14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਬੱਚਿਆਂ ਵਲੋਂ ਪੇਸ਼ ਕੀਤਾ ਪ੍ਰੇਰਨਾ ਦਾਇਕ ਇੰਗਲਿਸ਼ ਡਰਾਮਾ <br/>

Ad Position 21
No active advertisement
ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਡਰਾਮਾ ਪੇਸ਼ ਕਰਦੇ ਵਿਦਿਆਰਥੀ | ਤਸਵੀਰ: ਪਰਮਜੀਤ ਸਿੰਘ ਘੁੰਮਣ <br/> 18-10-2025
ਜੌੜਾ ਛੱਤਰਾਂ, 17 ਅਕਤੂਬਰ (ਪਰਮਜੀਤ ਸਿੰਘ ਘੁੰਮਣ)-ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਪੇ੍ਰਰਨਾ ਦਾਇਕ ਇੰਗਲਿਸ਼ ਡਰਾਮਾ ਪੇਸ਼ ਕੀਤਾ ਗਿਆ | ਇਸ ਡਰਾਮੇ ਰਾਹੀਂ ਬੱਚਿਆਂ ਨੇ ਦਰਸਾਇਆ ਕਿ ਅੰਕ ਕਿਸੇ ਵੀ ਵਿਦਿਆਰਥੀ ਦੀ ਯੋਗਤਾ ਜਾਂ ਸ਼ਖ਼ਸੀਅਤ ਦਾ ਸੱਚਾ ਮਾਪਦੰਡ ਨਹੀਂ ਹੁੰਦੇ | ਘੱਟ ਅੰਕ ਲੈਣ ਵਾਲਾ ਵਿਦਿਆਰਥੀ ਵੀ ਆਪਣੇ ਜਜ਼ਬੇ, ਮਿਹਨਤ ਤੇ ਆਤਮ ਵਿਸ਼ਵਾਸ ਨਾਲ ਜੀਵਨ ਵਿਚ ਵੱਡੀਆਂ ਸਫਲਤਾਵਾਂ ਹਾਸਲ ਕਰ ਸਕਦਾ ਹੈ | ਡਰਾਮੇ ਵਿਚ ਨੌਵੀਂ ਜਮਾਤ ਦੇ ਵਿਦਿਆਰਥੀ ਹਰਮਨ ਕੌਰ, ਜੇ ਸ਼ਰਮਾ, ਸਰਗੁਣ ਸੁਭਰੀਤ, ਠਾਕੁਰ ਸਿੰਘ, ਅਰਸ਼ੀਆ, ਏਕਮਜੀਤ ਤੇ ਖ਼ੁਸ਼ਦੀਪ ਨੇ ਭਾਗ ਲੈ ਕੇ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ | ਵਿਦਿਆਰਥੀਆਂ ਨੇ ਇਹ ਵੀ ਸੰਦੇਸ਼ ਦਿੱਤਾ ਕਿ ਮਾਪਿਆਂ ਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਨਕਾਰਾਤਮਿਕ ਟਿੱਪਣੀਆਂ ਤੋਂ ਬਚਾਉਣ, ਤਾਂ ਜੋ ਉਹ ਮਾਨਸਿਕ ਤਣਾਅ ਤੋਂ ਦੂਰ ਰਹਿ ਸਕਣ | ਇਸ ਮੌਕੇ ਸਕੂਲ ਦੇ ਡਾਇਰੈਕਟਰ ਕੁਲਜੀਤ ਸਿੰਘ ਤੇ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਨ ਦੇ ਨਾਲ ਉਨ੍ਹਾਂ ਵਿਚ ਸਮਾਜਿਕ ਜ਼ਿੰਮੇਵਾਰੀ ਦਾ ਭਾਵ ਵੀ ਪੈਦਾ ਕਰਦੀਆਂ ਹਨ | ਸਮਾਗਮ ਦੌਰਾਨ ਵਾਈਸ ਪਿ੍ੰਸੀਪਲ ਮੈਡਮ ਰਾਜਬੀਰ ਕੌਰ, ਮੈਡਮ ਜਗਜੀਤ ਕੌਰ, ਦਲਬੀਰ ਕੌਰ, ਅਮਨ ਕੌਰ ਅਤੇ ਸ਼ਰਨਜੀਤ ਕੌਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ 'ਤੇ ਬੁਰੀ ਤਰ੍ਹਾਂ ਨਾਲ ਫ਼ੇਲ੍ਹ-ਲਾਡੀ <br/> ਅਗਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜੂਡੋ ਚੈਂਪੀਅਨਸ਼ਿਪ 'ਚੋਂ ਸੋਨੇ ਤੇ ਚਾਂਦੀ ਦਾ ਤਗਮਾ ਕੀਤਾ ਹਾਸਲ <br/>
Ad Position 24