11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਵਿਧਾਇਕ ਡਾ. ਨਛੱਤਰਪਾਲ ਵਲੋਂ ਧੈਗੜਪੁਰ ਬੰਨ੍ਹ ਦਾ ਦੌਰਾ

Ad Position 21
No active advertisement
ਅਜੀਤ ਡੈਸਕ 01-09-2025
ਨਵਾਂਸ਼ਹਿਰ, 31 ਅਗਸਤ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਹਲਕੇ ਤੋਂ ਵਿਧਾਇਕ ਡਾ. ਨਛੱਤਰਪਾਲ ਸਤਲੁਜ ਬੰਨ੍ਹ ਪਿੰਡ ਧੈਗੜਪੁਰ ਦਾ ਜਾਇਜ਼ਾ ਲੈਣ ਆਪਣੇ ਸਾਥੀਆਂ ਸਮੇਤ ਪਹੁੰਚੇ | ਜੋ ਕਿ ਸਤਲੁਜ ਦਰਿਆ ਦਾ ਪਾਣੀ ਪਿੰਡ ਧੈਗੜਪੁਰ ਦੇ ਬੰਨ੍ਹ ਨਾਲ ਚੱਲ ਰਿਹਾ ਹੈ, ਉੱਥੇ ਜਿੱਥੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੰਨ੍ਹ ਨੂੰ ਟੁੱਟਣ ਤੋਂ ਬਚਾਇਆ ਜਾ ਰਿਹਾ ਹੈ ਉੱਥੇ ਪ੍ਰਸ਼ਾਸਨ ਵੱਲੋਂ ਵੀ ਇਸ ਬੰਨ੍ਹ 'ਤੇ ਕੰਮ ਚੱਲ ਰਿਹਾ ਹੈ | ਡਾ. ਨਛੱਤਰਪਾਲ ਵੱਲੋਂ ਬੀ.ਡੀ.ਪੀ.ਓ ਨਵਾਂਸ਼ਹਿਰ ਨੂੰ ਫ਼ੋਨ ਕਰਕੇ ਨਾਲ ਲੱਗਦੇ ਪਿੰਡ ਤਾਜੋਵਾਲ, ਮਡਾਲਾ, ਮੁਜ਼ੱਫਰ, ਜਾਨੀਵਾਲ ਅਤੇ ਹੋਰ ਨਾਲ ਲੱਗਦੇ ਪਿੰਡਾਂ ਤੋਂ ਵੱਧ ਤੋਂ ਵੱਧ ਮਨਰੇਗਾ ਵਰਕਰਾਂ ਨੂੰ ਲਗਾ ਕੇ ਇਸ ਬੰਨ੍ਹ ਨੂੰ ਬਚਾਇਆ ਜਾ ਸਕੇ ਪ੍ਰਸ਼ਾਸਨ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਨੂੰ ਦੇਖਦੇ ਹੋਇਆ ਐਸ.ਡੀ.ਐਮ ਨਵਾਂਸ਼ਹਿਰ ਨਾਲ ਗੱਲਬਾਤ ਕਰਕੇ ਰਾਤ ਨੂੰ ਬਿਜਲੀ ਦਾ ਪ੍ਰਬੰਧ ਕਰਨ ਲਈ ਵੀ ਹਦਾਇਤ ਕੀਤੀ ਤਾਂ ਜੋ ਰਾਤ ਨੂੰ ਨਿਗਰਾਨੀ ਅਤੇ ਕੰਮ ਕੀਤਾ ਜਾ ਸਕੇ | ਦੱਸਣਯੋਗ ਇਹ ਵੀ ਗੱਲ ਇਹ ਹੈ ਕਿ ਡਾ. ਨਛੱਤਰਪਾਲ ਵੱਲੋਂ ਵਿਧਾਨ ਸਭਾ ਵਿੱਚ ਵੀ ਨਵਾਂਸ਼ਹਿਰ ਹਲਕੇ ਵਿੱਚ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦਾ ਮੁੱਦਾ ਚੁੱਕਿਆ, ਜਿੱਥੇ ਬੰਨ੍ਹਾਂ ਦੀ ਖਸਤਾ ਹਾਲ ਹੈ ਉਹਨਾਂ ਨੂੰ ਸਮਾਂ ਰਹਿੰਦਿਆਂ ਠੋਕਰਾਂ ਦਾ ਕੰਮ ਕਰਵਾਇਆ ਜਾ ਸਕੇ, ਜਿਸ ਨਾਲ ਪਾਣੀ ਦੇ ਬਹਾਓ ਨੂੰ ਘਟਾਇਆ ਜਾ ਸਕੇ | ਜਿੱਥੇ ਕੀਤੇ ਵੀ ਮਿੱਟੀ ਪੈਣ ਵਾਲੀ ਹੈ ਉੱਥੇ ਮਿੱਟੀ ਪਾਈ ਜਾਏ ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਬੰਨ੍ਹ ਨੂੰ ਕੋਈ ਨੁਕਸਾਨ ਨਾ ਪਹੁੰਚੇ ਇਸ ਮੌਕੇ 'ਤੇ ਉਹਨਾਂ ਨਾਲ ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ, ਗੁਰਮੁਖ ਨੌਰਥ ਵਾਈਸ ਪ੍ਰਧਾਨ ਨਵਾਂਸ਼ਹਿਰ, ਪਲਵਿੰਦਰ ਸੂਦ ਕਾਨੰੂਗੋ ਨਵਾਂਸ਼ਹਿਰ, ਸੋਹਨ ਸਿੰਘ, ਹਰਬੰਸ ਲਾਲ ਜਾਨੀਵਾਲ, ਲੇਖਰਾਜ, ਅਮਰੀਕ ਸਿੰਘ, ਚੰਦਰ ਕਾਂਤਾ
Ad Position 22
No active advertisement
ਪਿਛਲੀ ਖ਼ਬਰ ਰੋਪੜ ਹੈਡ ਵਰਕਸ ਦੇ ਗੇਟ ਖੋਲ੍ਹੇ, ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਬਿਜਲੀ ਦਾ ਖੰਭਾ ਤੋੜ ਕੇ ਠੇਕੇ ਨਾਲ ਜਾ ਟਕਰਾਈ
Ad Position 24