿੰਘ ਦੁਗਲਵਾਲਾ, ਸਲਵਿੰਦਰ ਸਿੰਘ ਜੀਉਬਾਲਾ, ਮੁਖਤਾਰ ਸਿੰਘ ਬਿਹਾਰੀਪੁਰ, ਭਗਵਾਨ ਸਿੰਘ ਸੰਘਰ,ਆਤਮਾ ਸਿੰਘ ਘਰਿਆਲੀ, ਪਰਮਜੀਤ ਸਿੰਘ ਛੀਨਾ, ਮਨਜਿੰਦਰ ਸਿੰਘ ਗੋਹਲਵੜ, ਕੁਲਵਿੰਦਰ ਸਿੰਘ ਕੈਰੋਵਾਲ, ਨਰੰਜਣ ਸਿੰਘ ਬਰਗਾੜੀ, ਕੁਲਵਿੰਦਰ ਸਿੰਘ ਕੈਰੈਵਾਲ, ਮਨਜੀਤ ਸਿੰਘ ਕਰਮੂਵਾਲ, ਗੁਰਜੰਟ ਸਿੰਘ ਭੱਗੂਪੁਰ, ਸਰਵਨ ਸਿੰਘ ਵਲੀਪੁਰ,ਸਰਬਜੀਤ ਨਵੇਂਵਰਿਆ, ਸੁੱਚਾ ਸਿੰਘ ਵੀਰਮ, ਸਤਨਾਮ ਸਿੰਘ ਕੱਲਾਝ, ਕੁਲਦੀਪ ਸਿੰਘ ਵੇਈਪੁਈ, ਮੇਹਰ ਸਿੰਘ ਤਲਵੰਡੀ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਪਿੰਡਾਂ ਵਿਚ ਐੱਚ.ਆਈ.ਵੀ. ਜਾਗਰੂਕਤਾ ਕੈਂਪ <br/> ਅਗਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਫੋਨ ਬਰਾਮਦ
Ad Position 24