25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਯੂਨੀਵਰਸਿਟੀ ਵਲੋਂ ਦਾਖ਼ਲੇ ਦੀ ਤਰੀਕ 'ਚ 30 ਤੱਕ ਵਾਧਾ - ਪਿ੍ੰ: ਪਰਵਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 17-10-2025
ਮਾਹਿਲਪੁਰ, 16 ਅਕਤੂਬਰ (ਰਜਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਸੈਸ਼ਨ 2025-26 ਅਧੀਨ ਵੱਖ-ਵੱਖ ਕੋਰਸਾਂ 'ਚ ਦਾਖਲਾ ਲੈਣ ਤੋਂ ਕਿਸੇ ਨਾ ਕਿਸੇ ਕਾਰਨ ਵਾਂਝੇ ਰਹੇ ਵਿਦਿਆਰਥੀਆਂ ਲਈ ਦਾਖ਼ਲੇ ਦੀ ਤਰੀਕ 'ਚ ਨਿਰਧਾਰਿਤ ਲੇਟ ਫ਼ੀਸ ਨਾਲ 30 ਅਕਤੂਬਰ ਤੱਕ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ | ਯੂਨੀਵਰਸਿਟੀ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੇ ਪਿ੍ੰਸੀਪਲ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਕਾਲਜ ਵਿਚ ਯੂ. ਜੀ. ਤੇ ਪੀ. ਜੀ. ਦੇ ਕੋਰਸਾਂ 'ਚ ਦਾਖ਼ਲ ਹੋਣ ਤੋਂ ਵਾਂਝੇ ਵਿਦਿਆਰਥੀਆਂ ਲਈ ਇਸ ਸੰਸਥਾ 'ਚ ਦਾਖਲ ਹੋਣ ਦਾ ਇਹ ਵਿਸ਼ੇਸ਼ ਮੌਕਾ ਹੈ | ਉਨ੍ਹਾਂ ਕਿਹਾ ਕਿ ਕਾਲਜ 'ਚ ਦਾਖ਼ਲੇ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅਤੇ ਕਾਲਜ ਕੈਂਪਸ ਸਮੇਤ ਆਲੇ ਦੁਆਲੇ ਦੇ ਪਿੰਡਾਂ ਕਸਬਿਆਂ 'ਚ ਕਾਲਜ ਵਲੋਂ ਸਥਾਪਿਤ ਕੀਤੇ ਦਾਖ਼ਲਾ ਅਤੇ ਕਾਊਾਸਲਿੰਗ ਸੈੱਲਾਂ ਵਿਚ ਪੁੱਜ ਕੇ ਵਿਦਿਆਰਥੀ ਨੇ ਆਪਣੇ ਕਰੀਅਰ ਅਨੁਸਾਰ ਵੱਖ-ਵੱਖ ਕੋਰਸਾਂ 'ਚ ਦਾਖ਼ਲਾ ਹਾਸਿਲ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸੇ ਸੈਸ਼ਨ ਤੋਂ ਕਾਲਜ 'ਚ ਬੀ. ਐਸ. ਸੀ. ਮੈਡੀਕਲ ਲੈਬ ਤਕਨਾਲੋਜੀ (ਤਿੰਨ ਸਾਲਾ ਕੋਰਸ) ਤੇ ਬੈਚੂਲਰ ਇਨ ਫਿਜਿਕਲ ਐਜੂਕੇਸ਼ਨ ਐਂਡ ਸਪੋਰਟਸ (ਤਿੰਨ ਸਾਲਾ ਕੋਰਸ) ਨੂੰ ਵੀ ਯੂਨੀਵਰਸਿਟੀ ਵਲੋਂ ਮਾਨਤਾ ਮਿਲ ਚੁੱਕੀ ਹੈ ਤੇ ਚਾਹਵਾਨ ਵਿਦਿਆਰਥੀ ਇਨ੍ਹਾਂ ਕੋਰਸਾਂ 'ਚ ਸੀਮਿਤ ਚੱਲ ਰਹੀਆਂ ਸੀਟਾਂ 'ਤੇ ਵੀ ਦਾਖਲ ਹੋ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਮਿਸ਼ਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਜਥੇਬੰਦੀ ਨੇ ਮਹੱਲਾ ਕੱਢਿਆ ਅਗਲੀ ਖ਼ਬਰ ਮਿਸ਼ਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਜਥੇਬੰਦੀ ਨੇ ਮਹੱਲਾ ਕੱਢਿਆ
Ad Position 24