24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਅਜੈ ਕੁਮਾਰ ਚੜ੍ਹਮਾਜਰਾ ਨੂੰ ਪਦ ਉ ੱਨਤ ਹੋਣ 'ਤੇ ਵਿਦਾਇਗੀ ਪਾਰਟੀ

Ad Position 21
No active advertisement
ਅਜੀਤ ਡੈਸਕ 17-10-2025
ਉਸਮਾਨਪੁਰ/ਜਾਡਲਾ, 16 ਅਕਤੂਬਰ (ਸੰਦੀਪ ਮਝੂਰ, ਸੁਰਿੰਦਰ ਦੁੱਗਲ)-ਸਰਕਾਰੀ ਸਮਾਰਟ ਹਾਈ ਸਕੂਲ ਮਜਾਰਾ ਕਲਾਂ/ ਖੁਰਦ ਵਿਖੇ ਸਕੂਲ ਮੁਖੀ ਨੀਲਮ ਕੁਮਾਰੀ ਦੀ ਅਗਵਾਈ ਹੇਠ ਸਕੂਲ ਵਿਖੇ ਬਤੌਰ ਸਮਾਜਿਕ ਸਿੱਖਿਆ ਅਧਿਆਪਕ ਵਜੋਂ ਸੇਵਾਵਾਂ ਦੇਣ ਉਪਰੰਤ ਸ. ਸ. ਸ. ਸ. ਜਾਡਲਾ ਵਿਖੇ ਬਤੌਰ ਅੰਗਰੇਜ਼ੀ ਲੈਕਚਰਾਰ ਪਦ-ਉਨਤ ਹੋਣ 'ਤੇ ਅਜੈ ਕੁਮਾਰ ਚੜ੍ਹਮਾਜਰਾ ਨੂੰ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਨੀਲਮ ਕੁਮਾਰੀ, ਚੰਦਨ ਸ਼ਰਮਾ ਤੇ ਰਾਜੀਵ ਸ਼ਰਮਾ ਨੇ ਕਿਹਾ ਕਿ ਚੜ੍ਹ ਮਜਾਰਾ ਨੇ ਸਿੱਖਿਆ ਵਿਭਾਗ 'ਚ 20 ਸਾਲ ਬਤੌਰ ਸਮਾਜਿਕ ਸਿੱਖਿਆ ਅਧਿਆਪਕ ਵਧੀਆ ਸੇਵਾਵਾਂ ਦਿੱਤੀਆਂ ਹਨ | ਉਹ ਬਤੌਰ ਲੈਕਚਰਾਰ ਵੀ ਆਪਣੀ ਵਧੀਆ ਕਾਰਗੁਜ਼ਾਰੀ ਦਿਖਾਉਣਗੇ | ਇਸ ਮੌਕੇ ਅਜੈ ਕੁਮਾਰ ਵਲੋਂ ਸਕੂਲ ਨੂੰ ਅਲਮਾਰੀ, ਦਰਜਾ ਚਾਰ ਕਰਮਚਾਰੀਆਂ ਨੂੰ ਤੋਹਫੇ, ਬੱਚਿਆਂ ਨੂੰ ਸਟੇਸ਼ਨਰੀ ਤੇ ਮਠਿਆਈ ਭੇਟ ਕੀਤੀ ਗਈ | ਇਸ ਮੌਕੇ ਦਲਜਿੰਦਰ ਕੌਰ, ਨੀਰੂ ਬਾਲਾ, ਰਾਜੀਵ ਸ਼ਰਮਾ, ਚੰਦਨ ਸ਼ਰਮਾ, ਸੁਖਵਿੰਦਰ ਕੌਰ, ਸੰਤੋਸ਼ ਕੁਮਾਰੀ, ਪਿ੍ੰਸ ਪ੍ਰੀਤੀ, ਪ੍ਰਦੀਪ ਕੁਮਾਰ, ਰਾਜਵਿੰਦਰ ਕੌਰ, ਕਮਲੇਸ਼ ਕੌਰ ਆਦਿ ਵੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਲੱਧੜ ਗੋਤ ਜਠੇਰਿਆਂ ਦਾ ਜੋੜ ਮੇਲਾ 26 ਨੂੰ ਅਗਲੀ ਖ਼ਬਰ ਕੇ. ਸੀ. ਸਕੂਲ ਦੇ ਵਿਦਿਆਰਥੀਆਂ ਨੇ ਖਟਕੜ ਕਲਾਂ ਦਾ ਕੀਤਾ ਦੌਰਾ
Ad Position 24