24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਟਰੱਕ ’ਤੇ ਤਿਰਪਾਲ ਬੰਨ੍ਹਦੇ ਸਮੇਂ ਹੇਠਾਂ ਡਿੱਗਣ ਕਾਰਨ ਬਜ਼ੁਰਗ ਚਾਲਕ ਦੀ ਮੌਤ

ਰਾਮਾਂ ਮੰਡੀ (ਬਠਿੰਡਾ), 24 ਅਕਤੂਬਰ (ਤਰਸੇਮ ਸਿੰਗਲਾ)- ਬੀਤੀ ਰਾਤ ਇਕ ਬਜ਼ੁਰਗ ਮਹਿੰਦਰ ਸਿੰਘ (60) ਪੁੱਤਰ ਬਚਿੱਤਰ ਸਿੰਘ...

Ad Position 21
No active advertisement
ਅਜੀਤ ਡੈਸਕ 24-10-2026

ਰਾਮਾਂ ਮੰਡੀ (ਬਠਿੰਡਾ), 24 ਅਕਤੂਬਰ (ਤਰਸੇਮ ਸਿੰਗਲਾ)- ਬੀਤੀ ਰਾਤ ਇਕ ਬਜ਼ੁਰਗ ਮਹਿੰਦਰ ਸਿੰਘ (60) ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਬਾਘਾ ਦੀ ਪਿੰਡ ਤਰਖਾਣਵਾਲਾ ਰੋਡ 'ਤੇ ਸਥਿਤ ਪਨਗ੍ਰੇਨ ਦੇ ਮਾਲ ਗੋਦਾਮ ਵਿਚ ਟਰੱਕ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਹਿੰਦਰ ਸਿੰਘ ਖ਼ੁਦ ਆਪਣੇ ਟਰੱਕ ਦਾ ਮਾਲਕ ਅਤੇ ਚਾਲਕ ਸੀ। ਬੀਤੀ ਰਾਤ ਉਹ ਪਨਗ੍ਰੇਨ ਦੇ ਮਾਲ ਗੋਦਾਮ ਵਿਚ ਟਰੱਕ ਉੱਪਰ ਚੜ੍ਹ ਕੇ ਤਿਰਪਾਲ ਨੂੰ ਰੱਸੇ ਨਾਲ ਬੰਨ੍ਹ ਰਿਹਾ ਸੀ ਕਿ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਹੇਠਾਂ ਡਿੱਗ ਪਿਆ। ਨਾਲ ਦੇ ਸਾਥੀਆਂ ਵਲੋਂ ਉਸਨੂੰ ਇਲਾਜ ਲਈ ਤੁਰੰਤ ਬੈਨੀ ਸੁਪਰਸਪੈਸ਼ਲਿਟੀ ਹਸਪਤਾਲ ਰਾਮਾਂ ਲਿਆਂਦਾ ਗਿਆ।

ਜਿੱਥੇ ਡਾਕਟਰ ਕੁੰਥੂ ਜੈਨ ਵਲੋਂ ਉਸਨੂੰ ਅੱਗੇ ਰੈਫ਼ਰ ਕਰ ਦਿੱਤਾ ਗਿਆ। ਰਾਮਾਂ ਸਹਾਰਾ ਐਂਬੂਲੈਂਸ ਦੇ ਚਾਲਕ ਬੂਟਾ ਸਿੰਘ ਨੇ ਬੈਨੀ ਸੁਪਰਸਪੈਸ਼ਲਿਟੀ ਹਸਪਤਾਲ ਵਿਖੇ ਪਹੁੰਚ ਕੇ ਜ਼ਖ਼ਮੀ ਮਹਿੰਦਰ ਸਿੰਘ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਕਾਰਨ ਪਿੰਡ ਬਾਘਾ ਵਿਚ ਅਤੇ ਗਰਾਮ ਪੰਚਾਇਤ ਵਿਚ ਸੋਗ ਦੀ ਲਹਿਰ ਹੈ। ਰਿਫਾਇਨਰੀ ਪੁਲਿਸ ਚੌਂਕੀ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਹਿੰਦਰ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਚੌਂਕੀ ਵਿਚ 174 ਦੀ ਕਾਰਵਾਈ ਕੀਤੀ ਗਈ ਹੈ। 

Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਦਾ ਪੁੱਤ ਕੈਨੇਡਾ ’ਚ ਬੈਰਿਸਟਰ ਤੇ ਸਾਲਿਸਟਰ ਬਣਿਆ! ਅਗਲੀ ਖ਼ਬਰ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ ਭਾਜਪਾ- ਕੇਵਲ ਢਿੱਲੋਂ
Ad Position 24