24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸਮੁੰਦੜਾ ਵਿਖੇ ਬੂਟੇ ਲਗਾ ਕੇ ਗ਼ਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੁਨੇਹਾ

Ad Position 21
No active advertisement
ਅਜੀਤ ਡੈਸਕ 17-10-2025
ਸਮੁੰਦੜਾ, 16 ਅਕਤੂਬਰ (ਤੀਰਥ ਸਿੰਘ ਰੱਕੜ)-ਕਸਬਾ ਸਮੁੰਦੜਾ ਵਿਖੇ ਪ੍ਰਾਚੀਨ ਸ਼ਿਵ ਮੰਦਰ ਮਹੇਸ਼ਆਣਾ ਦੇ ਰਕਬੇ ਤੇ ਖੇਡ ਮੈਦਾਨ ਦੇ ਨੇੜੇ ਸੋਸ਼ਲ ਵੈਲਫੇਅਰ ਸੁਸਾਇਟੀ ਗੜ੍ਹਸ਼ੰਕਰ ਵਲੋਂ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੰਦੇ ਹੋਏ ਮੈਡੀਕੇਟਿਡ, ਵਿਰਾਸਤੀ ਤੇ ਫਲਦਾਰ ਬੂਟੇ ਲਗਾਏ ਗਏ | ਇਸ ਮੌਕੇ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਹਰਵੇਲ ਸਿੰਘ ਸੈਣੀ ਪ੍ਰਧਾਨ ਸੋਸ਼ਲ ਵੈਲਫੇਅਰ ਸੁਸਾਇਟੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਗਰੀਨ ਦੀਵਾਲੀ ਮਨਾਉਣ ਲਈ ਵੱਧ ਤੋਂ ਵੱਧ ਬੂਟੇ ਘਰਾਂ ਵਿਚ, ਗਮਲਿਆਂ 'ਚ ਤੇ ਸਾਂਝੀਆਂ ਥਾਵਾਂ 'ਤੇ ਲਗਾਉਣੇ ਚਾਹੀਦੇ ਹਨ ਤਾਂ ਕਿ ਸਾਡਾ ਵਾਤਾਵਰਨ ਸ਼ੁੱਧ ਰਹੇ ਤੇ ਧਰਤੀ ਦੀ ਹਰਿਆਵਲ ਬਾਰਕਰਾਰ ਰਹਿ ਸਕੇ | ਸ. ਸੈਣੀ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਇਸ ਸੁੰਦਰ ਤਿਉਹਾਰ ਨੂੰ ਪ੍ਰਦੂਸ਼ਣ ਦੀ ਬੁਰਾਈ ਨਾਲ ਬਰਬਾਦ ਨਾ ਹੋਣ ਦਈਏ | ਸਾਨੂੰ ਸਾਰਿਆਂ ਨੂੰ ਪ੍ਰਦੂਸ਼ਣ ਅਤੇ ਸ਼ੋਰ ਰਹਿਤ ਦੀਵਾਲੀ ਤੇ ਪਟਾਕੇ, ਬੰਬ, ਆਤਿਸ਼ਬਾਜ਼ੀਆਂ ਅਤੇ ਅਨਾਰ ਨਾ ਚਲਾ ਕੇ ਜੋ ਕਿ ਜ਼ਹਿਰੀਲੀਆ ਗੈਸਾਂ ਛੱਡ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਤੇ ਗੰਧਲਾ ਕਰਦੀਆਂ ਹਨ, ਜੋ ਕਿ ਮਨੁੱਖੀ ਸਿਹਤ ਤੇ ਜੀਵ ਜੰਤੂਆਂ ਨੂੰ ਭਾਰੀ ਨੁਕਸਾਨ ਪਹੁੰਚਾਉਦੀਆਂ ਹਨ | ਇਸ ਮੌਕੇ ਪ੍ਰੋਫੈਸਰ ਚਰਨ ਸਿੰਘ ਝੁੰਗੀਆਂ, ਪ੍ਰੇਮ ਸਿੰਘ ਨੰਬਰਦਾਰ ਬਗਵਾਈ, ਪੰਡਿਤ ਕਿਸ਼ੋਰ ਕੁਮਾਰ, ਪੰਡਿਤ ਹਰਮੇਸ਼ ਤੇ ਹੈਪੀ ਅਤੇ ਹੋਰ ਸਹਿਜੋਗੀ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੈਂਥ ਗੋਤ ਦੇ ਜਠੇਰਿਆਂ ਦਾ ਮੇਲਾ 22 ਨੂੰ ਅਗਲੀ ਖ਼ਬਰ ਮਹਿਲਾ ਵਰਗ ਦੀ ਸੁਰੱਖਿਆ ਲਈ ਹਰ ਅਦਾਰੇ ਨੂੰ ਜ਼ਿੰਮੇਵਾਰ ਬਣਾਇਆ ਜਾਵੇ- ਉਪਕਾਰ ਸੁਸਾਇਟੀ
Ad Position 24