ਲੰਡਨ, 20 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬਰਤਾਨੀਆ ਦੇ ਸਟੈਫੋਰਡ ਵਿਖੇ ਕਰਾਊਨ ਕੋਰਟ ਦੇ ਮਾਈਕਲਮਸ ਟਰਮ ਦੀ ਰਸਮੀ ਸ਼ੁਰੂਆਤ ਮੌਕੇ ਕੋਲੀਜੀਏਟ ਚਰਚ ਆਫ਼ ਸੇਂਟ ਮੈਰੀ ਵਿਖੇ ਇਕ ਵਿਸ਼ੇਸ਼ ਬਹੁ-ਧਰਮੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਧਰਮਾਂ ਦੇ ਆਗੂਆਂ, ਜੱਜਾਂ, ਮੇਅਰਾਂ, ਸਥਾਨਕ ਪ੍ਰਸ਼ਾਸਨਿਕ ਸ਼ਖ਼ਸੀਅਤਾਂ ਅਤੇ ਭਾਈਚਾਰੇ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।ਸਮਾਗਮ ਦੌਰਾਨ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧੀਆਂ ਦੀ ਇਕੱਠੀ ਸ਼ਮੂਲੀਅਤ ਨੇ ਧਾਰਮਿਕ ਸਦਭਾਵਨਾ, ਆਪਸੀ ਸਤਿਕਾਰ, ਏਕਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਮਹਾਰਾਜਾ ਚਾਰਲਸ ਤੀਜੇ ਦੇ ਨੁਮਾਇੰਦੇ ਵਜੋਂ ਸਟੈਫੋਰਡ ਦੇ ਹਾਈਸ਼ੈਰਿਫ ਪ੍ਰਿਤਪਾਲ ਸਿੰਘ ਨਾਗੀ, ਸਥਾਨਿਕ ਗੁਰਦੁਆਰਾ ਸਾਹਿਬ ਵਲੋਂ ਗਿਆਨੀ ਤਜਿੰਦਰ ਸਿੰਘ ਨੇ ਸਿੱਖਾਂ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਮੂਲ ਮੰਤਰ ਅਤੇ ਸ਼ਬਦ ਜਾਪ ਤੋਂ ਉਪਰੰਤ ਅਰਦਾਸ ਕੀਤੀ ਅਤੇ ਭਾਈ ਹਰਜਿੰਦਰ ਸਿੰਘ ਧਾਲੀਵਾਲ ਨੇ ਸਿੱਖ ਧਰਮ ਬਾਰੇ ਵਿਚਾਰ ਸਾਂਝੇ ਕੀਤੇ।ਹਾਈਸ਼ੈਰਿਫ ਪ੍ਰਿਤਪਾਲ ਸਿੰਘ ਨਾਗੀ ਨੇ ਕਿਹਾ ਕਿ ਸਮਾਗਮ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਦਿਲ ਨੂੰ ਛੂਹਣ ਵਾਲਾ ਸੀ, ਜੱਜਾਂ, ਮੇਅਰਾਂ, ਭਾਈਚਾਰਕ ਆਗੂਆਂ ਦੀ ਹਾਜ਼ਰੀ ਮਾਣ ਵਾਲੀ ਗੱਲ ਸੀ।ਉਨ੍ਹਾਂ ਕਿਹਾ ਕਿ ਮੌਜੂਦਾ ਵਿਸ਼ਵ ਦੇ ਹਲਾਤਾਂ ਵਿਚ ਵੱਖ-ਵੱਖ ਧਰਮਾਂ ਦੇ ਆਗੂਆਂ ਦਾ ਇੱਕ ਮੰਚ ’ਤੇ ਇਕੱਠੇ ਹੋਣਾ ਬਹੁਤ ਮਹੱਤਵਪੂਰਨ ਹੈ। ਇਸ ਨਾਲ ਨਿਆਂਪਾਲਿਕਾ ਦੀ ਸੁਤੰਤਰਤਾ, ਇਨਸਾਫ਼, ਮਨੁੱਖੀ ਕਦਰਾਂ-ਕੀਮਤਾਂ ਅਤੇ ਸਮਾਜ ਵਿਚ ਆਪਸੀ ਭਰੋਸੇ ਦੀ ਮਹੱਤਤਾ ਵੀ ਉਜਾਗਰ ਹੁੰਦੀ ਹੈ।ਜ਼ਿਕਰਯੋਗ ਹੈ ਕਿ ਬਰਤਾਨੀਆ ਵਿਚ ਕਰਾਊਨ ਕੋਰਟ ਦੇ ਨਿਆਂਇਕ ਸੈਸ਼ਨਾਂ ਦੀ ਰਸਮੀ ਸ਼ੁਰੂਆਤ ਮੌਕੇ ਅਜਿਹੇ ਰਵਾਇਤੀ ਸਮਾਗਮ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਨਿਆਂਪਾਲਿਕਾ, ਪ੍ਰਸ਼ਾਸਨ ਅਤੇ ਧਾਰਮਿਕ ਭਾਈਚਾਰਿਆਂ ਦੇ ਨੁਮਾਇੰਦੇ ਹਿੱਸਾ ਲੈਂਦੇ ਹਨ। ਇਸ ਮੌਕੇ ਬਰਤਾਨਵੀ ਫ਼ੌਜ ਦੇ ਸਿੱਖ ਅਧਿਕਾਰੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ।
ਤਾਜ਼ਾ ਖ਼ਬਰਾਂ
Free
ਸਟੈਫੋਰਡ ਵਿਚ ਕਰਾਊਨ ਕੋਰਟ ਦੇ ਨਵੇਂ ਨਿਆਂਇਕ ਸੈਸ਼ਨ ਦੀ ਸ਼ੁਰੂਆਤ ਮੌਕੇ ਬਹੁ-ਧਰਮੀ ਸਮਾਗਮ
ਲੰਡਨ, 20 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬਰਤਾਨੀਆ ਦੇ ਸਟੈਫੋਰਡ ਵਿਖੇ ਕਰਾਊਨ ਕੋਰਟ ਦੇ ਮਾਈਕਲਮਸ ਟਰਮ ਦੀ ਰਸਮੀ ਸ਼ੁਰੂਆਤ ਮੌਕੇ ਕੋਲੀਜੀਏਟ ਚਰਚ..
ਅਜੀਤ ਡੈਸਕ
21-10-2026