ਚੌਂਕੀਮਾਨ, 20 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਮਾਣਮੱਤੀ ਸੰਸਥਾ ਖ਼ਾਲਸਾ ਕਾਲਜ ਫ਼ਾਰ ਵੂਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ: ਸਤਿੰਦਰ ਕੌਰ ਦੀ ਯੋਗ ਅਗਵਾਈ ਹੇਠ ਕਾਲਜ ਦੀ ਲਿਟਰੇਰੀ ਸੁਸਾਇਟੀ ਅਤੇ ਸੋਸ਼ਲ ਸਾਇੰਸ ਫ਼ੋਰਮ ਵਲੋਂ ਸਾਂਝੇ ਰੂਪ ਵਿਚ 'ਅੰਤਰਰਾਸ਼ਟਰੀ ਸਾਖਰਤਾ ਦਿਵਸ' ਸਬੰਧੀ ਸਮਾਗਮ ਆਯੋਜਿਤ ਕੀਤਾ ਗਿਆ | ਇਸ ਮੌਕੇ ਵਿਦਿਆਰਥਣਾਂ ਦੇ ਭਾਸ਼ਣ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ ਤੇ ਤਤਕਾਲੀਨ ਸਮਾਜਿਕ, ਵਿੱਦਿਅਕ ਅਤੇ ਆਰਥਿਕ ਵਿਸ਼ਿਆਂ ਹਿੱਤ ਜਾਗਰੂਕਤਾ ਲਈ ਆਯੋਜਿਤ ਮੁਕਾਬਲਿਆਂ ਵਿਚ ਵਿਦਿਆਰਥਣਾਂ ਨੇ ਬੜਾ ਉਤਸ਼ਾਹ ਵਿਖਾਇਆ | ਸਮਾਗਮ ਦੇ ਕਨਵੀਨਰ ਪ੍ਰੋ: ਰੂਪਾ ਕੌਰ ਰਾਏ ਵਲੋਂ ਭਾਸ਼ਣ ਮੁਕਾਬਲੇ ਆਯੋਜਿਤ ਕੀਤੇ ਗਏ, ਜਿਨ੍ਹਾਂ 'ਚ ਬੀ.ਐੱਸ.ਸੀ. ਬੀ.ਐੱਡ. ਭਾਗ ਪਹਿਲਾ ਦੀ ਅਰਸ਼ਨੂਰ ਕੌਰ ਨੇ ਕ੍ਰਮਵਾਰ ਪਹਿਲਾ ਸਥਾਨ, ਬੀ.ਏ ਭਾਗ ਪਹਿਲਾ ਦੀ ਹਰਜਸ ਕੌਰ ਨੇ ਦੂਸਰਾ ਸਥਾਨ ਅਤੇ ਬੀ.ਬੀ.ਏ ਭਾਗ ਪਹਿਲਾ ਦੀ ਖੁਸ਼ਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ | ਬੀ.ਐੱਸ.ਸੀ. ਬੀ.ਐੱਡ ਭਾਗ ਪਹਿਲਾ ਦੀ ਜਸ਼ਨਪ੍ਰੀਤ ਕੌਰ ਅਤੇ ਬੀ.ਕਾਮ ਭਾਗ ਪਹਿਲਾ ਦੀ ਅੰਜਲੀ ਨੇ ਹੌਂਸਲਾ-ਅਫ਼ਜ਼ਾਈ ਇਨਾਮ ਪ੍ਰਾਪਤ ਕੀਤੇ | ਲਿਟਰੇਰੀ ਸੁਸਾਇਟੀ ਦੇ ਮੈਂਬਰ ਡਾ: ਬਲਵਿੰਦਰ ਕੌਰ ਨੇ 'ਲੇਖ ਲਿਖਣ ਮੁਕਾਬਲੇ' ਕਰਵਾਏ, ਜਿਨ੍ਹਾਂ 'ਚ ਬੀ.ਐੱਸ.ਸੀ ਬੀ.ਐੱਡ. ਭਾਗ ਪਹਿਲਾ ਦੀ ਅਨਵੀਤ ਕੌਰ ਨੇ ਪਹਿਲਾ, ਬੀ.ਐੱਸ.ਸੀ ਭਾਗ ਦੂਸਰਾ ਦੀ ਪਿ੍ਯਾਂਸ਼ੀ ਟੰਡਨ ਅਤੇ ਐੱਮ.ਕਾਮ ਭਾਗ ਦੂਜਾ ਦੀ ਹਰਮਨਦੀਪ ਕੌਰ ਨੇ ਦੂਸਰਾ ਅਤੇ ਬੀ.ਐੱਸ.ਸੀ ਬੀ.ਐੱਡ ਭਾਗ ਪਹਿਲਾ ਦੀ ਰਾਸ਼ੀ ਨੇ ਤੀਸਰਾ ਸਥਾਨ ਹਾਸਲ ਕੀਤਾ | ਸਮਾਗਮ ਵਿਚ ਜੱਜਾਂ ਦੀ ਭੂਮਿਕਾ ਪ੍ਰੋ: ਕਰਮਦੀਪ ਕੌਰ ਅਤੇ ਪ੍ਰੋ: ਹਰਦੀਪ ਕੌਰ ਦੁਆਰਾ ਨਿਭਾਈ ਗਈ | ਪਿ੍ੰਸੀਪਲ ਡਾ: ਸਤਿੰਦਰ ਕੌਰ ਨੇ ਭਾਗੀਦਾਰਾਂ ਨੂੰ ਹੱਲਾਸ਼ੇਰੀ ਅਤੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਪਿ੍ੰਸੀਪਲ ਡਾ: ਸਤਿੰਦਰ ਕੌਰ ਦੀ ਅਗਵਾਈ ਵਿਚ ਅਧਿਆਪਕਾ ਵਲੋਂ ਜੇਤੂ ਵਿਦਿਆਰਥਣਾਂ ਨੂੰ ਹੌਂਸਲਾ ਅਫ਼ਜ਼ਾਈ ਇਨਾਮ ਵੀ ਤਕਸੀਮ ਕੀਤੇ ਗਏ |