10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬਟਾਲਾ 'ਚ ਕਬਾੜੀਏ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ <br/>

Ad Position 21
No active advertisement
ਅਜੀਤ ਡੈਸਕ 22-10-2025
ਬਟਾਲਾ, 21 ਅਕਤੂਬਰ (ਹਰਦੇਵ ਸਿੰਘ ਸੰਧੂ)-ਸ਼ਹਿਰ ਬਟਾਲਾ ਦੀ ਇਕ ਪੋਸ਼ ਕਾਲੋਨੀ ਨੇੜੇ ਇਕ ਕਬਾੜ ਦੀ ਦੁਕਾਨ ਅੰਦਰ ਬੀਤੀ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਇਸ ਬਾਰੇ ਕਬਾੜ ਦੀ ਦੁਕਾਨ ਦੇ ਮਾਲਕ ਰਾਘਵ ਮਹਾਜਨ ਪੁੱਤਰ ਨਰੇਸ਼ ਮਹਾਜਨ ਵਾਸੀ ਧਰਮਪੁਰਾ ਕਾਲੋਨੀ ਬਟਾਲਾ ਨੇ ਦੱਸਿਆ ਕਿ ਸਾਡੀ ਖਜ਼ੂਰੀ ਗੇਟ ਨੇੜੇ ਮਾਸਟਰ ਮਾਰਕਿਟ ਵਿਚ ਐੱਨ.ਐੱਮ. ਇੰਡਸਟਰੀ ਕਬਾੜ ਦੀ ਦੁਕਾਨ ਹੈ, ਜਿਸ ਨੂੰ ਅਸੀਂ ਦੀਵਾਲੀ ਹੋਣ ਕਰਕੇ ਕਰੀਬ 7 ਵਜੇ ਬੰਦ ਕਰਕੇ ਚਲੇ ਗਏ ਸੀ ਕਿ ਰਾਤ ਆਸ-ਪਾਸ ਦੇ ਗੁਆਂਢੀਆਂ ਵਲੋਂ ਫ਼ੋਨ ਆਇਆ ਕਿ ਤੁਹਾਡੇ ਗੋਦਾਮ ਅੰਦਰੇ ਧੂੰਆਂ ਨਿਕਲ ਰਿਹਾ, ਜਦ ਅਸੀਂ ਪਹੁੰਚੇ ਤਾਂ ਅੱਗ ਜ਼ੋਰ ਫ਼ੜ ਚੁੱਕੀ ਸੀ ਤੇ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ | ਫਾਇਰ ਬਿ੍ਗੇਡ ਦੀ ਟੀਮ ਵਲੋਂ ਫਾਇਰ ਮਾਸਟਰ ਨੀਰਜ ਕੁਮਾਰ ਤੇ ਰਕੇਸ਼ ਕੁਮਾਰ ਦੀ ਅਗਵਾਈ ਵਿਚ ਅੱਗ 'ਤੇ ਕਾਬੂ ਪਾਉਣ ਦੀ ਸਖ਼ਤ ਮਿਹਨਤ ਕੀਤੀ ਗਈ | ਉਨ੍ਹਾਂ ਦੱਸਿਆ ਕਿ 30 ਦੇ ਕਰੀਬ ਅੱਗ ਬੁਝਾਊ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ | ਇਸ ਦੌਰਾਨ ਹਲਕਾ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਅੰਮਿ੍ਤਪਾਲ ਸਿੰਘ ਕਲਸੀ ਤੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਯਸ਼ਪਾਲ ਚੌਹਾਨ ਨੇ ਵੀ ਅੱਗ ਬੁਝਾਉਣ ਲਈ ਭਾਰੀ ਜੱਦੋ-ਜਹਿਦ ਕੀਤੀ | ਰਾਘਵ ਮਹਾਜਨ ਨੇ ਦੱਸਿਆ ਕਿ ਗੋਦਾਮ ਅੰਦਰ ਵੱਡੀ ਗਿਣਤੀ 'ਚ ਗੱਤਾ ਪਿਆ ਸੀ, ਜਿਸ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ, ਜਿਨ੍ਹਾਂ ਫਾਇਰ ਕਰਮਚਾਰੀਆਂ ਨੇ ਅੱਗ ਬੁਝਾਊਣ ਵਿਚ ਯੋਗਦਾਨ ਪਾਇਆ ਉਨ੍ਹਾਂ 'ਚ ਡਰਾਈਵਰ ਜਸਬੀਰ ਸਿੰਘ, ਵਿਜੇ ਕੁਮਾਰ, ਪਰਗਟ ਸਿੰਘ, ਜੋਬਨ, ਪੰਕਜ, ਸਚਿਨ ਮਹਾਜਨ, ਦੀਪਕ ਕੁਮਾਰ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਜੇ ਓਬਰਾਏ, ਦਵਿੰਦਰ ਕੁਮਾਰ, ਰਵਿੰਦਰ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਖ਼ਾਤਰ ਜਾਨਾਂ ਵਾਰਨ ਵਾਲੇ ਪੁਲਿਸ ਜਵਾਨਾਂ ਨੂੰ ਗੁਰਦਾਸਪੁਰ ਪੁਲਿਸ ਨੇ ਸ਼ਹੀਦੀ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ <... ਅਗਲੀ ਖ਼ਬਰ ਦੋ ਔਰਤਾਂ ਸਮੇਤ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ <br/>
Ad Position 24