15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸੁਧਾਰ ਮੰਡੀ ਦੀ ਖਸਤਾ ਹਾਲਤ ਨੇ ਖ਼ਰੀਦ ਪ੍ਰਬੰਧ ਮੁਕੰਮਲ ਹੋਣ ਦੇੇ ਦਾਅਵਿਆਂ ਦੀ ਖੋਲ੍ਹੀ ਪੋਲ <br/>

Ad Position 21
No active advertisement
ਅਜੀਤ ਡੈਸਕ 21-09-2025
ਗੁਰੂਸਰ ਸੁਧਾਰ, 20 ਸਤੰਬਰ (ਜਗਪਾਲ ਸਿੰਘ ਸਿਵੀਆਂ)-ਸੂਬਾ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਭਾਵੇਂ ਕਰਵਾ ਦਿੱਤੀ ਗਈ ਹੈ ਪਰ ਅਜੇ ਮੰਡੀਆਂ ਦੇ ਵਿਚ ਸਫ਼ਾਈ ਦੇ ਕੰਮ ਅਧੂਰੇ ਪਏ ਹਨ, ਜਿਸਦੀ ਮਿਸਾਲ ਹੈ ਸੁਧਾਰ ਅਨਾਜ ਮੰਡੀ | ਜ਼ਿਲ੍ਹਾ ਪ੍ਰਸ਼ਾਸਨ ਦੇ ਵੱਡੇ-ਵੱਡੇ ਵਾਅਦਿਆਂ ਦੇ ਬਾਵਜੂਦ ਸੁਧਾਰ ਮੰਡੀ ਦੀ ਜ਼ਮੀਨੀ ਹਕੀਕਤ ਨੇ ਸਰਕਾਰ ਦੀ ਲਾਪਰਵਾਹੀ ਨੂੰ ਸਭ ਦੇ ਸਾਹਮਣੇ ਲਿਆ ਖੜ੍ਹਾ ਕੀਤਾ | ਪਰ ਮੰਡੀ 'ਚ ਅਜੇ ਵੀ ਪ੍ਰਬੰਧਾਂ ਘਾਟ ਹੈ ਅਤੇ ਮੁੱਖ ਮਾਰਗ ਤੋਂ ਮੰਡੀ ਨੂੰ ਜਾਣ ਵਾਲੀਆਂ ਸੜਕਾਂ ਦੀ ਹਾਲਤ ਖਸਤਾ ਹੈ | ਸਥਾਨਕ ਕਿਸਾਨ ਸੁਖਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਡਾ. ਜਗਤਾਰ ਸਿੰਘ ਐਤੀਆਣਾ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂ ਦਲੇਰ ਸਿੰਘ ਅਕਾਲਗੜ੍ਹ ਕਲਾਂ ਨੇ ਕਿਹਾ ਕਿ ਸਰਕਾਰ ਦੇ ਵਾਅਦੇ ਸਿਰਫ਼ ਕਾਗਜ਼ਾਂ 'ਤੇ ਹੀ ਚੰਗੇ ਲੱਗਦੇ ਹਨ | ਮੰਡੀ ਦੀ ਹਰ ਸੀਜ਼ਨ 'ਚ ਇਹੀ ਹਾਲਤ ਦੇਖਣ ਨੂੰ ਮਿਲਦੀ ਹੈ | ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਵਾਲਾ ਕੋਈ ਨਹੀਂ | ਸਥਾਨਕ ਵਪਾਰੀ ਵੀ ਸਫ਼ਾਈ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ 'ਤੇ ਸਰਕਾਰ ਦੀ ਨੀਅਤ 'ਤੇ ਸਵਾਲ ਉਠਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਟੋਲ ਪਲਾਜ਼ਾ ਪਿਛਲੇ 24 ਘੰਟੇ ਤੋਂ ਮੁਫ਼ਤ ਕੀਤੇ ਜਾਣ ਦੇ ਬਾਵਜੂਦ ਕੋਈ ਅਧਿਕਾਰੀ ਨਹੀਂ ਪੁੱਜਾ <br/> ਅਗਲੀ ਖ਼ਬਰ ਮਾਮਲਾ ਸਰਕਾਰੀ ਪ੍ਰਾਇਮਰੀ ਸਕੂਲ ਬਸੈਮੀ ਨੂੰ ਜ਼ਿੰਦਾ ਲਗਾਏ ਜਾਣ ਦਾ-<br> ਬੱਚਿਆਂ ਦੇ ਮਾਪੇ ਅਧਿਆਪਕਾਂ ਦੇ ਹੱਕ 'ਚ ਅੱ...
Ad Position 24