20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸ਼ਮਸ਼ਾਨਘਾਟ 'ਚ ਪਿੰਡ ਵਾਸੀਆਂ ਵਲੋਂ ਟੂਣਾ ਕਰਦੇ ਬਾਬੇ ਸਮੇਤ 4 ਕਾਬੂ

Ad Position 21
No active advertisement
ਅਜੀਤ ਡੈਸਕ 23-10-2025
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ)- ਬੀਤੀ ਦੇਰ ਰਾਤ ਹੁਸ਼ਿਆਰਪੁਰ ਦੇ ਚੰਡੀਗੜ੍ਹ ਬਾਈਪਾਸ ਨਜ਼ਦੀਕ ਪੈਂਦੇ ਪਿੰਡ ਸ਼ੇਰਗੜ੍ਹ 'ਚ ਉਸ ਸਮੇਂ ਮਾਹੌਲ ਤਣਾਅ ਪੂਰਨ ਹੋ ਗਿਆ ਜਦੋਂ ਪਿੰਡ ਦੇ ਸ਼ਮਸ਼ਾਨਘਾਟ 'ਚ ਕੁੱਝ ਅਣਪਛਾਤੇ ਵਿਅਕਤੀ ਹੋਣ ਕਾਰਨ ਪਿੰਡ ਦੇ ਲੋਕਾਂ ਨੇ ਸ਼ਮਸ਼ਾਨਘਾਟ ਨੂੰ ਘੇਰਾ ਪਾ ਲਿਆ | ਦੀਵਾਲੀ ਦੀ ਰਾਤ ਹੋਣ ਕਾਰਨ ਅਕਸਰ ਤਾਂਤਰਿਕਾਂ ਵੱਲੋਂ ਜਾਦੂ ਟੂਣੇ ਕੀਤੇ ਜਾਂਦੇ ਹਨ, ਅਜਿਹਾ ਹੀ ਇਹ ਮਾਮਲਾ ਹੋਣ ਕਾਰਨ ਪਿੰਡ ਵਾਸੀਆਂ 'ਚ ਗ਼ੁੱਸੇ ਦੀ ਲਹਿਰ ਦੌੜ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਤਮਜੀਤ ਸਿੰਘ ਸਾਬੀ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਬਾਹਰ ਬਣੇ ਸ਼ਮਸ਼ਾਨਘਾਟ ਦੇ ਗੇਟ ਨੂੰ ਤਾਲਾ ਲਾਉਣ ਲਈ ਆਏ ਤੇ ਉਨ੍ਹਾਂ ਨੇ ਦੇਖਿਆ ਕਿ ਸ਼ਮਸ਼ਾਨਘਾਟ 'ਚ ਕੁੱਝ ਵਿਅਕਤੀ ਹਨ ਜੋ ਪਿੰਡ ਦੇ ਨਹੀਂ ਸਨ ਅਤੇ ਉਹ ਸ਼ਮਸ਼ਾਨਘਾਟ 'ਚ ਬੈਠੇ ਹੋਏ ਸਨ | ਇਸ ਸਬੰਧੀ ਜਦੋਂ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਜਾ ਕੇ ਦੱਸਿਆ ਤਾਂ ਉਨ੍ਹਾਂ ਸ਼ਮਸ਼ਾਨਘਾਟ ਨੂੰ ਘੇਰਾ ਪਾ ਲਿਆ ਅਤੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ | ਪੁਲਿਸ ਵੱਲੋਂ ਚਾਰਾਂ ਵਿਅਕਤੀਆਂ ਨੂੰ ਤਫ਼ਤੀਸ਼ ਕਰਨ ਦੇ ਲਈ ਥਾਣਾ ਸਦਰ ਵਿਚ ਲਿਜਾਇਆ ਗਿਆ | ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ 'ਚੋਂ ਇੱਕ ਵਿਅਕਤੀ ਬਾਬਾ ਦੱਸਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਮਿ੍ਤਕ ਵਿਅਕਤੀ ਦੇ ਸਸਕਾਰ ਕਰਨ ਵਾਲੀ ਜਗ੍ਹਾ 'ਤੇ ਕਾਲਾ ਕੱਪੜਾ ਵਿਛਾ ਕੇ ਉਸਦੇ ਕੋਲ ਆਂਡੇ , ਸ਼ਰਾਬ ਅਤੇ ਹੋਰ ਸਮਗਰੀ ਰੱਖੀ ਹੋਈ ਸੀ ਅਤੇ ਉਕਤ ਬਾਬੇ ਵੱਲੋਂ ਪੂਜਾ ਕੀਤੀ ਜਾ ਰਹੀ ਸੀ | ਪੁਲਿਸ ਵੱਲੋਂ ਉਕਤ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕਰੇ ਸਰਕਾਰ-ਆਗੂ ਅਗਲੀ ਖ਼ਬਰ ਮਿਡ ਡੇ ਮੀਲ ਵਰਕਰਜ਼ ਯੂਨੀਅਨ ਨੇ ਸਰਕਾਰ ਦੀ ਅਰਥੀ ਫੂਕੀ
Ad Position 24