20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪਠਾਨਕੋਟ ਬਲੱਡ ਡੋਨਰਜ਼ ਨੇ ਸਵੈ-ਇੱਛਤ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 21-09-2025
ਪਠਾਨਕੋਟ, 20 ਸਤੰਬਰ (ਸੰਧੂ)-ਪਠਾਨਕੋਟ ਬਲੱਡ ਡੋਨਰਜ਼ ਨੇ ਏਮਾ ਗੁੱਜਰਾਂ ਪਿੰਡ ਦੇ ਸਰਪੰਚ ਕਪਿਲ ਸਲਾਰੀਆ ਦੀ ਪ੍ਰਧਾਨਗੀ ਹੇਠ 67ਵਾਂ ਸਵੈ-ਇਛਿਤ ਖ਼ੂਨਦਾਨ ਕੈਂਪ ਆਯੋਜਿਤ ਕੀਤਾ | ਇਹ ਕੈਂਪ ਸਰਕਾਰੀ ਬਲੱਡ ਬੈਂਕ ਪਠਾਨਕੋਟ ਲਈ ਲਗਾਇਆ ਗਿਆ ਸੀ | ਪਿੰਡ ਦੇ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ 54 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ | ਇਸ ਮੌਕੇ ਟੀਮ ਪਠਾਨਕੋਟ ਬਲੱਡ ਡੋਨਰਜ਼ ਵਲੋਂ ਪ੍ਰਧਾਨ ਅਨਿਲ ਕੁਮਾਰ, ਉਪ ਪ੍ਰਧਾਨ ਆਕਾਸ਼ ਸ਼ਰਮਾ, ਜ਼ਿਲ੍ਹਾ ਦਫ਼ਤਰ ਇੰਚਾਰਜ ਅੰਕੁਰ ਮਹਾਜਨ ਅਤੇ ਰੌਕੀ ਮਹਿਰਾ, ਡਿੰਪਲ ਕੁਮਾਰ (ਮੋਨੂੰ), ਗਗਨ ਠਾਕੁਰ, ਮਨੀਸ਼ ਠਾਕੁਰ, ਰਾਕੇਸ਼ ਕੁਮਾਰ (ਨਿੱਕਾ), ਰਾਜੇਸ਼ ਸੈਣੀ, ਸਾਬ ਸਿੰਘ ਲੰਬਰਦਾਰ, ਗਗਨ ਕਟਾਰੂਚੱਕ, ਰੌਬਿਨ ਗੁਲਪੁਰ, ਰਿੰਕੂ ਸੈਣੀ ਤੇ ਹੋਰ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਿਖੇ ਖੁੰਬਾਂ ਦੀ ਕਾਸ਼ਤ ਦਾ ਸਿਖਲਾਈ ਕੈਂਪ ਸਮਾਪਤ ਅਗਲੀ ਖ਼ਬਰ ਪਿੰਡ ਬੜੋਈ ਵਿਖੇ ਛਿੰਝ ਮੇਲਾ ਕਰਵਾਇਆ
Ad Position 24