20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਮਹਾਰਾਜਾ ਰਣਜੀਤ ਸਿੰਘ ਦੇ ਨਾਂਅ 'ਤੇ ਬਣੇ ਚੌਕ ਨੂੰ ਸ਼ਾਨਦਾਰ ਲਾਈਟਾਂ ਨਾਲ ਸਜਾਇਆ <br/>

Ad Position 21
No active advertisement
ਚੌਕ ਨੂੰ ਸਜਾਏ ਜਾਣ ਦਾ ਦਿ੍ਸ਼ | ਤਸਵੀਰ : ਸੋਢੀ <br/> 23-10-2025
ਦੀਨਾਨਗਰ, 22 ਅਕਤੂਬਰ (ਸੋਢੀ/ਸ਼ਰਮਾ)-ਦੀਨਾਨਗਰ ਮਹਾਰਾਜਾ ਰਣਜੀਤ ਸਿੰਘ ਦੇ ਸਾਸ਼ਨ ਕਾਲ ਵਿਚ ਉਨ੍ਹਾਂ ਦੀ ਗਰਮੀਆਂ ਦੀ ਰਾਜਧਾਨੀ ਹੋਇਆ ਕਰਦਾ ਸੀ | ਦੀਨਾਨਗਰ ਸ਼ਹਿਰੀ ਖੇਤਰ ਵਿਚ ਅੱਜ ਵੀ ਉਨ੍ਹਾਂ ਦੇ ਸਾਸ਼ਨ ਕਾਲ ਨਾਲ ਜੁੜੀਆਂ ਕਈ ਯਾਦਗਾਰਾਂ ਮੌਜੂਦ ਹਨ | ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵਲੋਂ ਦੀਨਾਨਗਰ ਖੇਤਰ ਦੀ ਸਿੱਖ ਸੰਗਤ ਤੇ ਵਿਰਾਸਤੀ ਮੰਚ ਬਟਾਲਾ ਦੇ ਯਤਨਾਂ ਸਦਕਾ ਦੀਨਾਨਗਰ ਤੋਂ ਪਠਾਨਕੋਟ ਰੋਡ 'ਤੇ ਮਹਾਰਾਜਾ ਰਣਜੀਤ ਸਿੰਘ ਦਾ ਇਕ ਸ਼ਾਨਦਾਰ ਬੁੱਤ ਸਥਾਪਤ ਕਰਵਾਇਆ ਗਿਆ | ਬੰਦੀ ਛੋੜ ਦਿਵਸ ਮੌਕੇ ਦੀਨਾਨਗਰ ਖੇਤਰ ਦੇ ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਬਾੜਾ ਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ, ਜੋ ਕਿ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ | ਲੋਕ ਮਹਾਰਾਜਾ ਰਣਜੀਤ ਸਿੰਘ ਦੇ ਨਾਂਅ 'ਤੇ ਬਣੇ ਚੌਕ ਵਿਚ ਖੜੇ੍ਹ ਹੋ ਕੇ ਸ਼ਾਨਦਾਰ ਲਾਈਟਾਂ ਦਾ ਨਜ਼ਾਰਾ ਲੈ ਰਹੇ ਸਨ | ਿ ਵਰਣਨਯੋਗ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂਅ 'ਤੇ ਬਣੇ ਚੌਕ ਵਿਚ ਬਿਜਲੀ ਸਪਲਾਈ ਦਾ ਵੀ ਕੋਈ ਉਚਿਤ ਪ੍ਰਬੰਧ ਨਾ ਹੋਣ 'ਤੇ ਵੀ ਸੰਗਤ ਵਲੋਂ ਉੱਥੇ ਜਨਰੇਟਰ ਦਾ ਪ੍ਰਬੰਧ ਕਰਕੇ ਸ਼ਾਨਦਾਰ ਲਾਈਟਾਂ ਨਾਲ ਉਸ ਚੌਕ ਨੂੰ ਸਜਾਇਆ ਗਿਆ | ਇਹ ਲੋਕਾਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੀ ਸ਼ਾਖਾ ਹਰਪੁਰਾ ਵਿਖੇ ਬੂਟੇ ਵੰਡ ਕੇ ਹਰੀ ਦੀਵਾਲੀ ਮਨਾਈ <br/> ਅਗਲੀ ਖ਼ਬਰ ਤਰਨ ਤਾਰਨ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ-ਅਕਾਲੀ ਆਗੂ <br/>
Ad Position 24