25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸ੍ਰੀ ਵਿਸ਼ਵਕਰਮਾ ਸਮਾਜ ਸਭਾ ਨੇ ਵਿਸ਼ਵਕਰਮਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 23-10-2025
ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਬਲਜਿੰਦਰ ਸਿੰਘ)-ਸਰਹਿੰਦ ਦੇ ਵਿਸ਼ਵਕਰਮਾ ਮੰਦਰ ਵਿਚ ਸ੍ਰੀ ਵਿਸ਼ਵਕਰਮਾ ਸਭਾ ਸਰਹਿੰਦ ਵਲੋਂ ਭਗਵਾਨ ਬਾਬਾ ਵਿਸ਼ਵਕਰਮਾ ਦੇ ਪੂਜਾ ਦਿਵਸ, ਗੋਵਰਧਨ ਪੂਜਾ ਅਤੇ ਅੰਨਕੁਟ ਦਾ ਤਿਉਹਾਰ ਮਨਾਇਆ ਗਿਆ ਅਤੇ ਕੀਰਤਨ ਵੀ ਕੀਤਾ ਗਿਆ | ਇਸ ਮੌਕੇ ਚੇਅਰਮੈਨ ਗੋਪਾਲ ਬਿੰਮਰਾ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਸਮੁੱਚੀ ਮਨੁੱਖਤਾ ਦੇ ਰੱਖਿਅਕ ਹਨ | ਅੱਜ ਦੇਸ਼ ਤੇ ਵਿਗਿਆਨ ਰੋਜ਼ਾਨਾ ਵਿਸ਼ਵਕਰਮਾ ਦੇ ਵੰਸ਼ਜਾਂ ਕਰਕੇ ਹੀ ਤਰੱਕੀ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ਸਮਾਜ ਸਭਾ ਵਲੋਂ ਕੀਤਾ ਜਾ ਰਿਹਾ ਕਾਰਜ ਸਮੁੱਚੀ ਮਨੁੱਖਤਾ ਅਤੇ ਸਾਰੇ ਲੋੜਵੰਦਾਂ ਲਈ ਹੈ | ਇਸ ਮੌਕੇ 'ਤੇ ਗੋਵਰਧਨ ਪੂਜਾ ਕੀਤੀ ਗਈ ਅਤੇ ਅੰਨਕੂਟ 'ਤੇ ਲੰਗਰ ਵੀ ਲਗਾਇਆ ਗਿਆ | ਇਸ ਮੌਕੇ ਜਗਦੀਸ਼ ਵਰਮਾ, ਰਮਨੀਲ ਸ਼ਰਮਾ, ਅਸ਼ੋਕ ਕੁਮਾਰ, ਅਨਿਲ ਅਤਰੀ, ਦਿਲਜੀਤ ਸਿਆਨ, ਬਿਕਰਮ ਸਿੰਗਲਾ, ਫ਼ਕੀਰ ਚੰਦ ਅਤੇ ਹੋਰ ਸ਼ਹਿਰਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਮੌਕੇ ਨਗਰ ਖੇੜਾ ਸਪੋਰਟਸ ਕਲੱਬ ਨੇ ਬਦਾਮਾਂ ਵਾਲੇ ਦੁੱਧ ਦਾ ਲੰਗਰ ਲਗਾਇਆ ਅਗਲੀ ਖ਼ਬਰ ਸ. ਜੱਸਾ ਸਿੰਘ ਰਾਮਗੜ੍ਹੀਆ ਭਵਨ ਸਭਾ ਨੇ ਮਨਾਇਆ ਵਿਸ਼ਵਕਰਮਾ ਦਿਵਸ
Ad Position 24