24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪ੍ਰਾਚੀਨ ਮੰਦਰ ਸ੍ਰੀ ਜੈ ਕਿ੍ਸ਼ਨੀਆ ਵਿਖੇ ਸ੍ਰੀ ਚੱਕਰਪਾਣੀ ਮਹਾਰਾਜ ਦੀ ਜੈਅੰਤੀ ਧੁੂਮਧਾਮ ਨਾਲ ਮਨਾਈ <br/>

Ad Position 21
No active advertisement
ਅਜੀਤ ਡੈਸਕ 17-10-2025
ਅੰਮਿ੍ਤਸਰ, 16 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਚੌਂਕ ਪਾਸੀਆਂ ਸਥਿਤ ਅਧਿਆਤਮਿਕ ਕੇਂਦਰ ਪ੍ਰਾਚੀਨ ਮੰਦਰ ਸ੍ਰੀ ਜੈ ਕਿ੍ਸ਼ਨੀਆ ਵਿਖੇ ਸ੍ਰੀ ਚੱਕਰਪਾਣੀ ਮਹਾਰਾਜ ਦਾ ਜੈਅੰਤੀ ਪ੍ਰੋਗਰਾਮ ਧੂਮਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦੌਰਾਨ ਸ੍ਰੀ ਚੱਕਰਪਾਣੀ ਮਹਾਰਾਜ ਦੀ ਪ੍ਰਾਚੀਨ ਮੂਰਤੀ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ ਤੇ ਪੂਜਾ ਅਰਚਨਾ ਕੀਤੀ | ਸ਼ਰਧਾਲੂਆਂ ਨੇ ਸੰਕੀਰਤਨ ਰਾਹੀਂ ਮਾਹੌਲ ਨੂੰ ਭਗਤੀ ਭਰਿਆ ਬਣਾ ਦਿੱਤਾ | ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਮੰਦਰ ਦੇ ਸੰਚਾਲਕ ਸੰਤ ਦਰਸ਼ਨਾਚਾਰੀਆ ਸਾਗਰ ਮੁਨੀ ਸ਼ਾਸਤਰੀ ਨੇ ਕਿਹਾ ਕਿ ਸ੍ਰੀ ਚੱਕਰਪਾਣੀ ਮਹਾਰਾਜ ਭਗਵਾਨ ਕਿ੍ਸ਼ਨ ਮਹਾਰਾਜ ਦੇ ਕਲਯੁਗ ਅਵਤਾਰ ਹਨ, ਜਿਨ੍ਹਾਂ ਨੇ ਲਗਭਗ 1200 ਈਸਵੀ 'ਚ ਮਹਾਂਰਾਸ਼ਟਰ ਦੇ ਫਲਟਨ 'ਚ ਅਵਤਾਰ ਧਾਰਿਆ ਸੀ | ਸ੍ਰੀ ਚੱਕਰਪਾਣੀ ਮਹਾਰਾਜ ਦੇ ਜੀਵਨ ਤੋਂ ਬਹੁਤ ਸਾਰੇ ਸਮਾਜ ਸੁਧਾਰ ਦੇ ਸਬਕ ਸਿੱਖੇ ਜਾ ਸਕਦੇ ਹਨ | ਉਨ੍ਹਾਂ ਨੇ ਸਮਾਜ ਨੂੰ ਸਫਾਈ ਦਾ ਸੰਦੇਸ਼ ਦਿੱਤਾ | ਇਸ ਮੌਕੇ ਮੰਦਰ ਦੇ ਮੁੱਖ ਸੇਵਾਦਾਰ ਅੰਜਨਾ ਲੂਥਰਾ, ਨੀਲਮ ਮਹਾਜਨ, ਅਰੁਣ ਚੌਹਾਨ, ਦੇਵਦਾਸ ਬਾਵਾ, ਕੀਮਤੀ ਲਾਲ ਗੁਲਾਟੀ, ਗੌਤਮ ਸਰੀਨ ਆਦਿ ਸ਼ਰਧਾਲੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਪਰਿੰਗ ਡੇਲ ਸਕੂਲ ਵਿਖੇ ਸਾਲਾਨਾ ਸਮਾਗਮ ਲਿਟਾਰਟ-2025 ਕਰਵਾਇਆ <br/> ਅਗਲੀ ਖ਼ਬਰ ਭਾਰਤੀ ਮਜ਼ਦੂਰ ਸੰਘ ਅੰਮਿ੍ਤਸਰ ਦੀ ਕਾਰਜਕਾਰਨੀ ਦੀ ਮੀਟਿੰਗ
Ad Position 24