18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਗੁਦਾਮ 'ਚੋਂ ਕਣਕ ਦੀਆਂ 72 ਹਜ਼ਾਰ ਬੋਰੀਆਂ ਦਾ ਗਬਨ <br/>

Ad Position 21
No active advertisement
ਅਜੀਤ ਡੈਸਕ 21-09-2025
ਤਰਨ ਤਾਰਨ, 20 ਸਤੰਬਰ (ਹਰਿੰਦਰ ਸਿੰਘ)-ਪੱਟੀ ਸਥਿਤ ਪਿੰਡ ਚੂਸਲੇਵੜ ਵਿਖੇ ਸੋਮਾ ਗੁਦਾਮਾਂ ਵਿਚ ਪਏ ਕਣਕ ਦੇ ਸਟਾਕ ਵਿਚੋਂ ਕਣਕ ਦੀ ਕੁੱਲ 72 ਹਜ਼ਾਰ ਬੋਰੀਆਂ ਦੇ ਗਬਨ ਮਾਮਲੇ ਵਿਚ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਗੁਦਾਮ ਦੇ 11 ਕਰਮਚਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਸਬੀਰ ਸਿੰਘ ਪੁੱਤਰ ਬਾਬੂ ਸਿੰਘ ਚਾਹਲ ਵਾਸੀ ਖਰੜ ਨੇ ਡੀ.ਆਰ.ਐੱਮ. ਵਿਜੀਲੈਂਸ ਗਲੋਬਲ ਵੇਅਰ ਹਾਊਸਿੰਗ ਅਤੇ ਟ੍ਰੇਨਿੰਗ ਕੰਪਨੀ ਨੂੰ ਸ਼ਿਕਾਇਤ ਕੀਤੀ ਕਿ ਪੱਟੀ ਦੇ ਪਿੰਡ ਚੂਸਲੇਵੜ ਵਿਖੇ ਸੋਮਾ ਗੁਦਾਮ ਦੇ ਸਟਾਕ ਵਿਚੋਂ ਕਣਕ ਦੀ ਕੁੱਲ 72 ਹਜ਼ਾਰ ਬੋਰੀਆਂ ਦਾ ਗਬਨ ਹੋਇਆ ਹੈ ਅਤੇ ਇਹ ਗਬਨ ਵਿਜੇ ਕੁਮਾਰ ਸੋਲੰਕੀ ਕਲਸੱਟਰ ਮੈਨੇਜਰ, ਬਲਜੀਤ ਸਿੰਘ ਸਹਾਇਕ ਮੈਨੇਜਰ, ਵਰਿੰਦਰ ਸਿੰਘ ਸੁਪਰਵਾਈਜਰ, ਜੋਬਨਦੀਪ ਸਿੰਘ ਕਲਰਕ, ਪਿੰ੍ਰਸ ਜੋਸ਼ੀ ਗਡਾਊਨ ਕਲਰਕ, ਤਰਲੋਕ ਸਿੰਘ ਗਡਾਊਨ ਕਲਰਕ, ਗੁਰਲਾਲ ਸਿੰਘ ਗਡਾਊਨ ਕਲਰਕ, ਲਵਪ੍ਰੀਤ ਸਿੰਘ ਗਡਾਊਨ ਕਲਰਕ, ਮਨਜੀਤ ਸਿੰਘ ਕਲੀਨਿੰਗ ਸੁਪਰਵਾਈਜਰ, ਨਿਸ਼ਾਨ ਸਿੰਘ ਗਡਾਊਨ ਕਲਰਕ, ਸੁਖਦੀਪ ਸਿੰਘ ਗਡਾਊਨ ਕਲਰਕ ਵਲੋਂ ਕਰਕੇ ਕੰਪਨੀ ਦਾ 11 ਕਰੋੜ 26 ਲੱਖ ਦਾ ਨੁਕਸਾਨ ਕੀਤਾ ਹੈ | ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ. ਆਰਥਿਕ ਅਪਰਾਧ ਸਾਈਬਰ ਕ੍ਰਾਈਮ ਤਰਨ ਤਾਰਨ ਗੁਲਜਾਰ ਸਿੰਘ ਵਲੋਂ ਕਰਨ 'ਤੇ ਉਕਤ ਵਿਅਕਤੀ ਮੁਲਜ਼ਮ ਪਾਏ ਗਏ, ਜਿਸ 'ਤੇ ਥਾਣਾ ਸਦਰ ਪੱਟੀ ਦੇ ਏ.ਐੱਸ.ਆਈ. ਮਲਕੀਤ ਸਿੰਘ ਵਲੋਂ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਪੰਜਵੜ ਵਿਖੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸਾਬਕਾ ਪੰਚਾਇਤ ਮੈਂਬਰਾ ਸਮੇਤ ਸੈਂਕੜੇ ਮੁਹਤਬਰ ਭਾਜਪਾ '... ਅਗਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਨੌਜਵਾਨ ਵੀਰ ਹੁੱਲ੍ਹੜਬਾਜ਼ੀ ਨਾ ਕਰਨ- ਬਲਵਿੰਦਰ ਸਿੰਘ ਭੁੱਚਰ <br...
Ad Position 24