20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮੁਕੇਰੀਆਂ ਮਿੱਲ ਦੇ ਅਧਿਕਾਰੀਆਂ ਵਲੋਂ ਬੇਟ ਏਰੀਏ ਦੇ ਕਿਸਾਨਾਂ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 21-09-2025
ਘੱਲੂਘਾਰਾ ਸਾਹਿਬ, 20 ਸਤੰਬਰ (ਪਰਮ ਮਿਨਹਾਸ)-ਮੁਕੇਰੀਆਂ ਮਿੱਲ ਦੇ ਐੱਮ.ਡੀ. ਕੁਨਾਲ ਯਾਦਵ ਤੇ ਸੰਜੇ ਸਿੰਘ ਨੇ ਬੇਟ ਏਰੀਏ ਦਾ ਦੌਰਾ ਕੀਤਾ | ਪਿੰਡ ਰੰਧਾਵਾ ਕਾਲੋਨੀ ਤੇ ਭੈਣੀ ਪਸਵਾਲ ਵਿਖੇ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਪ੍ਰਭਾਵਿਤ ਹੋਈ ਫ਼ਸਲ ਸੰਬੰਧੀ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ | ਉਨ੍ਹਾਂ ਕਿਹਾ ਕਿ ਸੀਜ਼ਨ 2025-26 ਵਿਚ ਗੰਨੇ ਦੀ ਅਦਾਇਗੀ ਜਲਦੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜਿਨ੍ਹਾਂ ਜਿਮੀਂਦਾਰ ਭਰਾਵਾਂ ਦਾ ਗੰਨਾ ਹੜ੍ਹ ਕਾਰਨ ਖਰਾਬ ਹੋ ਗਿਆ, ਉਨ੍ਹਾਂ ਨੂੰ ਬਸੰਤ ਰੁੱਤ ਵਿਚ ਬਿਜਾਈ ਲਈ ਗੰਨੇ ਦਾ ਬੀਜ ਦਿੱਤਾ ਜਾਵੇਗਾ | ਬੇਟ ਖੇਤਰ 'ਚ ਖੇਤਾਂ ਤੇ ਹੋਰ ਜਗ੍ਹਾ ਵਿਚ ਪਾਣੀ ਭਰਨ ਕਾਰਨ ਬਹੁਤ ਮੱਛਰ ਫ਼ੈਲ ਰਿਹਾ ਹੈ, ਜਿਸ ਦੀ ਰੋਕਥਾਮ ਲਈ ਦਵਾਈ ਛਿੜਕਾਅ ਦੀ ਟੀਮ ਗਠਿਤ ਕਰ ਕੇ ਮੁਹਿੰਮ ਚਲਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਿਸਾਨ ਭਰਾਵਾਂ ਦੀ ਸਹੂਲਤ ਲਈ 2025-26 ਸ਼ੁਰੂ ਹੋਣ ਦੇ ਪਹਿਲੇ ਦਿਨ ਤੋਂ ਫੈਕਟਰੀ ਕੈਂਪਸ ਦੇ ਪੈਟਰੋਲ ਪੰਪ ਤੋਂ ਡੀਜ਼ਲ ਉਚਿੱਤ ਰੇਟ 'ਤੇ ਦਿੱਤਾ ਜਾਵੇਗਾ ਤੇ ਉਸ ਦੀ ਕੀਮਤ ਗੰਨੇ ਦੀ ਪੇਮੈਂਟ 'ਚੋਂ ਕੱਟੀ ਜਾਵੇਗੀ | ਉਨ੍ਹਾਂ ਕਿਹਾ ਕਿ ਮੁਕੇਰੀਆਂ ਖੰਡ ਮਿੱਲ ਹਮੇਸ਼ਾ ਕਿਸਾਨਾਂ ਨਾਲ ਖੜ੍ਹੀ ਹੈ | ਇਸ ਮੌਕੇ 'ਤੇ ਹਰਦੀਪ ਸਿੰਘ, ਮਨਜੀਤ ਸਿੰਘ, ਸੂਬਾ ਸਿੰਘ, ਕਮਲਜੀਤ ਸਿੰਘ, ਦਿਲਬਾਗ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ ਪਟਵਾਰੀ ਆਦਿ ਜਿੰਮੀਂਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਅਬਜ਼ਰਵਰ ਭਰਤ ਸਿੰਘ ਸੁਲਕੀ ਨੇ ਕਾਂਗਰਸੀ ਆਗੂਆਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੀ ਸੁਰੱਖਿਆ ਬਹਾਲ ਕਰਨ ਲਈ ਗਵਰਨਰ ਦੇ ਨਾਂਅ ਡੀ.ਸੀ ਨੂੰ ਸੌਂਪਿਆ ਮੰਗ ਪੱਤਰ
Ad Position 24