11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਐਮ. ਐਸ. ਪੀ. 'ਤੇ ਗਰੰਟੀ ਕਾਨੂੰਨ, ਕਿਸਾਨ ਤੇ ਮਜ਼ਦੂਰ ਦੀ ਕਰਜ਼ਾ ਮੁਆਫੀ ਲਈ ਲੜਾਈ ਜਾਰੀ ਰਹੇਗੀ-ਬਲਕਾਰ ਸਿੰਘ

Ad Position 21
No active advertisement
ਬੰਗਾ 'ਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਮੌਕੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਤੇ ਹੋਰ | <br/> 01-09-2025
ਬੰਗਾ, 31 ਅਗਸਤ (ਧਰਮਵੀਰ ਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਬੰਗਾ ਵਿਖੇ ਹੋਈ | ਇਸ ਮੌਕੇ ਵੱਖ-ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ, ਜਿਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਬਲਕਾਰ ਸਿੰਘ ਢੀਂਡਸਾ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਕਲੇਰਾਂ ਨੂੰ ਸਰਕਲ ਪ੍ਰਧਾਨ ਬੰਗਾ, ਸੁਖਮਨ ਕੱਟ ਨੂੰ ਬਹਿਰਾਮ ਸਰਕਲ ਪ੍ਰਧਾਨ, ਬੂਟਾ ਸਿੰਘ ਨੂੰ ਕੱਟਾਂ ਦਾ ਇਕਾਈ ਪ੍ਰਧਾਨ ਨਿਯੁਕਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਦੋਂ ਤੱਕ ਐਮ. ਐਸ. ਪੀ. ਤੇ ਗਰੰਟੀ ਕਾਨੂੰਨ, ਕਿਸਾਨ ਤੇ ਮਜ਼ਦੂਰ ਦੀ ਕਰਜਾ ਮੁਆਫੀ ਤੇ ਸਵਆਮੀਨਾਥ ਦੀ ਰਿਪੋਰਟ ਲਾਗੂ ਨਹੀਂ ਹੁੰਦੀ ਸਾਡੀ ਲੜਾਈ ਜਾਰੀ ਰਹੇਗੀ | ਹੜ੍ਹਾਂ ਕਾਰਨ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਕਿਸਾਨ ਤੇ ਮਜ਼ਦੂਰ ਜੋ ਇਨ੍ਹਾਂ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ ਉਨ੍ਹਾਂ ਦੀ ਹਰ ਤਰ੍ਹਾਂ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰੇਗੀ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਵਿਚ ਸਰਕਾਰ ਦਾ ਨਾ ਮਾਤਰ ਸਹਿਯੋਗ ਹੈ | ਹੜ੍ਹਾਂ ਦੇ ਮਾਹੌਲ ਨੂੰ ਨਾ ਸੰਭਾਲਣ 'ਤੇ ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਇਕ ਵੱਡੀ ਨਾਕਾਮੀ ਹੈ |
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਢੀਂਡਸਾ, ਰਾਜਾ ਨਿੱਝਰ, ਅਸ਼ਪਾਲ ਸਿੰਘ, ਗੁਰਦੀਪ ਸਿੰਘ ਬਸਰਾ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ, ਬਲਕਾਰ ਸਿੰਘ ਲੱਖਾ, ਸੁਖਮਨ ਕੱਤ, ਕੁਲਵਿੰਦਰ ਸਿੰਘ ਕਲੇਰਾਂ ਲੱਧੀ ਮਹਲੀਆਣਾ ਆਦਿ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੀ ਵੱਡੀ ਨਦੀ ਵਿਚਲੀ ਬੂਟੀ ਪਟਿਆਲਵੀਆਂ ਲਈ ਬਣ ਸਕਦੀ ਹੈ ਖ਼ਤਰਾ? <br/> ਅਗਲੀ ਖ਼ਬਰ ਬਰਸਾਤ ਦੇ ਮੌਸਮ ਦੌਰਾਨ ਸਿਹਤ ਦਾ ਰੱਖਿਆ ਜਾਵੇ ਖ਼ਾਸ ਖ਼ਿਆਲ -ਡਾ. ਗੀਤਾਂਜਲੀ
Ad Position 24