25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਵਿਸ਼ਵਕਰਮਾ ਦਿਵਸ ਮੌਕੇ ਮਾਡਲ ਟਾਊਨ ਵਿਖੇ ਲਗਾਇਆ ਲੰਗਰ

Ad Position 21
No active advertisement
ਅਜੀਤ ਡੈਸਕ 23-10-2025
ਮੰਡੀ ਗੋਬਿੰਦਗੜ੍ਹ, 22 ਅਕਤੂਬਰ (ਰਾਜੇਸ਼ ਸ਼ਰਮਾ)-ਦੀਵਾਲੀ ਤੇ ਵਿਸ਼ਵਕਰਮਾ ਦਿਵਸ ਮੌਕੇ ਸਥਾਨਕ ਮਾਡਲ ਟਾਊਨ ਵਿਖੇ ਸੇਵਕ ਪਿ੍ਥਵੀ ਸਿੰਘ ਵਲੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ | ਜਿਸ ਵਿਚ ਲੰਗਰ ਵਰਤਾਉਣ ਦੀ ਰਸਮੀ ਸ਼ੁਰੂਆਤ ਵਾਰਡ ਕੌਂਸਲਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਬਿੱਟੂ ਵਲੋਂ ਕੀਤੀ ਗਈ | ਇਸ ਲੰਗਰ ਦੀ ਸੇਵਾ ਮੁੱਖ ਪ੍ਰਬੰਧਕ ਪਿ੍ਥਵੀ ਸਿੰਘ ਵਲੋਂ ਹਰ ਸਾਲ ਆਪਣੇ ਪੱਧਰ 'ਤੇ ਕੀਤੀ ਜਾਂਦੀ ਹੈ | ਇਸ ਮੌਕੇ ਰਾਜਿੰਦਰ ਬਿੱਟੂ ਨੇ ਕਿਹਾ ਕਿ ਸਾਡਾ ਵਿਰਸਾ ਤੇ ਸਭਿਆਚਾਰ ਸਾਨੂੰ ਲੋੜਵੰਦ ਲੋਕਾਂ ਦੀ ਮਦਦ ਅਤੇ ਭੁੱਖੇ ਨੂੰ ਅੰਨ ਤੇ ਪਿਆਸੇ ਨੂੰ ਪਾਣੀ ਪਿਲਾਉਣਾ ਸਿਖਾਉਂਦਾ ਹੈ | ਅੱਜ ਦੀਵਾਲੀ ਤੇ ਵਿਸ਼ਵਕਰਮਾ ਦਿਵਸ 'ਤੇ ਅੰਨਕੁਟ ਮੌਕੇ ਲੰਗਰ ਲਗਾਇਆ ਗਿਆ | ਭੁੱਖੇ ਨੂੰ ਅੰਨ ਖਵਾਉਣਾ ਬਹੁਤ ਵਧੀਆ ਪੁੰਨ ਹੈ ਜਿਹੜੀ ਸੇਵਾ ਪਿ੍ਥਵੀ ਸਿੰਘ ਅਤੇ ਉਨ੍ਹਾਂ ਦੇ ਸੇਵਾਦਾਰ ਕਰ ਰਹੇ ਹਨ, ਉਹ ਵਧਾਈ ਦੇ ਪਾਤਰ ਹਨ | ਇਸ ਮੌਕੇ ਰਾਜ ਕੁਮਾਰ ਲਾਡੀ, ਦਿਲਪਿਆਰ ਭਾਂਬਰੀ, ਅਮਰੀਕ ਸਿੰਘ, ਫਾਰਮਨ ਧਰਮਪਾਲ, ਅਸ਼ੋਕ ਕੁਮਾਰ, ਤੀਰਥ ਸਿੰਘ, ਬਲਵਿੰਦਰ ਸਿੰਘ ਘੁੱਗੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤ ਕਿਸਾਨਾਂ ਨੂੰ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵਲੋਂ ਇਕ ਹਜ਼ਾਰ ਕੁਇੰਟਲ ਕਣਕ ਦੇ ਬੀਜ ਭੇਜਣ 'ਤੇ ਡਾ. ਹਰਬੰ... ਅਗਲੀ ਖ਼ਬਰ ਭਗਵਾਨ ਸ੍ਰੀ ਵਿਸ਼ਵਕਰਮਾ ਸਾਡੇ ਲਈ ਪੇ੍ਰਰਨਾ ਸਰੋਤ-ਵਿਧਾਇਕ ਰਾਏ
Ad Position 24