15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਗੁਰਪੁਰਬ ਦੇ ਸੰਬੰਧ 'ਚ ਸ਼ੇਰ-ਏ-ਪੰਜਾਬ ਟੋਲ ਯੂਨੀਅਨ ਬੱਛੂਆਂ ਵਲੋਂ ਲਗਾਇਆ ਗਿਆ ਲੰਗਰ <br/>

Ad Position 21
No active advertisement
ਅਜੀਤ ਡੈਸਕ 06-11-2025
ਰੱਤੇਵਾਲ, 5 ਨਵੰਬਰ (ਅਸ਼ੋਕ ਕੁਮਾਰ ਲੀਲ)-ਰੋਪੜ-ਫਗਵਾੜਾ ਨੈਸ਼ਨਲ ਹਾਈਵੇ 'ਤੇ ਪੈਂਦੇ ਟੋਲ ਪਲਾਜ਼ਾ ਬੱਛੂਆਂ ਵਿਖੇ ਸ਼ੇਰੇ-ਏ-ਪੰਜਾਬ ਟੋਲ ਯੂਨੀਅਨ ਵਲੋਂ ਗੁਰਪੁਰਬ ਦੇ ਸੰਬੰਧ ਵਿੱਚ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ | ਟੋਲ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਚੇਅਰਮੈਨ ਮੰਗਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਸਮੂਹ ਟੋਲ ਪਲਾਜਾ ਯੂਨੀਅਨ ਕਰਮਚਾਰੀਆਂ ਵੱਲੋਂ ਬਰੈੱਡ ਅਤੇ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ ਹੈ | ਸਵੇਰ ਤੋਂ ਹੀ ਸਮੂਹ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਨਾਲ ਇਸ ਲੰਗਰ ਵਿੱਚ ਸੇਵਾ ਨਿਭਾਈ ਜਾ ਰਹੀ ਹੈ | ਇਸ ਮੌਕੇ 'ਤੇ ਗੁਰਦੀਪ ਸਿੰਘ ਪ੍ਰਧਾਨ, ਚੇਅਰਮੈਨ ਮੰਗਾ, ਪਰਮਿੰਦਰ ਸਿੰਘ, ਰੋਹਿਤ ਗੁੱਜਰ, ਭਗਵੰਤ, ਨਿਰਮਲ ਸਿੰਘ, ਸੰਜੀਵ, ਵਰਿੰਦਰ, ਮਨਿੰਦਰ, ਪੁਸ਼ਪ, ਸੰਜੇ, ਧਾਰੀ, ਰੋਹਿਤ, ਡਾ. ਬਿੱਲਾ, ਗੌਰਵ ਅਤੇ ਪ੍ਰਦੀਪ ਕੁਮਾਰ ਨੇ ਲੰਗਰ ਵਿੱਚ ਸੇਵਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਰਾਸ਼ਨ ਡਿੱਪੂ ਹੋਲਡਰ ਵਲੋਂ 7 ਨੂੰ ਤਰਨਤਾਰਨ ਵਿਖੇ ਦਿੱਤਾ ਜਾਵੇਗਾ ਰੋਸ ਧਰਨਾ ਅਗਲੀ ਖ਼ਬਰ ਉਸਮਾਨਪੁਰ ਵਿਖੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ <br/>
Ad Position 24